CBSE Board Exam 2024: ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (CBSE) ਵੱਲੋਂ 10ਵੀਂ ਅਤੇ 12ਵੀਂ ਜਮਾਤ ਦੀ ਡੇਟਸ਼ੀਟ ਨੂੰ ਲੈ ਕੇ ਨਵਾਂ ਅਪਡੇਟ ਦਿੱਤਾ ਹੈ। ਜਿਵੇਂ ਕਿ ਸਭ ਜਾਣਦੇ ਹੀ ਨੇ ਕਿ CBSE ਨੇ ਪਹਿਲਾਂ ਹੀ ਡੇਟਸ਼ੀਟ ਜਾਰੀ ਕੀਤੀ ਗਈ ਸੀ, ਜਿਸ ਵਿੱਚ ਹੁਣ ਸੋਧ ਕੀਤੀ ਗਈ ਹੈ। ਕੁਝ ਪੇਪਰਾਂ ਵਿੱਚ ਬਦਲਾਅ ਦੇ ਨਾਲ, ਸੀਬੀਐਸਈ ਨੇ ਸੰਸ਼ੋਧਿਤ ਡੇਟਸ਼ੀਟ ਵੀ ਜਾਰੀ ਕੀਤੀ ਹੈ।
ਕੋਈ ਵੀ ਉਮੀਦਵਾਰ ਜੋ ਸੀਬੀਐਸਈ ਬੋਰਡ ਤੋਂ 10ਵੀਂ, 12ਵੀਂ ਜਮਾਤ ਦੀ ਪ੍ਰੀਖਿਆ ਵਿੱਚ ਭਾਗ ਲੈਣ ਜਾ ਰਿਹਾ ਹੈ, ਉਹ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਸੀਬੀਐਸਈ 10ਵੀਂ, 12ਵੀਂ ਦੀ ਸੋਧੀ ਹੋਈ ਡੇਟ ਸ਼ੀਟ 2024 ਨੂੰ ਡਾਊਨਲੋਡ ਕਰ ਸਕਦਾ ਹੈ।
ਇਨ੍ਹਾਂ ਪੇਪਰਾਂ ਦੀਆਂ ਬਦਲੀਆਂ ਤਰੀਕਾਂ
ਸੀਬੀਐਸਈ ਨੇ 10ਵੀਂ ਅਤੇ 12ਵੀਂ ਜਮਾਤ ਦੀਆਂ ਡੇਟਸ਼ੀਟਾਂ ਵਿੱਚ ਬਦਲਾਅ ਕੀਤੇ ਹਨ। ਸੋਧੀ ਹੋਈ ਡੇਟਸ਼ੀਟ ਦੇ ਅਨੁਸਾਰ, 10ਵੀਂ ਜਮਾਤ ਦਾ ਤਿੱਬਤੀ ਵਿਸ਼ੇ ਦਾ ਪੇਪਰ, ਜੋ ਪਹਿਲਾਂ 4 ਮਾਰਚ, 2024 ਨੂੰ ਹੋਣਾ ਸੀ, ਹੁਣ 23 ਫਰਵਰੀ, 2024 ਨੂੰ ਹੋਵੇਗਾ। ਇਸ ਤੋਂ ਇਲਾਵਾ ਰਿਟੇਲ ਵਿਸ਼ੇ ਦਾ ਪੇਪਰ ਪਹਿਲਾਂ 16 ਫਰਵਰੀ 2024 ਨੂੰ ਹੋਣਾ ਸੀ, ਜੋ ਹੁਣ 26 ਫਰਵਰੀ 2024 ਨੂੰ ਹੋਵੇਗਾ। ਇਸੇ ਤਰ੍ਹਾਂ 12ਵੀਂ ਜਮਾਤ ਦੇ ਫੈਸ਼ਨ ਸਟੱਡੀਜ਼ ਵਿਸ਼ੇ ਦਾ ਪੇਪਰ ਪਹਿਲਾਂ 11 ਮਾਰਚ 2024 ਨੂੰ ਹੋਣਾ ਸੀ, ਜੋ ਹੁਣ 21 ਮਾਰਚ 2024 ਨੂੰ ਹੋਵੇਗਾ।
ਸੀਬੀਐਸਈ ਵੱਲੋਂ 10ਵੀਂ ਅਤੇ 12ਵੀਂ ਜਮਾਤ ਦੀਆਂ ਡੇਟਸ਼ੀਟਾਂ ਪਹਿਲਾਂ ਹੀ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਸਮਾਂ ਸਾਰਣੀ ਦੇ ਅਨੁਸਾਰ, 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ 15 ਫਰਵਰੀ 2024 ਤੋਂ 13 ਮਾਰਚ 2024 ਤੱਕ, ਜਦਕਿ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ 15 ਫਰਵਰੀ 2024 ਤੋਂ 2 ਅਪ੍ਰੈਲ 2024 ਤੱਕ ਕਰਵਾਈਆਂ ਜਾਣਗੀਆਂ। ਵਿਸਤ੍ਰਿਤ ਡੇਟਸ਼ੀਟ ਪ੍ਰਾਪਤ ਕਰਨ ਲਈ, ਉਮੀਦਵਾਰ ਉੱਪਰ ਦਿੱਤੇ ਸਿੱਧੇ ਲਿੰਕ 'ਤੇ ਕਲਿੱਕ ਕਰਕੇ ਸੰਸ਼ੋਧਿਤ ਸਮਾਂ ਸਾਰਣੀ ਨੂੰ ਡਾਊਨਲੋਡ ਕਰ ਸਕਦੇ ਹਨ।
Education Loan Information:
Calculate Education Loan EMI