Education System: ਸਿੱਖਿਆ ਪ੍ਰਣਾਲੀ: ਬੇਸ਼ੱਕ ਭਾਰਤ ਦੇ ਛੇਤੀ ਹੀ ਵਿਸ਼ਵ ਸ਼ਕਤੀ ਬਣਨ ਦੇ ਦਾਅਵੇ ਕੀਤਾ ਜਾਂਦੇ ਹਨ ਪਰ ਸਿੱਖਿਆ ਪ੍ਰਣਾਲੀ ਦੇ ਮਾਮਲੇ 'ਚ ਭਾਰਤ ਦਾ ਅਜੇ ਵੀ ਬੁਰਾ ਹਾਲ ਹੈ। ਦੇਸ਼ ਦੇ ਲਗਪਗ 15 ਕਰੋੜ ਬੱਚੇ ਤੇ ਨੌਜਵਾਨ ਹਾਲੇ ਵੀ ਰਸਮੀ ਸਿੱਖਿਆ ਪ੍ਰਣਾਲੀ ਤੋਂ ਵਾਂਝੇ ਹਨ। ਇਹ ਖੁਦ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਬੂਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਦੇਸ਼ ਦੀ ਸਾਖਰਤਾ ਪ੍ਰਣਾਲੀ ਲਗਪਗ 25 ਕਰੋੜ ਦੀ ਆਬਾਦੀ ਦੀ ਪਹੁੰਚ ਤੋਂ ਬਾਹਰ ਹੈ।


ਧਰਮਿੰਦਰ ਪ੍ਰਧਾਨ ਕਨਫੈਡਰੇਸ਼ਨ ਆਫ਼ ਇੰਡੀਅਨ ਇੰਡਸਟਰੀ (ਸੀਆਈਆਈ) ਦੀ ਸਾਲਾਨਾ ਮੀਟਿੰਗ ਦੇ ਮੌਕੇ ਸੈਸ਼ਨ ਵਿੱਚ 'ਰੁਜ਼ਗਾਰ ਉਤਪਤੀ ਤੇ ਉੱਦਮਤਾ' ਵਿਸ਼ੇ 'ਤੇ ਸੰਬੋਧਨ ਕਰ ਰਹੇ ਸਨ। ਕੇਂਦਰੀ ਸਿੱਖਿਆ ਮੰਤਰੀ ਨੇ ਇਹ ਵੀ ਕਿਹਾ,'' ਜੇ ਅਸੀਂ 3 ਤੋਂ 22 ਸਾਲ ਦੀ ਉਮਰ ਦੇ ਬੱਚਿਆਂ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਸਰਕਾਰੀ, ਪ੍ਰਾਈਵੇਟ ਤੇ ਚੈਰੀਟੇਬਲ ਸਕੂਲਾਂ, ਆਂਗਣਵਾੜੀਆਂ, ਉੱਚ ਵਿਦਿਅਕ ਸੰਸਥਾਵਾਂ ਤੇ ਹੁਨਰ ਵਾਤਾਵਰਣ ਪ੍ਰਣਾਲੀ ਨਾਲ ਜੁੜੀਆਂ ਸਾਰੀਆਂ ਪ੍ਰਣਾਲੀਆਂ ਵਿੱਚ ਪੜ੍ਹ ਰਹੇ ਬੱਚਿਆਂ ਤੇ ਨੌਜਵਾਨਾਂ ਦੀ ਗਿਣਤੀ ਲਗਪਗ 35 ਕਰੋੜ ਹੈ।


ਉਨ੍ਹਾਂ ਦੱਸਿਆ ਕਿ ਜਦਕਿ ਇਸ ਉਮਰ ਸਮੂਹ ਵਿੱਚ, ਦੇਸ਼ ਦੀ ਆਬਾਦੀ ਲਗਭਗ 50 ਕਰੋੜ ਹੈ। ਉਨ੍ਹਾਂ ਕਿਹਾ, "ਇਸ ਤੋਂ ਇਹ ਸਪਸ਼ਟ ਹੈ ਕਿ 15 ਕਰੋੜ ਬੱਚੇ ਅਤੇ ਨੌਜਵਾਨ ਹਾਲੇ ਵੀ ਰਸਮੀ ਸਿੱਖਿਆ ਪ੍ਰਣਾਲੀ ਤੋਂ ਬਾਹਰ ਹਨ। ਅਸੀਂ ਇਨ੍ਹਾਂ ਸਾਰਿਆਂ ਨੂੰ ਆਪਣੀ ਸਿੱਖਿਆ ਪ੍ਰਣਾਲੀ ਨਾਲ ਜੋੜਨਾ ਚਾਹੁੰਦੇ ਹਾਂ।"


ਸਿੱਖਿਆ ਮੰਤਰੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਦੀ ਮਰਦਮਸ਼ੁਮਾਰੀ ਵਿੱਚ ਇਹ ਪਾਇਆ ਗਿਆ ਕਿ ਉਸ ਸਮੇਂ ਕੁੱਲ ਆਬਾਦੀ ਦਾ 19 ਪ੍ਰਤੀਸ਼ਤ ਸਾਖਰ ਸੀ। ਉਨ੍ਹਾਂ ਕਿਹਾ ਕਿ,"ਆਜ਼ਾਦੀ ਦੇ 75 ਸਾਲਾਂ ਬਾਅਦ ਦੇ ਅੰਕੜੇ ਦਰਸਾਉਂਦੇ ਹਨ ਕਿ, ਹੁਣ ਦੇਸ਼ ਵਿੱਚ ਸਾਖਰਤਾ ਦਰ 80 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ। ਹਾਲਾਂਕਿ ਇਸਦਾ ਮਤਲਬ ਇਹ ਹੈ ਕਿ ਹੁਣ ਵੀ ਦੇਸ਼ ਦੀ 20 ਪ੍ਰਤੀਸ਼ਤ ਆਬਾਦੀ ਭਾਵ ਲਗਭਗ 25 ਕਰੋੜ ਲੋਕ ਇਸ ਤੋਂ ਵਾਂਝੇ ਹਨ।"


ਨਵੀਂ ਰਾਸ਼ਟਰੀ ਸਿੱਖਿਆ ਨੀਤੀ (ਐਨਈਪੀ NEP) ਦੀ ਮਹੱਤਤਾ ਬਾਰੇ ਗੱਲ ਕਰਦਿਆਂ ਪ੍ਰਧਾਨ ਨੇ ਕਿਹਾ,“ਇਹ ਸਿਰਫ ਇੱਕ ਦਸਤਾਵੇਜ਼ ਨਹੀਂ ਹੈ, ਸਗੋਂ ਉਹ ਟੀਚਾ ਹੈ ਜੋ ਅਸੀਂ ਅਗਲੇ 25 ਸਾਲਾਂ ਵਿੱਚ ਪ੍ਰਾਪਤ ਕਰਨਾ ਹੈ ਭਾਵ ਆਜ਼ਾਦੀ ਦੇ 100 ਸਾਲ ਪੂਰੇ ਹੋਣ ਤੱਕ।"


Education Loan Information:

Calculate Education Loan EMI