CBSE Board Exam 2024 Date Sheet: ਸੀਬੀਐਸਈ ਬੋਰਡ ਦੀ 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਲਈ ਲਗਪਗ 30 ਲੱਖ ਵਿਦਿਆਰਥੀ ਬੈਠਣਗੇ। CBSE ਬੋਰਡ ਪ੍ਰੀਖਿਆ 2024 ਵਿੱਚ ਸ਼ਾਮਲ ਹੋਣ ਵਾਲੇ ਵਿਦਿਆਰਥੀ, ਉਨ੍ਹਾਂ ਦੇ ਮਾਪੇ ਤੇ ਅਧਿਆਪਕ ਡੇਟਸ਼ੀਟ ਦੇ ਜਾਰੀ ਹੋਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। CBSE ਬੋਰਡ ਪ੍ਰੀਖਿਆ 2024 ਦੀ ਡੇਟਸ਼ੀਟ cbse.gov.in 'ਤੇ ਅਪਲੋਡ ਕੀਤੀ ਜਾਵੇਗੀ।


ਹਾਸਲ ਜਾਣਕਾਰੀ ਮੁਤਾਬਕ ਸੀਬੀਐਸਈ ਬੋਰਡ ਨੇ ਡੇਟਸ਼ੀਟ ਬਾਰੇ ਅਜੇ ਤੱਕ ਕੋਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਪਰ ਕਈ ਮੀਡੀਆ ਰਿਪੋਰਟਾਂ ਅਨੁਸਾਰ, ਸੀਬੀਐਸਈ ਬੋਰਡ 10ਵੀਂ ਤੇ 12ਵੀਂ ਜਮਾਤ ਦੀ ਡੇਟਸ਼ੀਟ 17 ਨਵੰਬਰ 2023 ਨੂੰ ਜਾਰੀ ਕੀਤੀ ਜਾ ਸਕਦੀ ਹੈ। ਹੁਣ ਤੱਕ ਦੇ ਅਪਡੇਟਸ ਅਨੁਸਾਰ, ਸੀਬੀਐਸਈ ਬੋਰਡ ਦੀ ਪ੍ਰੀਖਿਆ 15 ਫਰਵਰੀ 2024 ਤੋਂ 10 ਅਪ੍ਰੈਲ 2024 ਦੇ ਵਿਚਕਾਰ ਹੋਵੇਗੀ।


CBSE ਬੋਰਡ ਪ੍ਰੈਕਟੀਕਲ ਪ੍ਰੀਖਿਆ ਕਦੋਂ ਹੋਵੇਗੀ?
ਸੀਬੀਐਸਈ ਬੋਰਡ ਨੇ 10ਵੀਂ, 12ਵੀਂ ਪ੍ਰੈਕਟੀਕਲ ਪ੍ਰੀਖਿਆ ਦੇ ਸਬੰਧ ਵਿੱਚ ਇੱਕ ਅਪਡੇਟ ਦਿੱਤਾ ਹੈ। ਦੋਵਾਂ ਜਮਾਤਾਂ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ 01 ਜਨਵਰੀ 2024 ਤੋਂ ਸ਼ੁਰੂ ਹੋਣਗੀਆਂ। ਜੇਕਰ ਵਿਦਿਆਰਥੀ ਚਾਹੁਣ, ਤਾਂ ਉਹ cbse.gov.in 'ਤੇ ਇਸ ਨਾਲ ਸਬੰਧਤ ਨੋਟੀਫਿਕੇਸ਼ਨ ਦੇਖ ਸਕਦੇ ਹਨ ਜਾਂ ਆਪਣੇ ਸਕੂਲ ਨਾਲ ਸੰਪਰਕ ਕਰ ਸਕਦੇ ਹਨ ਤੇ ਜਾਣਕਾਰੀ ਲੈ ਸਕਦੇ ਹਨ।


ਇਹ ਵੀ ਪੜ੍ਹੋ: JEE Main 2024: ਪਹਿਲੇ ਸੈਸ਼ਨ ਲਈ ਰਜਿਸਟ੍ਰੇਸ਼ਨ ਸ਼ੁਰੂ, ਇਸ ਮਿਤੀ ਤੋਂ ਪਹਿਲਾਂ ਅਰਜ਼ੀ ਦੇਣੀ ਪਵੇਗੀ, ਇੱਥੇ ਹੈ ਸਿੱਧਾ ਲਿੰਕ


ਨਵੰਬਰ ਵਿੱਚ ਪ੍ਰੀਖਿਆਵਾਂ ਹੋਣਗੀਆਂ
ਸੀਬੀਐਸਈ ਬੋਰਡ ਦੀ ਨੋਟੀਫਿਕੇਸ਼ਨ ਵਿੱਚ ਇੱਕ ਅਹਿਮ ਜਾਣਕਾਰੀ ਦਿੱਤੀ ਗਈ ਹੈ। ਇਸ ਅਨੁਸਾਰ, ਸੀਬੀਐਸਈ ਬੋਰਡ ਨਾਲ ਸਬੰਧਤ ਵਿੰਟਰ ਬਾਊਂਡ ਸਕੂਲਾਂ ਵਿੱਚ ਪ੍ਰੈਕਟੀਕਲ ਪ੍ਰੀਖਿਆਵਾਂ 14 ਨਵੰਬਰ, 2023 ਤੋਂ ਸ਼ੁਰੂ ਹੋਣਗੀਆਂ। ਇਸ ਦੇ ਨਾਲ ਹੀ ਇਨ੍ਹਾਂ ਨੂੰ 14 ਦਸੰਬਰ 2023 ਤੱਕ ਖਤਮ ਕਰਨ ਦੇ ਹੁਕਮ ਵੀ ਦਿੱਤੇ ਗਏ ਹਨ। ਵਿੰਟਰ ਬਾਉਂਡ ਸਕੂਲ ਉਨ੍ਹਾਂ ਰਾਜਾਂ ਵਿੱਚ ਹਨ ਜਿੱਥੇ ਸਖ਼ਤ ਸਰਦੀ ਦੇ ਕਾਰਨ ਜਨਵਰੀ ਵਿੱਚ ਸਕੂਲ ਬੰਦ ਰੱਖੇ ਜਾਂਦੇ ਹਨ।


CBSE ਬੋਰਡ ਪ੍ਰੀਖਿਆ 2024 ਲਈ ਬਹੁਤਾ ਸਮਾਂ ਨਹੀਂ ਬਚਿਆ। CBSE ਬੋਰਡ ਦੀ 10ਵੀਂ, 12ਵੀਂ ਦੀ ਡੇਟਸ਼ੀਟ 2024 ਦੇ ਜਾਰੀ ਹੋਣ ਤੋਂ ਬਾਅਦ, ਪ੍ਰੀ ਬੋਰਡ ਪ੍ਰੀਖਿਆ ਸਕੂਲਾਂ ਵਿੱਚ ਸ਼ੁਰੂ ਹੋਵੇਗੀ। ਇਸ ਤੋਂ ਤੁਰੰਤ ਬਾਅਦ CBSE ਬੋਰਡ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਸ਼ੁਰੂ ਹੋ ਜਾਣਗੀਆਂ। ਅਜਿਹੀ ਸਥਿਤੀ ਵਿੱਚ ਵਿਦਿਆਰਥੀਆਂ ਨੂੰ ਡੇਟਸ਼ੀਟ ਦੀ ਉਡੀਕ ਕੀਤੇ ਬਿਨਾਂ ਹਰ ਵਿਸ਼ੇ ਦੀ ਰੀਵਿਜ਼ਨ ਸ਼ੁਰੂ ਕਰਨੀ ਚਾਹੀਦੀ ਹੈ।


ਇਹ ਵੀ ਪੜ੍ਹੋ: School Holidays: ਤਿਉਹਾਰਾਂ ਦਾ ਸੀਜ਼ਨ ਆ ਗਿਆ, ਨਵੰਬਰ 'ਚ ਇੰਨੇ ਦਿਨ ਸਕੂਲ ਰਹਿਣਗੇ ਬੰਦ, ਵੇਖੋ ਛੁੱਟੀਆਂ ਦੀ ਸੂਚੀ



Education Loan Information:

Calculate Education Loan EMI