ਨਵੀਂ ਦਿੱਲੀ: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨੇ ਕਲਾਸ 11ਵੀਂ ਤੇ 12ਵੀਂ ਦੇ ਥਿਓਰੀ ਦੇ ਅੰਕਾਂ ਲਈ ਟੈਬੂਲੇਸ਼ਨ ਪੋਰਟਲ ਖੋਲ੍ਹਿਆ ਹੈ। ਟੇਬਲੂਲੇਸ਼ਨ ਪੋਰਟਲ ਅਧਿਕਾਰਤ ਵੈੱਬਸਾਈਟ cbse.gov.in 'ਤੇ ਉਪਲਬਧ ਹੈ। ਸੀਬੀਐਸਈ ਦੁਆਰਾ ਸਾਰੇ ਸਬੰਧਤ ਸਕੂਲਾਂ ਨੂੰ ਸਮੇਂ ਤੇ ਨੀਤੀ ਅਨੁਸਾਰ ਵਿਦਿਆਰਥੀਆਂ ਦੇ ਅੰਕ ਮੌਡਰੇਟ ਕਰਨ ਦੀ ਸਖ਼ਤ ਹਦਾਇਤ ਕੀਤੀ ਗਈ ਹੈ।


 

ਪੋਰਟਲ 16 ਜੁਲਾਈ ਤੋਂ 22 ਜੁਲਾਈ ਤੱਕ ਖੁੱਲ੍ਹਾ ਰਹੇਗਾ
ਪੋਰਟਲ ਮੌਡਰੇਸ਼ਨ ਤੇ ਟੈਬੁਲੇਸ਼ਨ ਲਈ ਲਈ 16 ਜੁਲਾਈ ਤੋਂ 22 ਜੁਲਾਈ ਤਕ ਖੁੱਲ੍ਹਾ ਰਹੇਗਾ। ਬੋਰਡ ਨੇ ਸਕੂਲਾਂ ਨੂੰ 31 ਜੁਲਾਈ ਤੱਕ ਨਤੀਜੇ ਐਲਾਨਣ ਲਈ ਜਲਦੀ ਤੋਂ ਜਲਦੀ ਅੰਕ ਅਪਲੋਡ ਕਰਨ ਦੀ ਵੀ ਬੇਨਤੀ ਕੀਤੀ ਹੈ। ਇਸ ਦੇ ਨਾਲ ਹੀ ਬੋਰਡ ਨੇ ਕਿਹਾ ਹੈ ਕਿ ਜਿਹੜੇ ਸਕੂਲ ਨੰਬਰ ਅਪਲੋਡ ਨਹੀਂ ਕਰ ਸਕਣਗੇ, ਉਨ੍ਹਾਂ ਦਾ ਨਤੀਜਾ 31 ਜੁਲਾਈ ਤੋਂ ਬਾਅਦ ਵੱਖਰੇ ਤੌਰ ‘ਤੇ ਐਲਾਨਿਆ ਜਾਵੇਗਾ।

 

ਦੱਸ ਦੇਈਏ ਕਿ ਬੋਰਡ ਨੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਮੁਲਾਂਕਣ ਮਾਪਦੰਡ (ਅਸੈੱਸਮੈਂਟ ਕ੍ਰਾਈਟੀਰੀਆ) ਪਹਿਲਾਂ ਹੀ ਨਿਰਧਾਰਤ ਕਰ ਦਿੱਤੇ ਹਨ। 12ਵੀਂ ਦਾ ਨਤੀਜਾ ਤਿਆਰ ਕਰਨ ਲਈ ਵਿਦਿਆਰਥੀਆਂ ਦਾ 10ਵੀਂ, 11ਵੀਂ ਤੇ ਪ੍ਰੀ-ਬੋਰਡ ਦੀ ਪ੍ਰੀਖਿਆ ਵਿੱਚ ਪ੍ਰਾਪਤ ਅੰਕ ਦੇ ਅਧਾਰ ਤੇ ਮੁਲਾਂਕਣ ਕੀਤਾ ਜਾਵੇਗਾ।

 

ਅੰਕਾਂ ਦੀ ਮੌਡਰੇਸ਼ਨ ਕੀ ਹੈ?
ਪ੍ਰਸ਼ਨ ਇਹ ਉੱਠਦਾ ਹੈ ਕਿ ਆਖ਼ਰਕਾਰ ਅੰਕਾਂ ਦੀ ਮੌਡਰੇਸ਼ਨ ਕੀ ਹੈ? ਆਓ ਅਸੀਂ ਤੁਹਾਨੂੰ ਦੱਸ ਦੇਈਏ ਕਿ ਇਹ ਇਕ ਅਜਿਹਾ ਪ੍ਰਬੰਧ ਹੈ ਜਿਸ ਵਿੱਚ ਉਹ ਵਿਦਿਆਰਥੀ ਗ੍ਰੇਸ ਅੰਕ ਦੇ ਕੇ ਪਾਸ ਕੀਤੇ ਜਾਂਦੇ ਹਨ, ਜੋ ਕੁਝ ਅੰਕਾਂ ਨਾਲ ਫੇਲ੍ਹ ਹੋਣ ਜਾ ਰਹੇ ਹਨ। ਗ਼ੌਰਤਲਬ ਹੈ ਕਿ ਇਸ ਸਾਲ ਬੋਰਡ ਦੀਆਂ ਪ੍ਰੀਖਿਆਵਾਂ ਕੋਰੋਨਾ ਮਹਾਂਮਾਰੀ ਦੇ ਕਾਰਨ ਰੱਦ ਕਰ ਦਿੱਤੀਆਂ ਗਈਆਂ ਹਨ, ਅਜਿਹੀ ਸਥਿਤੀ ਵਿੱਚ ਨਤੀਜਾ ਸਿਰਫ ਅੰਕਾਂ ਦੀ ਮੌਡਰੇਸ਼ਨ ਦੁਆਰਾ ਹੀ ਤਿਆਰ ਕੀਤਾ ਜਾ ਰਿਹਾ ਹੈ।

 

ਇਸ ਬਾਰੇ ਸੀਬੀਐਸਈ ਦਾ ਕਹਿਣਾ ਹੈ ਕਿ ਜਦੋਂ ਕੋਰੋਨਾ ਸੰਕਟ ਸਮੇਂ ਪ੍ਰੀਖਿਆਵਾਂ ਨਹੀਂ ਕਰਵਾਈਆਂ ਜਾ ਸਕਦੀਆਂ ਸਨ, ਤਾਂ ਇਹ ਬਹੁਤ ਮਹੱਤਵਪੂਰਨ ਹੈ ਕਿ ਵਿਦਿਆਰਥੀਆਂ ਦੇ ਨਤੀਜੇ ਸਹੀ, ਗੈਰ-ਪੱਖਪਾਤੀ ਤੇ ਭਰੋਸੇਮੰਦ ਹੋਣ। ਇਸ ਸਮੇਂ 11ਵੀਂ ਤੇ 12ਵੀਂ ਜਮਾਤ ਦੇ ਅੰਕਾਂ ਦੀ ਮੌਡਰੇਸ਼ਨ ਵੱਡੀ ਜ਼ਿੰਮੇਵਾਰੀ ਹੈ ਜੋ ਇਸ ਤਰੀਕੇ ਨਾਲ ਕੀਤੀ ਜਾਣੀ ਚਾਹੀਦੀ ਹੈ ਕਿ ਵਿਦਿਆਰਥੀਆਂ ਨਾਲ ਨਿਆਂ ਤੇ ਪਾਰਦਰਸ਼ਤਾ ਹੋਵੇ।

 

ਸੀਬੀਐਸਈ 10ਵੀਂ ਕਲਾਸ ਦਾ ਨਤੀਜੇ ਦਾ ਐਲਾਨ ਹੋ ਸਕਦਾ ਹੈ 20 ਜੁਲਾਈ 2021 ਤੱਕ

ਇਹ ਵੀ ਦੱਸ ਦੇਈਏ ਕਿ ਸੀਬੀਐਸਈ 10ਵੀਂ ਕਲਾਸ ਦਾ ਨਤੀਜਾ 20 ਜੁਲਾਈ 2021 ਤੱਕ ਐਲਾਨੇ ਜਾਣ ਦੀ ਉਮੀਦ ਹੈ। ਭਾਵੇਂ ਪ੍ਰੀਖਿਆ ਕੰਟਰੋਲਰ ਸੰਯਮ ਭਾਦਵਾਜ ਦਾ ਕਹਿਣਾ ਹੈ ਕਿ, “ਅਸੀਂ 20 ਜੁਲਾਈ ਤੱਕ ਨਤੀਜੇ ਦਾ ਐਲਾਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਫਿਲਹਾਲ ਇਸ ਦੀ ਪੁਸ਼ਟੀ ਕਰਨਾ ਸਹੀ ਨਹੀਂ ਹੈ, ਕਿਉਂਕਿ ਜੇ ਸਕੂਲ ਅੰਦਰੂਨੀ ਮੁਲਾਂਕਣ ਅੰਕ ਭੇਜਣ ਵਿਚ ਸਮਾਂ ਲੈਂਦੇ ਹਨ ਤਾਂ ਨਤੀਜਾ ਐਲਾਨਣ ਦੀ ਪ੍ਰਕਿਰਿਆ ਵਿੱਚ ਵੀ ਦੇਰੀ ਹੋ ਸਕਦੀ ਹੈ ਪਰ ਨਤੀਜੇ ਇਸ ਮਹੀਨੇ ਜ਼ਰੂਰ ਜਾਰੀ ਕੀਤੇ ਜਾਣਗੇ। ”

 

 


Education Loan Information:

Calculate Education Loan EMI