BSF Constable Recruitment 2022: ਸੀਮਾ ਸੁਰੱਖਿਆ ਬਲ, ਗ੍ਰਹਿ ਮੰਤਰਾਲਾ, ਭਾਰਤ ਸਰਕਾਰ ਨੇ ਕਾਂਸਟੇਬਲ ਭਰਤੀ 2022 ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਮਹਿਲਾ ਤੇ ਪੁਰਸ਼ ਦੋਵੇਂ ਕਾਂਸਟੇਬਲ ਬੰਪਰ ਭਰਤੀ (BSF Constable Bharti 2022) ਲਈ ਅਪਲਾਈ ਕਰ ਸਕਦੇ ਹਨ। ਇੱਥੇ ਕਾਂਸਟੇਬਲ ਆਹੁਦਿਆਂ 'ਤੇ 2500 ਤੋਂ ਜ਼ਿਆਦਾ ਪੋਸਟਾਂ ਕੱਢੀਆਂ ਹਨ। ਇਛੁੱਕ ਤੇ ਯੋਗ ਉਮੀਦਵਾਰ ਬੀਐਸਐਫ ਦੀ ਅਧਿਕਾਰਤ ਵੈੱਬਸਾਈਟ rectt.bsf.gov.in 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।
ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਲਈ ਅਪਲਾਈ ਕਰਨ ਦਾ ਸੁਨਹਿਰਾ ਮੌਕਾ ਹੈ। ਇਸ ਭਰਤੀ ਮੁਹਿੰਮ ਦੇ ਮਾਧਿਅਮ ਰਾਹੀਂ ਕਾਂਸਟੇਬਲ ਅਹੁਦਿਆਂ 'ਤੇ ਕੁੱਲ 2788 ਅਹੁਦੇ ਭਰੇ ਜਾਣਗੇ। ਇਨ੍ਹਾਂ 'ਚੋਂ 2651 ਪੋਸਟਾਂ ਪੁਰਸ਼ ਉਮੀਦਵਾਰਾਂ ਲਈ ਹੈ ਤੇ ਬਾਕੀ ਬਚੀਆਂ 137 ਪੋਸਟਾਂ ਮਹਿਲਾਂ ਉਮੀਦਵਾਰਾਂ ਲਈ ਹਨ।
ਕੌਣ-ਕੌਣ ਅਰਜ਼ੀ ਦੇ ਸਕਦਾ ਹੈ?
ਇਸ ਅਹੁਦੇ ਲਈ ਅਪਲਾਈ ਕਰਨ ਲਈ ਉਮੀਦਵਾਰਾਂ ਨੂੰ ਮੈਟ੍ਰਿਕ (ਕਲਾਸ 10ਵੀਂ) ਦੀ ਪ੍ਰੀਖਿਆ ਪਾਸ ਕੀਤੀ ਹੋਣੀ ਚਾਹੀਦੀ ਹੈ ਜਾਂ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ ਸਬੰਧਤ ਟਰੇਡਾਂ ਵਿਚ ਦੋ ਸਾਲ ਦੇ ਕੰਮ ਦਾ ਤਜਰਬਾ ਜਾਂ ਵੋਕੇਸ਼ਨਲ ਇੰਸਟੀਚਿਊਟ ਜਾਂ ਆਈਟੀਆਈ ਟ੍ਰੇਡ ਤੋਂ ਇਕ ਸਾਲ ਦਾ ਸਰਟੀਫਿਕੇਟ ਕੋਰਸ ਜਾਂ ਇਸ ਦੇ ਬਰਾਬਰ ਦਾ ਘੱਟੋ-ਘੱਟ ਇਕ ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ ਜਾਂ ਦੋ ਸਾਲ ਦਾ ਡਿਪਲੋਮਾ. ਉਮੀਦਵਾਰ ਦੀ ਉਮਰ ਸੀਮਾ 1 ਅਗਸਤ 2021 ਨੂੰ 18 ਸਾਲ ਤੋਂ 23 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।
ਚੋਣ ਪ੍ਰਕਿਰਿਆ
ਯੋਗ ਬਿਨੈਕਾਰਾਂ ਦੀ ਚੋਣ ਕਈ ਪੜਾਅ ਦੀ ਪ੍ਰੀਖਿਆ ਅਤੇ ਤਸਦੀਕ ਦੇ ਆਧਾਰ 'ਤੇ ਕੀਤੀ ਜਾਵੇਗੀ। ਇਹਨਾਂ ਵਿਚ ਸਰੀਰਕ ਮਿਆਰ ਟੈਸਟ ਜਾਂ PST, ਸਰੀਰਕ ਕੁਸ਼ਲਤਾ ਟੈਸਟ ਜਾਂ PET, ਦਸਤਾਵੇਜ਼ ਤਸਦੀਕ (DV), ਵਪਾਰ ਟੈਸਟ, ਲਿਖਤੀ ਟੈਸਟ ਅਤੇ ਮੈਡੀਕਲ ਟੈਸਟ ਸ਼ਾਮਲ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Education Loan Information:
Calculate Education Loan EMI