CBSE Board Exams 2024: CBSE ਬੋਰਡ ਨੇ 10ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਅਭਿਆਸ ਸੈੱਟ (Practice Set) ਜਾਰੀ ਕੀਤਾ ਹੈ। ਇਸ ਸਾਲ ਬੋਰਡ ਨੇ ਇਮਤਿਹਾਨ ਪੈਟਰਨ ਤੇ ਮਾਰਕਿੰਗ ਸਕੀਮ 'ਚ ਕਾਫੀ ਬਦਲਾਅ ਕੀਤੇ ਹਨ। ਅਜਿਹੇ ਵਿੱਚ ਵਿਦਿਆਰਥੀਆਂ ਲਈ ਨਵੇਂ ਪੈਟਰਨ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇਸ ਤੋਂ ਬਿਨਾਂ ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਚੰਗੇ ਅੰਕ ਹਾਸਲ ਕਰਨਾ ਮੁਸ਼ਕਲ ਹੋ ਜਾਵੇਗਾ।


ਦੇਸ਼-ਵਿਦੇਸ਼ਾਂ ਦੇ ਲੱਖਾਂ ਵਿਦਿਆਰਥੀ CBSE ਬੋਰਡ ਪ੍ਰੀਖਿਆ 2024 ਦੇਣਗੇ। ਸੀਬੀਐਸਈ ਬੋਰਡ ਹਰ ਸਾਲ ਪੇਪਰ ਸ਼ੁਰੂ ਹੋਣ ਤੋਂ ਪਹਿਲਾਂ ਸੈਂਪਲ ਪੇਪਰ ਜਾਰੀ ਕਰਦਾ ਹੈ। ਇਸ ਨਾਲ ਵਿਦਿਆਰਥੀਆਂ ਨੂੰ ਇਹ ਅੰਦਾਜ਼ਾ ਮਿਲਦਾ ਹੈ ਕਿ ਪੇਪਰ ਵਿੱਚ ਕਿਸ ਤਰ੍ਹਾਂ ਦੇ ਸਵਾਲ ਪੁੱਛੇ ਜਾਣਗੇ। ਇਸ ਸਾਲ ਸੀਬੀਐਸਈ ਬੋਰਡ ਨੇ ਪ੍ਰੀਖਿਆ ਪੈਟਰਨ  (CBSE Board Exam Pattern), ਮਾਰਕਿੰਗ ਸਕੀਮ ਅਤੇ ਪੇਪਰ ਫਾਰਮੈਟ ਵਿੱਚ ਬਹੁਤ ਸਾਰੇ ਬਦਲਾਅ ਕੀਤੇ ਹਨ।



ਜਾਰੀ ਹੋਇਆ 16 ਵਿਸ਼ਿਆਂ ਦਾ ਅਭਿਆਸ ਸੈੱਟ 


CBSE ਬੋਰਡ ਨੇ ਆਪਣੀ ਅਧਿਕਾਰਤ ਵੈੱਬਸਾਈਟ cbse.gov.in 'ਤੇ 16 ਮੁੱਖ ਵਿਸ਼ਿਆਂ ਦੇ ਅਭਿਆਸ ਸੈੱਟ ਅੱਪਲੋਡ ਕੀਤੇ ਹਨ। ਇਸ ਵਿੱਚ ਸਿਕਲ ਵਾਲੇ ਵਿਸ਼ਿਆਂ (Skill Subjects) ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਹੁਣ ਤੱਕ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਸਿਰਫ ਸੈਂਪਲ ਪੇਪਰ ਅਤੇ ਪ੍ਰਸ਼ਨ ਪੱਤਰ ਹੀ ਜਾਰੀ ਕਰਦਾ ਸੀ। ਪੇਪਰ ਪੈਟਰਨ ਨੂੰ ਸਮਝਣ ਲਈ ਪਹਿਲੀ ਵਾਰ ਅਭਿਆਸ ਸੈੱਟ ਜਾਰੀ ਕੀਤਾ ਗਿਆ ਹੈ।
ਰੰਗੀਨ ਹੋਵੇਗਾ ਸੀਬੀਐਸਈ ਬੋਰਡ ਦਾ ਪੇਪਰ 


CBSE ਬੋਰਡ ਪ੍ਰੀਖਿਆ 2024 (G20 Logo) ਦੇ ਸਾਰੇ ਵਿਸ਼ਿਆਂ ਦੇ ਪ੍ਰਸ਼ਨ ਪੱਤਰ ਦੇ ਹਰ ਪੰਨੇ 'ਤੇ G20 ਲੋਗੋ ਦਿਖਾਈ ਦੇਵੇਗਾ। ਇਸ ਤੋਂ ਇਲਾਵਾ ਪ੍ਰਸ਼ਨ ਪੱਤਰ ਦਾ ਰੰਗ ਵੀ ਬਦਲਿਆ ਗਿਆ ਹੈ। ਇਸ ਸਾਲ ਪੇਪਰ ਥੋੜ੍ਹਾ ਰੰਗੀਨ ਤਿਆਰ ਕੀਤਾ ਜਾ ਰਿਹਾ ਹੈ। ਹਰੇਕ ਸਵਾਲ ਦੇ ਨੰਬਰ ਨੂੰ ਵੱਖਰਾ ਰੰਗ ਦਿੱਤਾ ਜਾਵੇਗਾ। ਇਸ ਨਾਲ ਵਿਦਿਆਰਥੀ ਸਵਾਲਾਂ ਨੂੰ ਸਾਫ਼ ਦੇਖ ਸਕਣਗੇ। ਦੋ ਸਵਾਲਾਂ ਵਿਚਕਾਰ ਦੋ ਤੋਂ ਤਿੰਨ ਲਾਈਨਾਂ ਦਾ ਅੰਤਰ ਵੀ ਰੱਖਿਆ ਗਿਆ ਹੈ।


ਵਧਾਈ ਗਈ Skill Based ਸਵਾਲਾਂ ਦੀ ਗਿਣਤੀ 



CBSE ਬੋਰਡ ਪ੍ਰੀਖਿਆ 2024 ਲਈ ਪੇਪਰ ਦੀ ਤਿਆਰੀ ਕਰਦੇ ਸਮੇਂ, ਨਵੀਂ ਸਿੱਖਿਆ ਨੀਤੀ 2020 ਨੂੰ ਧਿਆਨ ਵਿੱਚ ਰੱਖਿਆ ਗਿਆ ਹੈ (New Education Policy 2020, NEP 2020). ਇਸ ਲਈ ਯੋਗਤਾ, ਕੇਸ ਅਧਾਰਤ ਅਤੇ ਯੋਗਤਾ ਅਧਾਰਤ ਪ੍ਰਸ਼ਨਾਂ ਦੀ ਗਿਣਤੀ (CBSE Question Paper) ਵਿੱਚ ਵਾਧਾ ਕੀਤਾ ਗਿਆ ਹੈ। ਹੁਣ ਵਿਦਿਆਰਥੀਆਂ ਨੂੰ long answer type questions ਨੂੰ ਲੈ ਕੇ ਪਰੇਸ਼ਾਨ ਨਹੀਂ ਹੋਣਾ ਪਵੇਗਾ।


Education Loan Information:

Calculate Education Loan EMI