ਨਵੀਂ ਦਿੱਲੀ: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ ਪ੍ਰਾਈਵੇਟ ਵਿਦਿਆਰਥੀਆਂ (Private Students) ਨੂੰ ਇਮਤਿਹਾਨ ਵਿਚ ਆਉਣ ਦਾ ਖਾਸ ਮੌਕਾ ਦਿੱਤਾ ਹੈ। ਉਨ੍ਹਾਂ ਵਿਦਿਆਰਥੀਆਂ ਲਈ ਜੋ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਲਈ ਅਪਲਾਈ ਨਹੀਂ ਕਰ ਸਕੇ ਸੀ, ਉਨ੍ਹਾਂ ਲਈ ਸ਼ੁੱਕਰਵਾਰ ਨੂੰ ਸੀਬੀਐਸਈ ਨੇ ਰਜਿਸਟ੍ਰੇਸ਼ਨ (Registration Date) ਦੀ ਆਖਰੀ ਤਰੀਕ ਵਧਾ ਦਿੱਤੀ ਹੈ।
ਦੱਸ ਦਈਏ ਕਿ ਹੁਣ ਰਜਿਸਟ੍ਰੇਸ਼ਨ ਦੀ ਆਖਰੀ ਤਾਰੀਖ 25 ਫਰਵਰੀ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ ਕਿਹਾ ਕਿ ਪ੍ਰੀਖਿਆ ਲਈ ਅਪਲਾਈ ਕਰਨ ਦੀ ਇਸ ਤਾਰੀਖ ਨੂੰ ਹੁਣ ਹੋਰ ਅੱਗੇ ਨਹੀਂ ਵਧਾਇਆ ਜਾਵੇਗਾ।
ਇਹ ਵੀ ਪੜ੍ਹੋ: CBSE Practical Exams 2021: ਬੋਰਡ ਦੀ ਪ੍ਰੈਕਟੀਕਲ ਪ੍ਰੀਖਿਆ ਲਈ ਤਾਰੀਖ਼, ਗਾਈਡਲਾਈਨਜ਼ ਤੇ SOP ਦਾ ਐਲਾਨ, ਇੱਥੇ ਪੜ੍ਹੋ ਪੂਰੀ ਖ਼ਬਰ
ਦੱਸਿਆ ਜਾ ਰਿਹਾ ਹੈ ਕਿ ਕੋਰੋਨਾ ਸੰਕਰਮਣ ਕਰਕੇ ਕਈ ਪ੍ਰਾਈਵੇਟ ਵਿਦਿਆਰਥੀ ਆਪਣਾ ਰਜਿਸਟ੍ਰੇਸ਼ਨ ਨਹੀਂ ਕਰਵਾ ਸਕੇ ਸੀ। ਜਿਸ ਦੇ ਲਈ ਸੀਬੀਐਸਈ ਨੇ ਇਹ ਫੈਸਲਾ ਲਿਆ ਤਾਂ ਜੋ ਉਹ ਵਿਦਿਆਰਥੀ ਬਿਨੈ ਕਰ ਸਕਣ ਜੋਂ ਪਹਿਲਾਂ ਇਸ ਤੋਂ ਵਾਂਝੇ ਰਹਿ ਗਏ ਸੀ।
ਇਹ ਵਿਸ਼ੇਸ਼ ਵਿੰਡੋ ਨੂੰ ਸੀਬੀਐਸਈ ਦੀ ਵੈਬਸਾਈਟ ‘ਤੇ 22 ਫਰਵਰੀ ਨੂੰ ਖੁੱਲ੍ਹਿਆ ਜਾਏਗਾ, ਜਿਸ ‘ਤੇ ਵਿਦਿਆਰਥੀ 25 ਫਰਵਰੀ ਤੱਕ ਆਪਣਾ ਨਾਂ ਦਰਜ ਕਰਵਾ ਸਕਣਗੇ। ਇਸ ਦੇ ਲਈ ਵਿਦਿਆਰਥੀਆਂ ਨੂੰ ਸੀਬੀਐਸਈ ਦੀ ਵੈਬਸਾਈਟ ‘ਤੇ ਜਾ ਕੇ ਰਜਿਸਟਰ ਕਰਨਾ ਪਏਗਾ। ਦੱਸਿਆ ਜਾ ਰਿਹਾ ਹੈ ਕਿ ਸਿਰਫ ਉਹੀ ਵਿਦਿਆਰਥੀ ਰਜਿਸਟਰ ਹੋ ਸਕਦੇ ਹਨ ਜੋ ਪਹਿਲਾਂ ਰਜਿਸਟਰਡ ਨਹੀਂ ਹੋਏ, ਜਾਂ ਜਿਨ੍ਹਾਂ ਨੂੰ ਰੋਲ ਨੰਬਰ ਦਿੱਤਾ ਗਿਆ ਸੀ ਪਰ ਉਹ ਪ੍ਰੀਖਿਆ ਨਹੀਂ ਦੇ ਸਕੇ ਜਾਂ ਫੇਲ ਹੋਏ ਸੀ।
ਇਹ ਵੀ ਪੜ੍ਹੋ: North India Earthquake: ਪੰਜਾਬ-ਹਰਿਆਣਾ ਸਮੇਤ ਭੂਚਾਲ ਦੇ ਝਟਕਿਆਂ ਨਾਲ ਹਿਲਿਆ ਉਤਰ ਭਾਰਤ, ਤਾਜਿਕਿਸਤਾਨ ਰਿਹਾ ਕੇਂਦਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Education Loan Information:
Calculate Education Loan EMI