ਨਵੀਂ ਦਿੱਲੀ: CBSE ਵੱਲੋਂ 12ਵੀਂ ਕਲਾਸ ਦੇ ਨਤੀਜੇ ਅੱਜ 2 ਵਜੇ ਐਲਾਨੇ ਦਿੱਤੇ ਗਏ ਹਨ। ਇਸ ਸਾਲ ਟੌਪਰਾਂ ਦੀ ਕੋਈ ਮੈਰਿਟ ਸੂਚੀ ਨਹੀਂ ਐਲਾਨੀ ਗਈ ਕਿਉਂਕਿ ਕੋਵਿਡ-19 ਕਾਰਨ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਸਨ। ਇਸ ਸਾਲ ਕੁੱਲ 12 ਲੱਖ 96 ਹਜ਼ਾਰ 318 ਵਿਦਿਆਰਥੀਆਂ ਨੇ 12ਵੀਂ ਜਮਾਤ ਦੀ ਪ੍ਰੀਖਿਆ 99.37 ਫੀਸਦੀ ਨਾਲ ਪਾਸ ਕੀਤੀ ਹੈ।
ਵਿਦਿਆਰਥੀ ਆਪਣੇ ਨਤੀਜੇ ਸੀਬੀਐਸਈ (CBSE) ਦੀ ਅਧਿਕਾਰਤ ਵੈੱਬਸਾਈਟ cbse.nic.in ਰਾਹੀਂ ਦੇਖ ਸਕਦੇ ਹਨ ਪਰ, ਨਤੀਜਾ ਜਾਰੀ ਹੁੰਦਿਆਂ ਹੀ ਕਈ ਵਾਰ ਭਾਰੀ ਆਵਾਜਾਈ ਕਾਰਨ ਵੈਬਸਾਈਟ ਕਰੈਸ਼ ਹੋ ਜਾਂਦੀ ਹੈ। ਅਜਿਹੀ ਸਥਿਤੀ ਵਿੱਚ, ਵੈਬਸਾਈਟ ਤੋਂ ਇਲਾਵਾ, ਵਿਦਿਆਰਥੀ ਇਨ੍ਹਾਂ ਤਰੀਕਿਆਂ ਦੁਆਰਾ ਆਪਣੇ ਨਤੀਜਿਆਂ ਦੀ ਜਾਂਚ ਵੀ ਕਰ ਸਕਦੇ ਹਨ। ਆਓ ਜਾਣਦੇ ਹਾਂ ਸੀਬੀਐਸਈ 12 ਵੀਂ ਦੇ ਨਤੀਜਿਆਂ ਦੀ ਜਾਂਚ ਕਿਵੇਂ ਕਰੀਏ। ਵੈੱਬ ਪੋਰਟਲਜੇ ਵੈਬਸਾਈਟ ਦੀ ਲੋਡਿੰਗ ਸਪੀਡ ਹੌਲੀ ਹੈ ਜਾਂ ਸਾਈਟ ਕਰੈਸ਼ ਹੋ ਜਾਂਦੀ ਹੈ ਤਾਂ ਵਿਦਿਆਰਥੀ ਇਨ੍ਹਾਂ ਵੈਬਸਾਈਟਾਂ ਤੇ ਆਪਣੇ ਨਤੀਜਿਆਂ ਦੀ ਜਾਂਚ ਕਰ ਸਕਦੇ ਹਨ: www.results.nic.in www.cbseresults.nic.in www.cbse.nic.in examresults.com ਉਮੰਗ ਐਪਵਿਦਿਆਰਥੀ ਉਮੰਗ ਮੋਬਾਈਲ ਪਲੇਟਫਾਰਮ ਜਾਂ ਉਮੰਗ ਐਪ 'ਤੇ ਵੀ ਆਪਣੇ ਨਤੀਜੇ ਵੇਖ ਸਕਦੇ ਹਨ। ਇਹ ਐਪ ਐਂਡਰਾਇਡ, ਆਈਓਐਸ ਅਤੇ ਵਿੰਡੋਜ਼ ਅਧਾਰਤ ਸਮਾਰਟਫੋਨਜ਼ ਲਈ ਉਪਲਬਧ ਹੈ. ਐਸ.ਐਮ.ਐਸ. (SMS)ਵਿਦਿਆਰਥੀ ਐਸਐਮਐਸ ਰਾਹੀਂ ਵੀ ਬੋਰਡ ਦੇ ਨਤੀਜਿਆਂ ਦੀ ਜਾਂਚ ਵੀ ਕਰ ਸਕਣਗੇ। ਇਸ ਲਈ, ਆਪਣੇ ਮੋਬਾਈਲ ਤੇ CBSE12 ਟਾਈਪ ਕਰੋ ਅਤੇ ਇਸ ਨੂੰ 77382 99899 ਤੇ ਭੇਜੋ. ਟੈਲੀਫੋਨ ਤੇ ਆਈਵੀਆਰਐਸ (IVRS)ਵਿਦਿਆਰਥੀ ਆਪਣੇ ਨਤੀਜੇ ਟੈਲੀਫੋਨ ਕਾਲ ਜਾਂ ਇੰਟਰਐਕਟਿਵ ਵੌਇਸ ਰਿਸਪਾਂਸ ਸਿਸਟਮ (IVRS) ਰਾਹੀਂ ਵੀ ਪ੍ਰਾਪਤ ਕਰ ਸਕਦੇ ਹਨ. ਇਸ ਲਈ, ਵਿਦਿਆਰਥੀਆਂ ਨੂੰ ਬੋਰਡ ਦੇ ਦਿੱਤੇ ਗਏ ਨੰਬਰ ਤੇ ਕਾਲ ਕਰਨੀ ਹੋਵੇਗੀ। ਦਿੱਲੀ ਦੇ ਵਿਦਿਆਰਥੀ ਨਤੀਜਿਆਂ ਦੀ ਜਾਂਚ ਲਈ 24300699 'ਤੇ ਕਾਲ ਕਰ ਸਕਦੇ ਹਨ. ਜਦੋਂ ਕਿ, ਦੇਸ਼ ਦੇ ਦੂਜੇ ਹਿੱਸਿਆਂ ਦੇ ਵਿਦਿਆਰਥੀ 011 - 24300699 ਰਾਹੀਂ ਆਪਣੇ ਨਤੀਜਿਆਂ ਦੀ ਜਾਂਚ ਕਰ ਸਕਣਗੇ। ਡਿਜੀਲੌਕਰਇਸ ਵਾਰ ਵੀ ਬੋਰਡ ਡਿਜਿਲਕਰ 'ਤੇ ਮਾਰਕ–ਸ਼ੀਟ ਸ਼ੇਅਰ ਕਰਨ ਦੇ ਨਾਲ–ਨਾਲ ਨਤੀਜਾ ਔਨਲਾਈਨ ਜਾਰੀ ਕਰੇਗਾ। ਡਿਜੀਲੌਕਰ ਰਾਹੀਂ ਦਸਤਾਵੇਜ਼ਾਂ ਤੱਕ ਪਹੁੰਚ ਕਰਨ ਲਈ, ਰੋਲ ਨੰਬਰ ਦੀ ਬਜਾਏ, ਆਧਾਰ ਕਾਰਡ ਨੰਬਰ ਅਤੇ ਇਸ ਨਾਲ ਜੁੜੇ ਮੋਬਾਈਲ ਨੰਬਰ ਦੀ ਵਰਤੋਂ ਕਰਨੀ ਪਏਗੀ। ਇਸ ਤੋਂ ਇਲਾਵਾ ਬੋਰਡ ਨੇ ਪਿਛਲੇ ਸਾਲ ਚਿਹਰੇ ਦੀ ਪਛਾਣ ਕਰਨ ਵਾਲੀ ਪ੍ਰਣਾਲੀ ‘ਫ਼ੇਸ਼ੀਅਲ ਰੈਕੋਗਨੀਸ਼ਨ ਸਿਸਟਮ’ ਵੀ ਪੇਸ਼ ਕੀਤੀ ਸੀ। ਅਜਿਹੀ ਸਥਿਤੀ ਵਿੱਚ, ਜੇ ਵਿਦਿਆਰਥੀ ਕੋਲ ਅਧਾਰ ਕਾਰਡ ਨਹੀਂ ਹੈ, ਤਾਂ ਉਹ ਡਿਜੀਲੋਕਰ ਦੀ ਵਰਤੋਂ ਕਰ ਸਕੇਗਾ। ਡਿਜੀਲੌਕਰ ਮੋਬਾਈਲ ਐਪ ਨੂੰ ਗੂਗਲ ਪਲੇਅ ਜਾਂ ਐਪਲ ਸਟੋਰ ਤੋਂ ਡਾਉਨਲੋਡ ਕੀਤਾ ਜਾ ਸਕਦਾ ਹੈ।
Education Loan Information:
Calculate Education Loan EMI