CAT Result 2023 Announced, Topper’s Percentile: ਬੱਲੇ-ਬੱਲੇ ਇਸ ਵਾਰ ਕਾਮਨ ਐਡਮਿਸ਼ਨ ਟੈਸਟ 2023 ਦੇ ਨਤੀਜਿਆਂ ਵਿੱਚ ਮੁੰਡਿਆਂ ਨੇ ਕਾਮਯਾਬੀ ਦੇ ਝੰਡੇ ਗੱਡ ਦਿੱਤੇ ਹਨ। ਇਨ੍ਹਾਂ ਨਤੀਜਿਆਂ ਤੋਂ ਪਤਾ ਲੱਗਾ ਹੈ ਕਿ ਇਸ ਵਾਰ ਇੰਜਨੀਅਰਿੰਗ ਦੇ ਉਮੀਦਵਾਰਾਂ ਨੇ ਪ੍ਰੀਖਿਆ ਵਿੱਚ ਵਧੀਆ ਪ੍ਰਦਰਸ਼ਨ ਕੀਤਾ। ਕੁੱਲ 14 ਉਮੀਦਵਾਰਾਂ ਨੇ ਸੰਪੂਰਨ 100 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ ਅਤੇ ਇਹ ਸਾਰੇ ਲੜਕੇ ਹਨ। ਭਾਵ ਇਸ ਵਾਰ ਲੜਕਿਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਇਸ ਤੋਂ ਇਲਾਵਾ ਕਈ ਵਿਦਿਆਰਥੀਆਂ ਨੇ 99.9 ਅਤੇ 99.8 ਪ੍ਰਤੀਸ਼ਤ ਅੰਕ ਵੀ ਹਾਸਲ ਕੀਤੇ।
ਮੁੰਡਿਆਂ ਨੇ ਮਾਰੀ ਬਾਜ਼ੀ
ਇਸ ਵਾਰ ਕੈਟ ਦੀ ਪ੍ਰੀਖਿਆ ਵਿੱਚ ਲੜਕਿਆਂ ਨੇ ਰਿਕਾਰਡ ਕਾਇਮ ਕੀਤਾ ਅਤੇ ਵਧੀਆ ਅੰਕ ਹਾਸਲ ਕੀਤੇ। 100 ਫੀਸਦੀ ਅੰਕ ਪ੍ਰਾਪਤ ਕਰਨ ਵਾਲੇ ਸਾਰੇ 14 ਟਾਪਰ ਲੜਕੇ ਹਨ। ਨਤੀਜੇ ਦੀ ਅਗਲੀ ਖਾਸ ਗੱਲ ਇਹ ਹੈ ਕਿ ਇਨ੍ਹਾਂ ਵਿਚੋਂ 11 ਇੰਜੀਨੀਅਰਿੰਗ ਬੈਕਗਰਾਊਂਡ ਤੋਂ ਹਨ। ਇਨ੍ਹਾਂ ਵਿੱਚੋਂ 4 ਮਹਾਰਾਸ਼ਟਰ, 2 ਤੇਲੰਗਾਨਾ ਅਤੇ ਬਾਕੀ 1-1 ਯੂਪੀ, ਆਂਧਰਾ ਪ੍ਰਦੇਸ਼, ਦਿੱਲੀ, ਗੁਜਰਾਤ, ਜੰਮੂ-ਕਸ਼ਮੀਰ, ਕਰਨਾਟਕ, ਕੇਰਲ ਅਤੇ ਤਾਮਿਲਨਾਡੂ ਤੋਂ ਹਨ।
ਕਈਆਂ ਨੇ 99.9 ਪ੍ਰਤੀਸ਼ਤ ਪ੍ਰਾਪਤ ਕੀਤੇ
TOI ਦੀ ਰਿਪੋਰਟ ਦੇ ਅਨੁਸਾਰ, 20 ਉਮੀਦਵਾਰਾਂ ਨੇ 99.9 ਅਤੇ 99.8 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ। ਇਨ੍ਹਾਂ ਵਿੱਚੋਂ 9 ਉਮੀਦਵਾਰ ਮਹਾਰਾਸ਼ਟਰ, 7 ਦਿੱਲੀ, ਦੋ-ਦੋ ਹਰਿਆਣਾ, ਯੂਪੀ ਅਤੇ ਤੇਲੰਗਾਨਾ ਤੋਂ ਹਨ। ਤਾਮਿਲਨਾਡੂ, ਬਿਹਾਰ ਅਤੇ ਪੱਛਮੀ ਬੰਗਾਲ ਤੋਂ ਇੱਕ-ਇੱਕ। IIM ਲਖਨਊ ਨੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। ਪਿਛਲੇ ਸਾਲ 11 ਉਮੀਦਵਾਰਾਂ ਨੇ 100 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਸਨ ਜਦੋਂ ਕਿ ਇਸ ਸਾਲ 14 ਨੇ ਇਹ ਅੰਕ ਪ੍ਰਾਪਤ ਕੀਤੇ ਹਨ।
ਗੈਰ-ਇੰਜੀਨੀਅਰਿੰਗ ਪਿਛੋਕੜ ਤੋਂ ਬਹੁਤ ਸਾਰੇ ਟਾਪਰ ਹਨ
ਇਸ ਸਾਲ ਦੇ ਨਤੀਜਿਆਂ ਵਿੱਚ ਲੜਕਿਆਂ ਨੇ ਜਿੱਤ ਹਾਸਲ ਕੀਤੀ ਹੈ। ਸਾਰੇ ਟੌਪਰ ਲੜਕੇ ਹਨ ਅਤੇ 14 ਵਿੱਚੋਂ ਸਿਰਫ ਤਿੰਨ ਉਮੀਦਵਾਰ ਗੈਰ-ਇੰਜੀਨੀਅਰਿੰਗ ਪਿਛੋਕੜ ਵਾਲੇ ਹਨ। ਇਸ ਵਾਰ 99.9 ਪਰਸੈਂਟਾਈਲ ਹਾਸਲ ਕਰਨ ਵਾਲੇ ਟੌਪਰਾਂ ਵਿੱਚੋਂ ਸਿਰਫ਼ ਇੱਕ ਮਹਿਲਾ ਉਮੀਦਵਾਰ ਹੈ। ਦੱਸ ਦਈਏ ਕਿ ਇਸ ਵਾਰ ਪ੍ਰੀਖਿਆ 'ਚ ਲਗਭਗ 2.9 ਲੱਖ ਉਮੀਦਵਾਰ ਬੈਠੇ ਸਨ, ਜਿਨ੍ਹਾਂ 'ਚੋਂ 36 ਫੀਸਦੀ ਮਹਿਲਾ ਉਮੀਦਵਾਰ ਸਨ। ਤੁਸੀਂ IIM ਲਖਨਊ ਦੀ ਵੈੱਬਸਾਈਟ ਤੋਂ ਹੋਰ ਵੇਰਵਿਆਂ ਦੀ ਜਾਂਚ ਕਰ ਸਕਦੇ ਹੋ। ਦਾਖਲੇ ਦੀ ਅਗਲੀ ਪ੍ਰਕਿਰਿਆ ਵੀ ਇੱਥੋਂ ਚੈੱਕ ਕੀਤੀ ਜਾ ਸਕਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Education Loan Information:
Calculate Education Loan EMI