CBSE Class 10th Term 2 result 2022: ਸੀਬੀਐਸਈ ਜਲਦੀ ਹੀ 10ਵੀਂ, 12ਵੀਂ ਦੇ ਅੰਤਮ ਨਤੀਜੇ ਮਤਲਬ ਟਰਮ-2 ਦੇ ਨਤੀਜੇ ਘੋਸ਼ਿਤ ਕਰੇਗਾ। ਸੰਭਾਵਨਾ ਹੈ ਕਿ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਜਲਦੀ ਹੀ ਸੀਬੀਐਸਈ 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਜਾਰੀ ਕਰਨ ਦੀਆਂ ਤਰੀਕਾਂ ਦਾ ਐਲਾਨ ਕਰ ਸਕਦਾ ਹੈ।



ਵੱਖ-ਵੱਖ ਮੀਡੀਆ ਰਿਪੋਰਟਾਂ ਦੇ ਅਨੁਸਾਰ ਸੀਬੀਐਸਈ ਕਲਾਸ-10 ਦਾ ਨਤੀਜਾ 2022 ਅੱਜ (4 ਜੁਲਾਈ) ਨੂੰ ਐਲਾਨੇ ਜਾਣ ਦੀ ਸੰਭਾਵਨਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਸੀਬੀਐਸਈ ਦੇ ਨਜ਼ਦੀਕੀ ਸੂਤਰਾਂ ਨੇ ਦੱਸਿਆ ਕਿ 10ਵੀਂ ਅਤੇ 12ਵੀਂ ਜਮਾਤ ਦੀ ਮੁਲਾਂਕਣ ਪ੍ਰਕਿਰਿਆ ਪੂਰੀ ਹੋ ਗਈ ਹੈ। ਸੀਬੀਐਸਈ 10ਵੀਂ ਦਾ ਨਤੀਜਾ 2022 ਪਹਿਲਾਂ ਐਲਾਨਿਆ ਜਾਵੇਗਾ। ਸੀਬੀਐਸਈ 10ਵੀਂ ਦੇ ਨਤੀਜੇ ਦੀ ਅਸਥਾਈ ਮਿਤੀ ਅੱਜ ਮਤਲਬ 4 ਜੁਲਾਈ ਲਈ ਤੈਅ ਕੀਤੀ ਗਈ ਹੈ।



ਹਾਲਾਂਕਿ ਵਿਦਿਆਰਥੀ ਇਸ ਗੱਲ 'ਤੇ ਖ਼ਾਸ ਧਿਆਨ ਦੇਣ ਕਿ ਸੀਬੀਐਸਈ ਬੋਰਡ ਨੇ 10ਵੀਂ, 12ਵੀਂ ਟਰਮ ਦੇ ਨਤੀਜੇ ਜਾਰੀ ਕਰਨ ਦੀ ਮਿਤੀ ਅਤੇ ਸਮੇਂ ਨਾਲ ਸਬੰਧਤ ਕੋਈ ਅਧਿਕਾਰਤ ਜਾਣਕਾਰੀ ਜਾਰੀ ਨਹੀਂ ਕੀਤੀ ਹੈ। ਅਜਿਹੀ ਸਥਿਤੀ 'ਚ ਵਿਦਿਆਰਥੀਆਂ ਨੂੰ ਸਹੀ ਮਿਤੀ ਅਤੇ ਸਮਾਂ ਜਾਣਨ ਲਈ ਸਿਰਫ਼ ਅਧਿਕਾਰਤ ਵੈਬਸਾਈਟ 'ਤੇ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਨਤੀਜੇ ਜਾਰੀ ਹੋਣ ਤੋਂ ਬਾਅਦ ਸੀਬੀਐਸਈ ਕਲਾਸ 10ਵੀਂ ਟਰਮ-2 ਦੇ ਨਤੀਜੇ ਅਧਿਕਾਰਤ ਵੈੱਬਸਾਈਟ cbse.gov.in 'ਤੇ ਉਪਲੱਬਧ ਹੋਣਗੇ। ਇਸ ਤੋਂ ਇਲਾਵਾ ਵਿਦਿਆਰਥੀ CBSE 10ਵੀਂ ਜਮਾਤ ਦਾ ਨਤੀਜਾ cbseresults.nic.in, UMANG ਐਪ ਅਤੇ ਡਿਜ਼ੀਲੌਕਰ 'ਤੇ ਵੀ ਉਪਲੱਬਧ ਹੋਵੇਗਾ।



ਇਨ੍ਹਾਂ ਵੈੱਬਸਾਈਟਾਂ 'ਤੇ ਦੇਖੇ ਜਾ ਸਕਦੇ ਹਨ ਨਤੀਜੇ 
cbse.gov.in.
- Pariksha Sangam portal (pariksha sangam.cbse.gov.in)
- results.gov.in
- digilocker.gov.in



ਜ਼ਿਕਰਯੋਗ ਹੈ ਕਿ CBSE ਕਲਾਸ-10 ਟਰਮ-2 ਬੋਰਡ ਦੀਆਂ ਪ੍ਰੀਖਿਆਵਾਂ 24 ਮਈ 2022 ਨੂੰ ਆਯੋਜਿਤ ਕੀਤੀਆਂ ਗਈਆਂ ਸਨ, ਜਦਕਿ CBSE ਕਲਾਸ-12 ਦੀਆਂ ਪ੍ਰੀਖਿਆਵਾਂ 15 ਜੂਨ 2022 ਨੂੰ ਆਯੋਜਿਤ ਕੀਤੀਆਂ ਗਈਆਂ ਸਨ। ਇਸ ਸਾਲ ਲਗਭਗ 35 ਲੱਖ ਵਿਦਿਆਰਥੀ ਸੀਬੀਐਸਈ 10ਵੀਂ, 12ਵੀਂ ਟਰਮ-2 ਪ੍ਰੀਖਿਆ 2022 ਲਈ ਬੈਠੇ ਸਨ, ਜੋਕਿ 26 ਅਪ੍ਰੈਲ ਤੋਂ 15 ਜੂਨ ਤੱਕ ਆਯੋਜਿਤ ਕੀਤੀ ਗਈ ਸੀ। ਇਨ੍ਹਾਂ 'ਚ ਕੁੱਲ 21 ਲੱਖ ਵਿਦਿਆਰਥੀ ਸੀਬੀਐਸਈ 10ਵੀਂ ਅਤੇ 14 ਲੱਖ ਵਿਦਿਆਰਥੀ ਸੀਬੀਐਸਈ 12ਵੀਂ ਦੀ ਪ੍ਰੀਖਿਆ 2022 'ਚ ਬੈਠੇ ਸਨ।


Education Loan Information:

Calculate Education Loan EMI