ਨਵੀਂ ਦਿੱਲੀ: ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨੇ ਸੋਮਵਾਰ ਨੂੰ 12ਵੀਂ ਦੇ ਨਤੀਜਿਆਂ ਜਾਰੀ ਕੀਤੇ ਹਨ। ਇਸ ਦੇ ਨਾਲ ਹੀ 10ਵੀਂ ਦੇ ਨਤੀਜਿਆਂ ਬਾਰੇ ਉਤਸੁਕਤਾ ਵਧ ਗਈ ਹੈ। ਹੁਣ ਸਰਕਾਰ ਨੇ ਐਲਾਨ ਕੀਤਾ ਹੈ ਕਿ 10ਵੀਂ ਜਮਾਤ ਦਾ ਨਤੀਜੇ ਕੱਲ੍ਹ ਜਾਰੀ ਕੀਤੇ ਜਾਣਗੇ।




ਦੱਸ ਦਈਏ ਕਿ ਸੀਬੀਐਸਈ ਦੀਆਂ ਇਸ ਸਾਲ ਦੀਆਂ 10ਵੀਂ ਅਤੇ 12 ਵੀਂ ਜਮਾਤ ਦੀਆਂ ਪ੍ਰੀਖਿਆਵਾਂ ਇਕੋ ਸਮੇਂ 15 ਫਰਵਰੀ 2020 ਤੋਂ ਸ਼ੁਰੂ ਹੋਈਆਂ ਸੀ। ਇਸ ਸਾਲ ਸੀਬੀਐਸਈ ਦੀ 10ਵੀਂ ਕਲਾਸ ਵਿਚ ਤਕਰੀਬਨ 18 ਲੱਖ ਵਿਦਿਆਰਥੀ ਬੈਠੇ ਸੀ। ਉਧਰ 10ਵੀਂ ਕਲਾਸ ਦੀਆਂ ਪ੍ਰੀਖਿਆਵਾਂ ਕੋਰੋਨਾ ਮਹਾਮਾਰੀ ਦੇ ਕਾਰਨ 19 ਮਾਰਚ 2020 ਨੂੰ ਮੁਲਤਵੀ ਕਰ ਦਿੱਤੀਆਂ ਗਈਆਂ ਸੀ। ਉਸ ਸਮੇਂ 10ਵੀਂ ਜਮਾਤ ਦੀਆਂ ਚਾਰ ਪ੍ਰੀਖਿਆਵਾਂ ਹੋਣੀਆਂ ਸੀ। ਇਸ ਦੇ ਨਾਲ ਹੀ ਸੁਪਰੀਮ ਕੋਰਟ ਦੇ ਦਖਲ ਤੋਂ ਬਾਅਦ ਬੋਰਡ ਦੀ ਬਾਕੀ ਪ੍ਰੀਖਿਆਵਾਂ ਨੂੰ ਰੱਦ ਕਰਦਿਆਂ, ਅੰਦਰੂਨੀ ਮੁਲਾਂਕਣ ਦੇ ਅਧਾਰ ‘ਤੇ 10ਵੀਂ ਦਾ ਨਤੀਜਾ ਜਾਰੀ ਕਰਨ ਜਾ ਰਿਹਾ ਹੈ।

Education Loan Information:

Calculate Education Loan EMI