CBSE Board Exam 2021 Postponed (ਅੰਮ੍ਰਿਤਸਰ) : ਕੇਂਦਰ ਸਰਕਾਰ ਵੱਲੋਂ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਸੀਬੀਐਸਈ ਬੋਰਡ ਦੀਆਂ 10ਵੀਂ ਜਮਾਤ ਦੀ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਹਨ ਜਦਕਿ 12ਵੀਂ ਜਮਾਤ ਦੇ ਇਮਤਿਹਾਨ ਹਾਲ ਦੀ ਘੜੀ ਟਾਲ ਦਿੱਤੇ ਗਏ ਹਨ।ਇਸ ਦੌਰਾਨ ਵਿਦਿਆਰਥੀਆਂ ਨੇ ਆਪਣੀ ਮਾਯੂਸੀ ਦਾ ਇਜ਼ਹਾਰ ਕੀਤਾ।
ਅੰਮ੍ਰਿਤਸਰ ਦੇ ਵੱਖ-ਵੱਖ ਸਕੂਲਾਂ ਦੇ 10ਵੀਂ ਦੇ ਵਿਦਿਆਰਥੀਆਂ ਨੇ ਕਿਹਾ ਕਿ ਉਨ੍ਹਾਂ ਦੀ ਤਿਆਰੀ ਪੂਰੀ ਸੀ ਤੇ ਉਹ ਪ੍ਰੀਖਿਆਵਾਂ ਦਾ ਇੰਤਜਾਰ ਕਰ ਰਹੇ ਸਨ, ਪਰ ਸਰਕਾਰ ਨੇ ਕੋਰੋਨਾ ਦੇ ਵੱਧਦੇ ਕੇਸਾਂ ਕਾਰਨ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ।
ਅੰਮ੍ਰਿਤਸਰ ਦੇ ਵੱਖ ਵੱਖ ਸਕੂਲਾਂ 'ਚ ਪੜਦੇ 10ਵੀਂ ਜਮਾਤ ਵਿਦਿਆਰਥੀ ਡੈਰੇਲ, ਗਗਨਦੀਪ, ਤਰੁਣ ਤੇ ਕ੍ਰਿਸ਼ ਨੇ ਫੈਸਲੇ 'ਤੇ ਸਹਿਮਤੀ ਤੇ ਖੁਸ਼ੀ ਦਾ ਇਜਹਾਰ ਕੀਤਾ ਤੇ ਨਾਲ ਹੀ ਕਿਹਾ ਕਿ ਕੋਵਿਡ ਦੇ ਕੇਸ ਲਗਾਤਾਰ ਵੱਧ ਰਹੇ ਸਨ ਜਿਸ ਕਰਕੇ ਸਰਕਾਰ ਨੇ ਸਹੀ ਫੈਸਲਾ ਲਿਆ ਹੈ ਪਰ ਵਿਦਿਆਰਥੀ ਪ੍ਰੀਖਿਆਵਾਂ ਲਈ ਤਿਆਰ ਸਨ। ਦੂਜੇ ਪਾਸੇ 12ਵੀਂ ਜਮਾਤ ਦੇ ਵਿਦਿਆਰਥੀ ਇਸ ਫੈਸਲੇ ਤੋਂ ਬੇਹੱਦ ਮਾਯੂਸ ਨਜ਼ਰ ਆਏ ਕਿਉਂਕਿ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਸਰਕਾਰ ਨੂੰ ਇਸ ਬਾਬਤ ਅਜਿਹਾ ਫੈਸਲਾ ਲੈਣਾ ਚਾਹੀਦਾ ਸੀ ਕਿ ਵਿਦਿਆਰਥੀਆਂ ਦੇ ਭਵਿੱਖ 'ਤੇ ਵੀ ਕੋਈ ਅਸਰ ਨਾ ਪਵੇ, ਕਿਉਂਕਿ ਪ੍ਰੀਖਿਆਵਾਂ ਜਿੰਨੀਆਂ ਲੇਟ ਹੋਣਗੀਆਂ, ਉਨਾਂ ਹੀ ਭਵਿੱਖ ਦੇ ਰਾਹ ਅੋਖੇ ਹੋਣਗੇ।
12ਵੀਂ ਤੋਂ ਬਾਅਦ ਹੀ ਵਿਦਿਆਰਥੀਆਂ ਨੇ ਕੈਰੀਅਰ ਦੀ ਚੋਣ ਕਰਨੀ ਹੁੰਦੀ ਹੈ। ਕੋਰੋਨਾ ਕਰਕੇ ਭਾਵੇਂ ਸਰਕਾਰ ਦਾ ਫੈਸਲਾ ਸਹੀ ਹੈ ਪਰ ਜਿੰਨੀਆਂ ਪ੍ਰੀਖਿਆਵਾਂ ਲੇਟ ਹੋਣਗੀਆਂ ਵਿਦਿਆਰਥੀਆਂ ਦੇ ਭਵਿੱਖ ਤੇ ਓਨਾਂ ਹੀ ਅਸਰ ਹੋਵੇਗਾ। ਕੁਝ ਵਿਦਿਆਰਥੀ ਬਿਨ੍ਹਾਂ ਪ੍ਰੀਖਿਆ ਸਾਰਿਆਂ ਨੂੰ ਪਾਸ ਕੀਤੇ ਜਾਣ ਵਾਲੇ ਤਰਕ ਤੋਂ ਅਸਹਿਮਤ ਦਿਖਾਈ ਦਿੱਤੇ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦਾ ਨੁਕਸਾਨ ਉਨਾਂ ਨੂੰ ਹੁੰਦਾ ਹੈ, ਜਿਨਾਂ ਨੇ ਕਾਫੀ ਮਿਹਨਤ ਕੀਤੀ ਹੁੰਦੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ
Education Loan Information:
Calculate Education Loan EMI