ਨਵੀਂ ਦਿੱਲੀ: ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਨੇ ਲਾਈਵ ਸੈਸ਼ਨ ਦੌਰਾਨ ਸਪੱਸ਼ਟ ਕੀਤਾ ਕਿ ਸੀਬੀਐਸਈ ਬੋਰਡ ਦੇ ਦਸਵੀਂ ਅਤੇ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ 4 ਮਈ ਤੋਂ ਹੋਣਗੀਆਂ। ਪ੍ਰੀਖਿਆਵਾਂ 10 ਜੂਨ ਤੱਕ ਚੱਲਣਗੀਆਂ। ਸਿੱਖਿਆ ਮੰਤਰੀ ਨੇ ਕਿਹਾ ਹੈ ਕਿ ਨਤੀਜੇ 15 ਜੁਲਾਈ ਤੱਕ ਐਲਾਨ ਕੀਤੇ ਜਾਣਗੇ।
ਮਹੱਤਵਪੂਰਨ ਤਾਰੀਖ-
- ਪ੍ਰੀਖਿਆ 4 ਮਈ ਤੋਂ 10 ਜੂਨ ਤੱਕ ਹੋਵੇਗੀ
- ਨਤੀਜੇ 15 ਜੁਲਾਈ ਤੱਕ ਆਉਣਗੇ
-ਪ੍ਰੈਕਟਿਕਲ 1 ਮਾਰਚ ਤੋਂ ਸ਼ੁਰੂ ਹੋਣਗੇ
ਸਿੱਖਿਆ ਮੰਤਰੀ ਨੇ ਕੁਝ ਦਿਨ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਸੀਬੀਐਸਈ ਦਸਵੀਂ ਅਤੇ ਬਾਰ੍ਹਵੀਂ ਦੀ ਪ੍ਰੀਖਿਆ ਤਰੀਕਾਂ ਦਾ ਐਲਾਨ 31 ਦਸੰਬਰ 2020 ਯਾਨੀ ਸਾਲ ਦੇ ਆਖਰੀ ਦਿਨ ਕਰਨਗੇ। ਉਸ ਦੀਆਂ ਹਦਾਇਤਾਂ ਮੁਤਾਬਕ ਸਿਖਿਆ ਮੰਤਰੀ ਨੇ ਆਖਰਕਾਰ ਸੀਬੀਐਸਈ ਬੋਰਡ ਦੀਆਂ ਪ੍ਰੀਖਿਆਵਾਂ ਦੀ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ।
ਜਦੋਂ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਪਹਿਲੀ ਵਾਰ ਲਾਈਵ ਹੋਏ, ਤਾਂ ਉਨ੍ਹਾਂ ਨੇ ਜੇਈਈ ਦੀ ਪ੍ਰੀਖਿਆ ਦੀਆਂ ਤਰੀਕਾਂ ਬਾਰੇ ਸ਼ੰਕਾਵਾਂ ਨੂੰ ਦੂਰ ਕੀਤਾ। ਆਖਰੀ ਵੈਬਿਨਾਰ ਦੇ ਦੌਰਾਨ ਵਿਦਿਆਰਥੀ ਸਿੱਖਿਆ ਮੰਤਰੀ ਤੋਂ ਵੱਡੇ ਐਲਾਨਾਂ ਦੀ ਉਮੀਦ ਕਰ ਰਹੇ ਸੀ ਅਤੇ ਜੇਈਈ 2021 ਦੀ ਪ੍ਰੀਖਿਆ ਦੀ ਮਿਤੀ ਦੇ ਰੂਪ ਵਿੱਚ ਅਜਿਹਾ ਹੋਇਆ ਵੀ। ਸਿਰਫ ਇਹ ਹੀ ਨਹੀਂ, ਉਨ੍ਹਾਂ ਨੇ ਜੇਈਈ ਪ੍ਰੀਖਿਆ ਦੇ ਪੈਟਰਨ ਵਿਚ ਵੱਡੀਆਂ ਤਬਦੀਲੀਆਂ ਜਿਵੇਂ ਸਾਲ ਵਿਚ ਚਾਰ ਵਾਰ ਪ੍ਰੀਖਿਆ ਕਰਾਉਣ ਵਰਗੇ ਵੱਡੇ ਐਲਾਨ ਕੀਤੇ ਸੀ, ਪਰ ਬੋਰਡ ਦੀਆਂ ਪ੍ਰੀਖਿਆਵਾਂ ਬਾਰੇ ਕੁਝ ਸਪੱਸ਼ਟ ਨਹੀਂ ਕੀਤਾ ਸੀ।
ਹੁਣ ਵਿਦਿਆਰਥੀ ਆਪਣਾ ਤਹਿ-ਸਮਾਂ ਬਣਾ ਸਕਦੇ ਹਨ ਅਤੇ ਫੈਸਲਾ ਕਰ ਸਕਦੇ ਹਨ ਕਿ ਬਾਕੀ ਪੜ੍ਹਾਈ ਜਾਂ ਸੰਸ਼ੋਧਨ ਦੀ ਯੋਜਨਾ ਕਿਵੇਂ ਬਣਾਈ ਜਾਵੇ। ਤਰੀਕਾਂ ਸਾਫ਼ ਕਰਕੇ ਵਿਦਿਆਰਥੀਆਂ ਦਾ ਤਣਾਅ ਕਾਫ਼ੀ ਹੱਦ ਤਕ ਘੱਟ ਜਾਵੇਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Education Loan Information:
Calculate Education Loan EMI