ਚੰਡੀਗੜ੍ਹ: ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਨਰਸਿੰਗ ਟ੍ਰੇਨਿੰਗ ਕਾਲਜਾਂ ਦੀਆਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਇਸ ਦੇ ਨਾਲ ਹੀ ਉਨਾਂ ਨੇ ਨਰਸਿੰਗ ਦੇ ਵਿਦਿਆਰਥੀਆਂ ਨੂੰ ਵਧੀਆ ਵਾਤਾਵਰਣ ਤੇ ਸਹੂਲਤਾਂ ਦੇਣ ਦੀ ਨਰਸਿੰਗ ਟ੍ਰੇਨਿੰਗ ਕਾਲਜਾਂ ਨੂੰ ਅਪੀਲ ਕੀਤੀ ਹੈ ਤਾਂ ਜੋ ਇਨ੍ਹਾਂ ਕਾਲਜਾਂ ਦੇ ਵਿਦਿਆਰਥੀ ਮਿਆਰੀ ਸਿੱਖਿਆ ਹਾਸਲ ਕਰ ਸਕਣ।


ਦੱਸ ਦਈਏ ਕਿ ਸਥਾਨਿਕ ਪੰਜਾਬ ਭਵਨ ਵਿਖੇ ਨਰਸਿੰਗ ਟ੍ਰੇਨਿੰਗ ਕਾਲਜਾਂ ਦੀਆਂ ਐਸੋਸ਼ੀਏਸ਼ਨਾਂ ਦੇ ਨੁਮਾਇੰਦਿਆਂ ਵੱਲੋਂ ਉਠਾਏ ਗਏ ਮੁੱਦਿਆਂ ਦਾ ਜਾਇਜਾ ਲੈਣ ਦਾ ਵਿਸ਼ਵਾਸ ਦਵਾਉਦੇ ਹੋਏ ਡਾ. ਵੇਰਕਾ ਨੇ ਕਿਹਾ ਕਿ ਉਹ ਇੰਡੀਅਨ ਨਰਸਿੰਗ ਕੌਂਸਲ ਦੇ ਨਿਯਮਾਂ ਤੇ ਬਾਕੀ ਸੂਬਿਆਂ ਵੱਲੋਂ ਅਪਣਾਏ ਜਾਂਦੇ ਢੰਗ ਤਰੀਕਿਆਂ ਦਾ ਅਧਿਆਨ ਕਰਨ ਤੋਂ ਬਾਅਦ ਨਰਸਿੰਗ ਕਾਲਜਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਕਦਮ ਚੁੱਕਣਗੇ।


ਨਰਸਿੰਗ ਕਾਲਜਾਂ ਵਿੱਚ ਦਖਲਾ ਟੈਸਟ ਦੇ ਆਧਾਰ ’ਤੇ ਇਸ ਸਾਲ ਹੋਏ ਬਹੁਤ ਘੱਟ ਦਾਖਲਿਆਂ ਬਾਰੇ ਐਸੋਸ਼ੀਏਸ਼ਨਾਂ ਵੱਲੋਂ ਉਠਾਏ ਮੁੱਦੇ ਦੇ ਸਬੰਧੀ ਉਨ੍ਹਾਂ ਨੇ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੂੰ ਇਸ ਦਾ ਜਾਇਜਾ ਲੈਣ ਲਈ ਕਿਹਾ ਹੈ।


ਗੌਰਤਲਬ ਹੈ ਕਿ ਇਸ ਸਮੇਂ ਪੰਜਾਬ ਵਿੱਚ 103 ਨਰਸਿੰਗ ਕਾਲਜ ਹਨ ਤੇ ਇਨਾਂ ਵਿੱਚ 5060 ਸੀਟਾਂ ਹਨ। ਬਾਹਰਲੇ ਸੂਬਿਆਂ ਦੇ ਵਿਦਿਆਰਥੀਆਂ ਦੀ ਮੁੜ ਰਜਿਸਟ੍ਰੇਸ਼ਨ ਦੀ ਮੌਜੂਦਾ ਵਿਵਸਥਾ, ਹਰ ਸਾਲ ਕਾਲਜਾਂ ਦੀ ਇੰਸਪੈਕਸ਼ਨ ਤੇ ਕਾਲਜਾਂ ਵਾਸਤੇ ਜ਼ਮੀਨ ਦੀ ਮੌਜੂਦਾ ਸੀਮਾਂ ਘਟਾਉਣ ਬਾਰੇ ਉਠਾਏ ਗਏ ਮੁੱਦਿਆਂ ਨੂੰ ਡਾ. ਵੇਰਕਾ ਨੇ ਘੋਖਣ ਅਤੇ ਇਸ ਦਾ ਕੋਈ ਹੱਲ ਕੱਢਣ ਦਾ ਵੀ ਭਰੋਸਾ ਦਿੱਤਾ। ਉਨ੍ਹਾਂ ਨੇ ਨਰਸਿੰਗ ਕਾਲਜਾਂ ਨੂੰ ਸਿੱਖਿਆ ਦੇ ਖੇਤਰ ’ਚ ਨਿਰੋਈ ਭੂਮਿਕਾ ਨਿਭਾਉਣ ਲਈ ਕਿਹਾ ਤਾਂ ਜੋ ਨਰਸਿੰਗ ਵਿਦਿਆਰਥੀ ਸਿਹਤ ਦੇ ਖੇਤਰ ਵਿੱਚ ਆਪਣਾ ਵਧੀਆ ਯੋਗਦਾਨ ਦੇ ਸਕਣ ਤੇ ਸਮਾਜ ਵਿੱਚ ਉਸਾਰੂ ਭੂਮਿਕਾ ਨਿਭਾਅ ਸਕਣ।


ਇਹ ਵੀ ਪੜ੍ਹੋ: Coronavirus Update: ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 22,431 ਨਵੇਂ ਕੇਸ, 318 ਨੇ ਤੋੜਿਆ ਦਮ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904


Education Loan Information:

Calculate Education Loan EMI