ਹਨੂੰਮਾਨਗੜ੍ਹ: ਰਾਜਸਥਾਨ ਦੇ ਹਨੂੰਮਾਨਗੜ੍ਹ ਦੀਆਂ ਤਿੰਨ ਭੈਣਾਂ ਨੇ ਵੱਡੀ ਪ੍ਰਾਪਤੀ ਕੀਤੀ ਹੈ। ਅੰਸ਼ੂ, ਰਿਤੂ ਤੇ ਸੁਮਨ ਨੇ ਇਕੱਠਿਆਂ ਸੂਬੇ ਦੀ ਪ੍ਰਸ਼ਾਸਕੀ ਪ੍ਰੀਖਿਆ (RAS) ਪਾਸ ਕੀਤੀ ਹੈ। ਖ਼ਾਸ ਗੱਲ ਹੈ ਕਿ ਇਨ੍ਹਾਂ ਦੀਆਂ ਦੋ ਹੋਰ ਭੈਣਾਂ ਰੋਮਾ ਤੇ ਮੰਜੂ ਪਹਿਲਾਂ ਹੀ RAS ਅਫਸਰ ਹਨ। ਹੁਣ ਕਿਸਾਨ ਸਹਿਦੇਵ ਸਹਾਰਨ ਦੀਆਂ ਪੰਜੇ ਧੀਆਂ ਆਰਏਐੱਸ ਅਫਸਰ ਬਣ ਗਈਆਂ ਹਨ।
ਕਿਸਾਨ ਸਹਿਦੇਵ ਸਹਾਰਨ ਨੇ ਖੁਦ ਅੱਠਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੋਈ ਹੈ ਜਦਕਿ ਉਸ ਦੀ ਪਤਨੀ ਲਕਸ਼ਮੀ ਅਨਪੜ੍ਹ ਹੈ। ਰਾਜਸਥਾਨ ਪ੍ਰਸ਼ਾਸਕੀ ਪ੍ਰੀਖਿਆ ’ਚ ਅੰਸ਼ੂ ਨੇ ਓਬੀਸੀ ’ਚ 31ਵਾਂ ਰੈਂਕ ਮਿਲਿਆ ਹੈ ਜਦਕਿ ਰੀਤੂ ਨੂੰ 96ਵਾਂ ਤੇ ਸੁਮਨ ਨੂੰ 98ਵਾਂ ਰੈਂਕ ਮਿਲਿਆ ਹੈ। ਰੀਤੂ ਭੈਣਾਂ ’ਚੋਂ ਸਭ ਤੋਂ ਛੋਟੀ ਹੈ। ਰੋਮਾ ਨੇ 2010 ’ਚ ਆਰਏਐੱਸ ਦੀ ਪ੍ਰੀਖਿਆ ਪਾਸ ਕੀਤੀ ਸੀ। ਉਹ ਆਪਣੇ ਪਰਿਵਾਰ ’ਚ ਪਹਿਲੀ ਆਰਏਐੱਸ ਅਫਸਰ ਸੀ। ਉਹ ਇਸ ਸਮੇਂ ਝੁਨਝੁਨ ਜ਼ਿਲ੍ਹੇ ਦੇ ਸੁਜਾਨਗੜ੍ਹ ’ਚ ਬਲਾਕ ਡਿਵੈਲਪਮੈਂਟ ਅਫਸਰ ਵਜੋਂ ਤਾਇਨਾਤ ਹੈ।
ਮੰਜੂ ਨੇ 2017 ’ਚ ਆਰਏਐੱਸ ਦੀ ਪ੍ਰੀਖਿਆ ਪਾਸ ਕੀਤੀ ਤੇ ਉਹ ਇਸ ਸਮੇਂ ਹਨੂੰਮਾਨਗੜ੍ਹ ਦੇ ਨੋਹਾਰ ਦੇ ਕੋਆਪਰੇਟਿਵ ਵਿਭਾਗ ’ਚ ਸੇਵਾ ਨਿਭਾ ਰਹੀ ਹੈ। ਭਾਰਤੀ ਜੰਗਲਾਤ ਸੇਵਾਵਾਂ (IFS) ਅਫਸਰ ਪ੍ਰਵੀਨ ਕਾਸਵਾਨ ਨੇ ਟਵਿੱਟਰ ’ਤੇ ਇਹ ਖ਼ਬਰ ਸ਼ੇਅਰ ਕਰਦਿਆਂ ਲਿਖਿਆ, ‘ਬਹੁਤ ਚੰਗੀ ਖ਼ਬਰ ਹੈ। ਹਨੂੰਮਾਨਗੜ੍ਹ ਤੋਂ ਤਿੰਨ ਭੈਣਾਂ ਅੰਸ਼ੂ, ਰੀਤੂ ਤੇ ਸੁਮਨ। ਅੱਜ ਇਹ ਤਿੰਨੇ ਹੀ ਆਰਏਐੱਸ ਚੁਣੀਆਂ ਗਈਆਂ ਹਨ। ਆਪਣੇ ਪਿਤਾ ਤੇ ਪਰਿਵਾਰ ਦਾ ਮਾਣ ਵਧਾਇਆ। ਉਹ ਪੰਜ ਭੈਣਾਂ ਹਨ। ਬਾਕੀ ਦੋ ਰੋਮਾ ਤੇ ਮੰਜੂ ਪਹਿਲਾਂ ਹੀ ਆਰਏਐੱਸ ਹਨ। ਕਿਸਾਨ ਸਹਿਦੇਵ ਸਹਾਰਨ ਦੀਆਂ ਪੰਜੇ ਧੀਆਂ ਹੁਣ ਆਰਏਐੱਸ ਹਨ।’
ਪੰਜਾ ਭੈਣਾਂ ਦੀ ਇਹ ਪ੍ਰਾਪਤੀ ਉਨ੍ਹਾਂ ਲੋਕਾਂ ਲਈ ਵੱਡਾ ਸਬਕ ਹੈ ਜੋ ਮੁੰਡਿਆਂ ਤੇ ਕੁੜੀਆਂ 'ਚ ਫਰਕ ਸਮਝਦੇ ਹਨ। ਇਸ ਤੋਂ ਇਲਾਵਾ ਉਹ ਲੋਕ ਜੋ ਕੁੱਖ 'ਚ ਧੀਆਂ ਨੂੰ ਕਤਲ ਕਰਵਾ ਕੇ ਸਮਾਜ ਦੇ ਮੱਥੇ ਕਲੰਕ ਮੜ੍ਹਦੇ ਹਨ।
Education Loan Information:
Calculate Education Loan EMI