CBSE 12 Compartment Results 2024 Out: CBSE ਕਲਾਸ 12 ਵੀਂ ਕੰਪਾਰਟਮੈਂਟ ਪ੍ਰੀਖਿਆ ਦੇ ਨਤੀਜੇ 2 ਅਗਸਤ, 2024 ਨੂੰ ਘੋਸ਼ਿਤ ਕੀਤੇ ਗਏ ਹਨ। ਪ੍ਰੀਖਿਆ ਵਿੱਚ ਕੁੱਲ 37,957 ਵਿਦਿਆਰਥੀ ਪਾਸ ਹੋਏ ਹਨ। ਕੁੜੀਆਂ ਨੇ ਮੁੰਡਿਆਂ ਨਾਲੋਂ 5.57% ਵਧੀਆ ਪ੍ਰਦਰਸ਼ਨ ਕੀਤਾ। ਪਾਸ ਪ੍ਰਤੀਸ਼ਤਤਾ 29.78% ਰਹੀ। ਵਿਦਿਆਰਥੀ ਅਧਿਕਾਰਤ ਵੈੱਬਸਾਈਟ cbseresults.nic.in 'ਤੇ ਆਪਣੇ ਨਤੀਜੇ ਦੇਖ ਸਕਦੇ ਹਨ। ਉਮੀਦਵਾਰ ਇੱਥੇ ਦੱਸੇ ਗਏ ਸਟੈਪਸ ਨੂੰ ਫੋਲੋ ਕਰਕੇ ਨਤੀਜਾ ਦੇਖ ਸਕਦੇ ਹਨ।



15,397 ਸਕੂਲਾਂ ਦੇ ਕੁੱਲ 1,31,396 ਵਿਦਿਆਰਥੀਆਂ ਨੇ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਕੰਪਾਰਟਮੈਂਟ ਪ੍ਰੀਖਿਆ ਲਈ ਰਜਿਸਟਰ ਕੀਤਾ ਸੀ। ਇਨ੍ਹਾਂ ਵਿੱਚੋਂ ਕੁੱਲ 37 ਹਜ਼ਾਰ 957 ਵਿਦਿਆਰਥੀ ਸਫ਼ਲ ਐਲਾਨੇ ਗਏ ਹਨ। CBSE ਸਪਲੀਮੈਂਟਰੀ ਨਤੀਜੇ 2024 ਦੇ ਅਨੁਸਾਰ, 33.47% ਵਿਦਿਆਰਥਣਾਂ ਅਤੇ 27.90% ਪੁਰਸ਼ ਵਿਦਿਆਰਥੀ ਪਾਸ ਹੋਏ ਹਨ। ਪ੍ਰੀਖਿਆ ਦੀ ਸਮੁੱਚੀ ਪਾਸ ਪ੍ਰਤੀਸ਼ਤਤਾ 29.78% ਰਹੀ। ਇਸ ਪ੍ਰੀਖਿਆ ਵਿੱਚ ਵੀ ਲੜਕੀਆਂ ਨੇ ਲੜਕਿਆਂ ਨਾਲੋਂ ਵਧੀਆ ਪ੍ਰਦਰਸ਼ਨ ਕੀਤਾ ਹੈ। ਇਸ ਸਾਲ ਵਿਦਿਆਰਥਣਾਂ ਦਾ ਨਤੀਜਾ 5.57 ਫੀਸਦੀ ਵਧੀਆ ਰਿਹਾ ਹੈ।


ਪ੍ਰੀਖਿਆ ਦੇ ਨਤੀਜੇ ਦੀ ਜਾਂਚ ਕਰਨ ਲਈ, ਉਮੀਦਵਾਰ ਨੂੰ CBSE ਕਲਾਸ 12 ਕੰਪਾਰਟਮੈਂਟ ਰੋਲ ਨੰਬਰ, ਸਕੂਲ ਨੰਬਰ, ਐਡਮਿਟ ਕਾਰਡ ਨੰਬਰ ਅਤੇ ਸਕਿਓਰਟੀ ਪਿੰਨ ਦਰਜ ਕਰਨਾ ਹੋਵੇਗਾ। ਤੁਸੀਂ ਸੀਬੀਐਸਈ ਬੋਰਡ ਤੋਂ ਐਸਐਮਐਸ, ਆਈਵੀਆਰਐਸ ਅਤੇ ਡਿਜੀਲੌਕਰ 'ਤੇ ਕੰਪਾਰਟਮੈਂਟ ਪ੍ਰੀਖਿਆ ਨਤੀਜੇ ਵੀ ਦੇਖ ਸਕਦੇ ਹੋ। ਵਧੇਰੇ ਵੇਰਵਿਆਂ ਲਈ, ਉਮੀਦਵਾਰ ਅਧਿਕਾਰਤ ਸਾਈਟ ਦੀ ਮਦਦ ਲੈ ਸਕਦੇ ਹਨ।


CBSE 12 Compartment Results 2024 Out: ਤੁਸੀਂ ਨਤੀਜੇ ਇਸ ਤਰੀਕੇ ਨਾਲ ਦੇਖ ਸਕਦੇ ਹੋ


ਸਟੈਪ 1: ਨਤੀਜਾ ਦੇਖਣ ਲਈ, ਉਮੀਦਵਾਰ ਪਹਿਲਾਂ CBSE cbseresults.nic.in ਅਤੇ cbse.gov.in ਦੀਆਂ ਅਧਿਕਾਰਤ ਸਾਈਟਾਂ 'ਤੇ ਜਾਣ


ਸਟੈਪ 2: ਹੁਣ ਉਮੀਦਵਾਰ  ਹੋਮਪੇਜ 'ਤੇ 'Result' ਲਿੰਕ 'ਤੇ ਕਲਿੱਕ ਕਰਨ


ਸਟੈਪ 3: ਫਿਰ ਉਮੀਦਵਾਰ 'ਸੀਬੀਐਸਈ ਕਲਾਸ 12 ਕੰਪਾਰਟਮੈਂਟ ਨਤੀਜਾ' ਲਿੰਕ 'ਤੇ ਕਲਿੱਕ ਕਰੋ।


ਸਟੈਪ 4: ਉਮੀਦਵਾਰ ਫਿਰ ਆਪਣਾ ਰੋਲ ਨੰਬਰ, ਸਕੂਲ ਨੰਬਰ, ਐਡਮਿਟ ਕਾਰਡ ਨੰਬਰ ਅਤੇ ਸਕਿਓਰਟੀ ਕੋਡ ਦਰਜ ਕਰਨ।


ਸਟੈਪ 5: ਫਿਰ ਉਮੀਦਵਾਰ Credentials ਦਾਖਲ ਕਰਕੇ 'ਸਬਮਿਟ' ਬਟਨ 'ਤੇ ਕਲਿੱਕ ਕਰਨ।


ਸਟੈਪ 6: ਹੁਣ ਉਮੀਦਵਾਰ 12ਵੀਂ ਜਮਾਤ ਦੇ ਸੀਬੀਐਸਈ ਕੰਪਾਰਟਮੈਂਟ ਨਤੀਜੇ ਸਕ੍ਰੀਨ 'ਤੇ ਆਉਣਗੇ।


ਸਟੈਪ 7: ਫਿਰ ਉਮੀਦਵਾਰ ਕੰਪਾਰਟਮੈਂਟ ਨਤੀਜਾ ਡਾਊਨਲੋਡ ਕਰ ਸਕਦੇ ਹਨ।


ਸਟੈਪ 8: ਅੰਤ ਵਿੱਚ, ਉਮੀਦਵਾਰਾਂ ਨੂੰ ਇਸ ਪੰਨੇ ਦਾ ਪ੍ਰਿੰਟ ਆਊਟ ਲੈਣਾ ਚਾਹੀਦਾ ਹੈ।


ਸਿੱਧੇ ਲਿੰਕ ਦੀ ਮਦਦ ਨਾਲ CBSE ਕੰਪਾਰਟਮੈਂਟ ਪ੍ਰੀਖਿਆ ਦੇ ਨਤੀਜੇ ਦੀ ਜਾਂਚ ਕਰੋ


ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।


Education Loan Information:

Calculate Education Loan EMI