ਸੀਬੀਐਸਈ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਸਕਿੱਲ ਐਜੂਕੇਸ਼ਨ (ਵੋਕੇਸ਼ਨਲ) ਨਾਲ ਜੁੜੇ ਵਿਸ਼ੇ ਦੀ ਪ੍ਰੀਖਿਆ ਵੀ ਫ਼ਰਵਰੀ ਦੇ ਤੀਜੇ ਹਫ਼ਤੇ ਵਿੱਚ ਹੀ ਕਰਵਾਈ ਜਾਵੇਗੀ। ਸੀਬੀਐਸਈ ਬੋਰਡ ਦੇ ਪੇਪਰਾਂ ਦੀ ਪੂਰੀ ਡੇਟਸ਼ੀਟ ਅਗਲੇ ਹਫ਼ਤੇ ਹੀ ਜਾਰੀ ਕਰ ਦਿੱਤੀ ਜਾਵੇਗੀ।
ਬੋਰਡ ਨੇ ਇਹ ਫੈਸਲਾ ਹਾਈ ਕੋਰਟ ਦੇ ਹੁਕਮ ਤੋਂ ਬਾਅਦ ਲਿਆ ਹੈ। ਦਰਅਸਲ, ਹਾਈਕੋਰਟ ਨੇ ਸੀਬੀਐਸਈ ਤੇ ਦਿੱਲੀ ਯੂਨੀਵਰਸਿਟੀ ਨੂੰ ਹੁਕਮ ਜਾਰੀ ਕਰ ਕਿਹਾ ਹੈ ਕਿ ਬੋਰਡ ਇਮਤਿਹਾਨ ਦੇ ਨਤੀਜੇ ਤੇ ਰੀਵੈਲੂਏਸ਼ਨ ਦੇ ਨਤੀਜਿਆਂ ਨੂੰ ਵੀ ਯੂਨੀਵਰਸਿਟੀ ਮੈਰਿਟ ਕੱਟ-ਲਿਸਟ ਵਿੱਚ ਸ਼ਾਮਲ ਕੀਤਾ ਜਾਵੇ। ਇਸ ਦਾ ਮਤਸਬ ਸੀਬੀਐਸਈ ਨੂੰ ਦਿੱਲੀ ਯੂਨੀਵਰਸਿਟੀ ਵਿੱਚ ਦਾਖ਼ਲਿਆਂ ਤੋਂ ਪਹਿਲਾਂ ਆਪਣੇ ਨਤੀਜੇ ਦੇਣੇ ਪੈਣਗੇ।
40 ਵੋਕੇਸ਼ਨਲ ਵਿਸ਼ਿਆਂ ਤੋਂ ਇਲਾਵਾ ਬੋਰਡ ਫਰਵਰੀ ਵਿੱਚ ਟਾਈਪੋਗ੍ਰਾਫੀ ਤੇ ਕੰਪਿਊਟਰ ਐਪਲੀਕੇਸ਼ਨ (ਅੰਗ੍ਰੇਜ਼ੀ), ਵੈੱਬ ਐਪਲੀਕੇਸ਼ਨ, ਗ੍ਰਾਫਿਕਸ, ਦਫ਼ਤਰ ਕਮਿਊਨੀਕੇਸ਼ਨ ਲਈ ਪ੍ਰੀਖਿਆ ਲਵੇਗਾ, ਕਿਉਂਕਿ ਇਨ੍ਹਾਂ ਵਿਸ਼ਿਆਂ ਵਿੱਚ ਥਿਊਰੀ ਨਾਲੋਂ ਪ੍ਰੈਕਟੀਕਲ ਜ਼ਿਆਦਾ ਵੱਡੀ ਹੈ। ਮੀਡੀਆ ਰਿਲੀਜ਼ ਵਿੱਚ ਬੋਰਡ ਨੇ ਦੱਸਿਆ ਹੈ ਕਿ ਵਿਦਿਆਰਥੀਆਂ ਨੂੰ ਵੱਖ-ਵੱਖ ਯੂਨੀਵਰਸਿਟੀ ਵਿੱਚ ਦਾਖ਼ਲੇ ਲੈਣ ਲਈ ਰੀਵੈਲੂਏਸ਼ਨ ਦੀ ਤਾਰੀਖ਼ ਨੂੰ ਥੋੜ੍ਹਾ ਪਹਿਲਾਂ ਕੀਤਾ ਗਿਆ ਹੈ। ਪਿਛਲੀ ਵਾਰ ਸੀਬੀਐਸਈ ਨੇ ਮਾਰਚ-ਅਪ੍ਰੈਲ ਦੇ ਮਹੀਨੇ ਦੌਰਾਨ ਬੋਰਡ ਦੇ ਇਮਤਿਹਾਨ ਰੱਖੇ ਸਨ।
Education Loan Information:
Calculate Education Loan EMI