ਨਵੀਂ ਦਿੱਲੀ: ਰਾਜਸਥਾਨ ਦੇ ਇੱਕ ਲੜਕੇ ਦੀ ਤਸਵੀਰ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ।ਦਰਅਸਲ, ਭਾਰਤ ਦੇ ਸਾਬਕਾ ਕ੍ਰਿਕਟਰ ਵਿਰੇਂਦਰ ਸਿਹਵਾਗ ਨੇ ਇਸ ਲੜਕੇ ਦੀ ਫੋਟੋ ਟਵੀਟ ਕੀਤੀ ਸੀ।ਰਾਜਸਥਾਨ ਦੇ ਬਾੜਮੇਰ ਦਾ ਰਹਿਣ ਵਾਲਾ ਹਰੀਸ਼ ਨਾਮ ਦਾ ਇਹ ਲੜਕਾ ਪਿੰਡ 'ਚ ਨੈਟਵਰਕ ਨਾ ਆਉਣ ਕਾਰਨ ਰੋਜ਼ ਆਪਣੀ ਆਨਲਾਈਨ ਕਲਾਸ ਲਈ ਪਹਾੜ ਚੜ੍ਹਦਾ ਹੈ ਤਾਂ ਜੋ ਇੰਨਟਰਨੈਟ ਦਾ ਇਸਤਮਾਲ ਕਰ ਸਕੇ।


ਤੁਹਾਨੂੰ ਦੱਸ ਦੇਈਏ ਕਿ ਹਰੀਸ਼ ਸਵੇਰੇ 8 ਵਜੇ ਹਰ ਰੋਜ਼ ਪਹਾੜ ਚੜ੍ਹਦਾ ਹੈ ਅਤੇ ਕਲਾਸ ਖ਼ਤਮ ਹੋਣ ਤੋਂ ਬਾਅਦ ਦੁਪਹਿਰ 2 ਵਜੇ ਘਰ ਪਰਤਦਾ ਹੈ। ਇਸ ਬੱਚੇ ਦੀ ਮਿਹਨਤ ਨੂੰ ਵੇਖਦਿਆਂ, ਕਈ ਲੋਕ ਹੁਣ ਇਸ ਦੀ ਮਦਦ ਲਈ ਅੱਗੇ ਆ ਰਹੇ ਹਨ।

ਜਦੋਂ ਤੋਂ ਵਿਰੇਂਦਰ ਸਿਹਵਾਗ ਨੇ ਇਸ ਲੜਕੇ ਦੀ ਫੋਟੋ ਟਵੀਟ ਕੀਤੀ ਹੈ, ਸੋਸ਼ਲ ਮੀਡੀਆ 'ਤੇ ਇਹ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।ਲੋਕ ਵੀ ਇਸ ਫੋਟੋ 'ਤੇ ਵੱਖ-ਵੱਖ ਤਰੀਕਿਆਂ ਨਾਲ ਟਿੱਪਣੀ ਕਰਦੇ ਨਜ਼ਰ ਆ ਰਹੇ ਹਨ।


Education Loan Information:

Calculate Education Loan EMI