CBSE Board - ਸਕੂਲਾਂ ਵਿੱਚ ਪੜਦਿਆਂ ਬੱਚਿਆਂ ਲਈ ਹਰ ਦਿਨ ਨਵੇਂ ਨਿਰਦੇਸ਼ ਜਾਰੀ ਹੁੰਦੇ ਹਨ। ਮਾਪੇ ਪੂਰਾ ਧਿਆਨ ਰੱਖਦੇ ਹਨ ਕਿ ਕਦੇ ਕੋਈ ਗਲਤੀ ਨਾ ਹੋਵੇ ਨਹੀਂ ਤਾਂ ਬੱਚੇ ਦੇ ਭਵਿੱਖ ਦਾ ਸਵਾਲ ਹੁੰਦਾ ਹੈ। ਹਾਲ ਹੀ ਵਿੱਚ ਕੇਂਦਰੀ ਸੈਕੰਡਰੀ ਸਿੱਖਿਆ ਸੀਬੀਐਸਈ ਬੋਰਡ ਨੇ 9ਵੀਂ ਅਤੇ 11ਵੀਂ ਜਮਾਤਾਂ ਦੇ ਸਬੰਧ ਵਿੱਚ ਇੱਕ ਮਹੱਤਵਪੂਰਨ ਜਾਣਕਾਰੀ ਜਾਰੀ ਕੀਤੀ ਹੈ। ਬੋਰਡ ਨੇ ਆਪਣੇ ਸਾਰੇ ਮਾਨਤਾ ਪ੍ਰਾਪਤ ਸਕੂਲਾਂ ਨੂੰ 9ਵੀਂ ਅਤੇ 11ਵੀਂ ਜਮਾਤ ਦੇ ਵਿਦਿਆਰਥੀਆਂ ਦਾ ਰਜਿਸਟ੍ਰੇਸ਼ਨ ਡਾਟਾ ਜਮ੍ਹਾ ਕਰਨ ਦੇ ਨਿਰਦੇਸ਼ ਦਿੱਤੇ। 9ਵੀਂ, 11ਵੀਂ ਜਮਾਤ ਦੇ ਵਿਦਿਆਰਥੀਆਂ ਦਾ ਡਾਟਾ ਜਮ੍ਹਾ ਕਰਵਾਉਣ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਕੱਲ੍ਹ, 12 ਸਤੰਬਰ ਤੋਂ ਸ਼ੁਰੂ ਹੋ ਗਈ ਹੈ, ਜੋ ਕਿ 12 ਅਕਤੂਬਰ, 2023 ਤੱਕ ਜਾਰੀ ਰਹੇਗੀ। ਇਸ ਸਮੇਂ ਦੌਰਾਨ, ਰਜਿਸਟ੍ਰੇਸ਼ਨ ਫੀਸ ਦੇ ਨਾਲ, 300 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਨਾਲ ਹੀ ਬਾਹਰੀ ਵਿਦਿਆਰਥੀਆਂ ਨੂੰ 500 ਅਤੇ 600 ਰੁਪਏ ਫੀਸ ਦੇਣੀ ਪਵੇਗੀ। ਹਾਲਾਂਕਿ, ਦੇਸ਼ ਤੋਂ ਬਾਹਰਲੇ ਵਿਦਿਆਰਥੀਆਂ ਨੂੰ 2500 ਰੁਪਏ ਅਤੇ 2600 ਰੁਪਏ ਲੇਟ ਫੀਸ ਵਜੋਂ ਅਦਾ ਕਰਨੀ ਪਵੇਗੀ।


ਸੀਬੀਐਸਈ ਨੇ ਆਪਣੇ ਅਧਿਕਾਰਤ ਨੋਟੀਫਿਕੇਸ਼ਨ ਵਿੱਚ ਸਪੱਸ਼ਟ ਕੀਤਾ ਹੈ ਕਿ ਸਹੀ ਡਾਟਾ ਅਪਲੋਡ ਕਰਨਾ ਸਬੰਧਤ ਸਕੂਲ ਦੀ ਜ਼ਿੰਮੇਵਾਰੀ ਹੈ।ਉਨ੍ਹਾਂ ਨੂੰ ਇਹ ਜਾਂਚ ਕਰਨੀ ਚਾਹੀਦੀ ਹੈ ਕਿ ਫਾਰਮ ਵਿੱਚ ਵਿਦਿਆਰਥੀ ਦੇ ਨਾਮ, ਮਾਤਾ, ਪਿਤਾ, ਸਰਪ੍ਰਸਤ, ਜਨਮ ਮਿਤੀ ਅਤੇ ਹੋਰ ਸਭ ਦੇ ਸਪੈਲਿੰਗ ਸਹੀ ਹੋਣੇ ਚਾਹੀਦੇ ਹਨ। ਇਸ ਤੋਂ ਇਲਾਵਾ, ਦਾਖਲਾ ਸਕੂਲ ਦੁਆਰਾ ਰੱਖੇ ਗਏ ਰਜਿਸਟਰ ਅਨੁਸਾਰ ਹੋਣਾ ਚਾਹੀਦਾ ਹੈ। ਸਕੂਲ ਇਸ ਸਬੰਧ ਵਿੱਚ ਹੋਰ ਹਦਾਇਤਾਂ ਪੜ੍ਹਨ ਲਈ ਸੀਬੀਐਸਈ ਦੀ ਅਧਿਕਾਰਤ ਸਾਈਟ 'ਤੇ ਜਾ ਸਕਦੇ ਹਨ।


 


 ਦੱਸ ਦਈਏ ਕਿ ਸੀਬੀਐਸਈ 9ਵੀਂ ਅਤੇ 11ਵੀਂ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਉਨ੍ਹਾਂ ਵਿਦਿਆਰਥੀਆਂ ਲਈ ਮਹੱਤਵਪੂਰਨ ਹੈ ਜੋ ਅਗਲੇ ਸਾਲ 10ਵੀਂ, 12ਵੀਂ ਦੀ ਬੋਰਡ ਪ੍ਰੀਖਿਆ ਵਿੱਚ ਬੈਠਣ ਜਾ ਰਹੇ ਹਨ। ਦਰਅਸਲ, ਇਨ੍ਹਾਂ ਅੰਕੜਿਆਂ ਦੇ ਅਧਾਰ 'ਤੇ, ਸੀਬੀਐਸਈ ਆਉਣ ਵਾਲੇ ਸਾਲ ਲਈ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਕਰਵਾਉਣ ਦੀ ਯੋਜਨਾ ਬਣਾ ਰਿਹਾ ਹੈ।


ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


Join Our Official Telegram Channel : - 
https://t.me/abpsanjhaofficial


Education Loan Information:

Calculate Education Loan EMI