ਨਵੀਂ ਦਿੱਲੀ: ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀਬੀਐਸਈ- CBSE) ਨੇ 10ਵੀਂ-12ਵੀਂ ਜਮਾਤ ਦੇ ਇੰਪਰੂਵਮੈਂਟ ਤੇ ਕੰਪਾਰਟਮੈਂਟ ਪ੍ਰੀਖਿਆਵਾਂ ਲਈ ਡੇਟਸ਼ੀਟ ਜਾਰੀ ਕੀਤੀ ਹੈ। ਜਾਰੀ ਕੀਤੇ ਗਏ ਸ਼ਡਿਊਲ ਅਨੁਸਾਰ 10ਵੀਂ ਜਮਾਤ ਦੀ ਪ੍ਰੀਖਿਆ 25 ਅਗਸਤ ਤੋਂ 8 ਸਤੰਬਰ ਤੱਕ ਹੋਵੇਗੀ। ਇਸ ਦੇ ਨਾਲ ਹੀ 12ਵੀਂ ਦੀ ਪ੍ਰੀਖਿਆ 25 ਅਗਸਤ ਤੋਂ 15 ਸਤੰਬਰ ਤੱਕ ਲਈ ਜਾਵੇਗੀ। ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈਬਸਾਈਟ cbse.gov.in 'ਤੇ ਡੇਟਸ਼ੀਟ ਦੀ ਜਾਂਚ ਕਰ ਸਕਦੇ ਹਨ।
ਪ੍ਰਾਈਵੇਟ ਅਤੇ ਪੱਤਰ ਵਿਹਾਰ (ਕੋਰਸਪੌਂਡੈਂਸ) ਦੇ ਉਮੀਦਵਾਰਾਂ ਲਈ ਵੀ ਹੋਵੇਗੀ ਪ੍ਰੀਖਿਆ
ਇੰਪਰੂਵਮੈਂਟ ਤੇ ਕੰਪਾਰਟਮੈਂਟ ਦੇ ਨਾਲ, ਇਹ ਪ੍ਰੀਖਿਆ ਪ੍ਰਾਈਵੇਟ ਅਤੇ ਪੱਤਰ ਵਿਹਾਰ ਦੇ ਉਮੀਦਵਾਰਾਂ ਲਈ ਵੀ ਆਯੋਜਿਤ ਕੀਤੀ ਜਾਵੇਗੀ। ਪ੍ਰੀਖਿਆ ਸਵੇਰੇ 10:30 ਵਜੇ ਸ਼ੁਰੂ ਹੋਵੇਗੀ। ਇਸ ਦੇ ਨਾਲ ਹੀ ਪ੍ਰਸ਼ਨ ਪੱਤਰ ਸਵੇਰੇ 10:15 ਵਜੇ ਵੰਡੇ ਜਾਣਗੇ। ਉਮੀਦਵਾਰਾਂ ਨੂੰ ਪੇਪਰ ਪੜ੍ਹਨ ਲਈ 15 ਮਿੰਟ ਦਿੱਤੇ ਜਾਣਗੇ। ਜਦੋਂ ਕਿ ਉੱਤਰ ਪੱਤਰੀ ਸਵੇਰੇ 10 ਵਜੇ ਵੰਡੀ ਜਾਵੇਗੀ। ਡੇਟਸ਼ੀਟ ਜਾਰੀ ਕਰਨ ਦੇ ਨਾਲ, ਬੋਰਡ ਨੇ ਪ੍ਰੀਖਿਆ ਲਈ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਹਨ। ਵਿਦਿਆਰਥੀ ਅਧਿਕਾਰਤ ਵੈਬਸਾਈਟ ਰਾਹੀਂ ਡੇਟਸ਼ੀਟ ਡਾਉਨਲੋਡ ਕਰ ਸਕਦੇ ਹਨ।
ਆਫਲਾਈਨ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਸ਼ੁਰੂ
ਅਜਿਹੇ ਵਿਦਿਆਰਥੀ ਬੋਰਡ ਦੀ ਆਫਲਾਈਨ ਪ੍ਰੀਖਿਆ ਵਿੱਚ ਬੈਠਣ ਦੇ ਯੋਗ ਹੋਣਗੇ, ਜੋ ਇਸ ਸਾਲ ਜਾਰੀ 10ਵੀਂ-12ਵੀਂ ਦੇ ਨਤੀਜਿਆਂ ਤੋਂ ਸੰਤੁਸ਼ਟ ਨਹੀਂ ਹਨ। ਆਫਲਾਈਨ ਪ੍ਰੀਖਿਆ 2021 ਲਈ ਰਜਿਸਟ੍ਰੇਸ਼ਨ ਪ੍ਰਕਿਰਿਆ 10 ਅਗਸਤ 2021 ਤੋਂ ਸ਼ੁਰੂ ਹੋ ਗਈ ਹੈ।
ਦਰਅਸਲ, ਇਸ ਵਾਰ ਬੋਰਡ ਨੇ ਕੋਰੋਨਾ ਦੀ ਦੂਜੀ ਲਹਿਰ ਕਾਰਨ 10 ਵੀਂ ਅਤੇ 12 ਵੀਂ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਸਨ। ਇਸ ਤੋਂ ਬਾਅਦ, ਵੈਕਲਪਿਕ ਮੁਲਾਂਕਣ ਯੋਜਨਾ ਦੇ ਅਧਾਰ ’ਤੇ 12ਵੀਂ ਦਾ ਨਤੀਜਾ 30 ਜੁਲਾਈ ਅਤੇ 10 ਅਗਸਤ ਨੂੰ 03 ਅਗਸਤ ਨੂੰ ਜਾਰੀ ਕੀਤਾ ਗਿਆ ਸੀ।
ਇਹ ਵੀ ਪੜ੍ਹੋ: Farm Laws: ਖੇਤੀ ਕਾਨੂੰਨਾਂ 'ਤੇ ਕਾਂਗਰਸ ਦੀ ਬੀਜੇਪੀ ਨਾਲ ਮਿਲੀਭੁਗਤ, ਹਰਸਿਮਰਤ ਬਾਦਲ ਨੇ ਪੇਸ਼ ਕੀਤੇ ਸਬੂਤ?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Education Loan Information:
Calculate Education Loan EMI