ਨਵੀਂ ਦਿੱਲੀ: CBSE ਤੇ CISCE ਦੀ 12ਵੀਂ ਦੀ ਪ੍ਰੀਖਿਆ ਨੂੰ ਲੈ ਕੇ ਪਹਿਲੀ ਜੂਨ 2021 ਯਾਨੀ ਅੱਜ ਵੱਡਾ ਐਲਾਨ ਕੀਤਾ ਜਾ ਸਕਦਾ ਹੈ। ਦਰਅਸਲ ਕੇਂਦਰੀ ਸਿੱਖਿਆ ਰਮੇਸ਼ ਮੰਤਰੀ ਰਮੇਸ਼ ਪੋਖਰਿਅਲ ਨਿਸ਼ੰਕ ਅੱਜ 12ਵੀਂ ਦੀ ਪ੍ਰੀਖਿਆ ਦੀ ਤਾਰੀਖ ਤੇ ਫੌਰਮੈਟ ਦਾ ਐਲਾਨ ਕਰ ਸਕਦੇ ਹਨ। ਕੋਰੋਨਾ ਇਨਫੈਕਸ਼ਨ ਦੇ ਵਧਦੇ ਹੋਏ ਮਾਮਲਿਆਂ ਨੂੰ ਦੇਖਦਿਆਂ ਸੀਬੀਐਸਈ ਦੀ 12ਵੀਂ ਦੀ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ 'ਚ 23 ਮਈ ਨੂੰ ਹਾਈ ਲੈਵਲ ਮੀਟਿੰਗ ਕੀਤੀ ਗਈ ਸੀ।


ਇਸ ਮੀਟਿੰਗ 'ਚ ਨਿਸ਼ੰਕ ਤੋਂ ਇਲਾਵਾ ਸੂਬਿਆਂ ਦੇ ਸਿੱਖਿਆ ਮੰਤਰੀਆਂ ਤੇ ਸਿੱਖਿਆ ਮੰਤਰਾਲੇ ਨਾਲ ਜੁੜੇ ਹੋਰ ਅਧਿਕਾਰੀਆਂ ਨੇ ਹਿੱਸਾ ਲਿਆ ਸੀ। ਬੈਠਕ ਤੋਂ ਬਾਅਦ ਰਮੇਸ਼ ਪੋਖਰਿਅਲ ਨੇ ਆਪਣੇ ਵੀਡੀਓ ਹੁਕਮ 'ਚ ਕਿਹਾ ਸੀ ਕਿ 12ਵੀਂ ਦੀ ਪ੍ਰੀਖਿਆ ਨੂੰ ਲੈਕੇ ਇਕ ਜੂਨ ਨੂੰ ਫੈਸਲਾ ਲਿਆ ਜਾਵੇਗਾ।


ਸੂਬਿਆਂ ਨੇ 12ਵੀਂ ਦੀ ਪ੍ਰੀਖਿਆ ਨੂੰ ਲੈਕੇ ਕੇਂਦਰ ਨੂੰ ਭੇਜ ਦਿੱਤੇ ਹਨ ਸੁਝਾਅ


ਉੱਥੇ ਹੀ ਸੂਬਿਆਂ ਨੇ ਵੀ 12ਵੀਂ ਦੀ ਪ੍ਰੀਖਿਆ ਨੂੰ ਲੈਕੇ ਆਪਣੇ ਸੁਝਾਅ ਕੇਂਦਰ ਨੂੰ ਭੇਜ ਦਿੱਤੇ ਹਨ। ਕਈ ਸੂਬੇ ਸੀਬੀਐਸਈ ਵੱਲੋਂ ਦਿੱਤੇ ਗਏ ਆਪਸ਼ਨ ਮਲਟੀਪਲ ਪ੍ਰਸ਼ਨਾਂ ਵਾਲੀ ਪ੍ਰੀਖਿਆ ਦੇ ਪੱਖ 'ਚ ਹਨ। ਉੱਥੇ ਹੀ ਕੁਝ ਸੂਬਿਆਂ ਨੇ ਪ੍ਰੀਖਿਆ ਤੋਂ ਪਹਿਲਾਂ ਵਿਦਿਆਰਥੀ ਤੇ ਅਧਿਆਪਕਾਂ ਨੇ ਵੈਕਸੀਨੇਸ਼ਨ ਕਰਾਏ ਜਾਣ 'ਤੇ ਜ਼ੋਰ ਦਿੱਤਾ ਹੈ।


ਸੀਬੀਐਸਈ ਦੀ 12ਵੀਂ ਦੀ ਪ੍ਰੀਖਿਆ ਲਈ ਦਿੱਤੇ ਦੋ ਵਿਕਲਪ


1. ਪਹਿਲਾ ਆਪਸ਼ਨ ਸਿਰਫ਼ ਖਾਸ ਵਿਸ਼ਿਆਂ ਲਈ 12ਵੀਂ ਦੀ ਪ੍ਰੀਖਿਆ ਆਯੋਜਿਤ ਕਰਨਾ ਹੈ। ਜਦਕਿ ਛੋਟੇ ਵਿਸ਼ਿਆਂ ਦਾ ਮੁਲਾਂਕਣ ਪ੍ਰਮੁੱਖ ਪੇਪਰ 'ਚ ਪ੍ਰਦਰਸ਼ਨ ਦੇ ਆਧਾਰ 'ਤੇ ਕੀਤਾ ਜਾਵੇਗਾ। ਨਿਰਧਾਰਤ ਪ੍ਰੀਖਿਆ ਕੇਂਦਰ ਇਕ ਤੋਂ 20 ਅਗਸਤ ਤਕ ਹੋਣ ਵਾਲੀ ਪ੍ਰੀਖਿਆ ਦਾ ਨਤੀਜਾ 20 ਸਤੰਬਰ ਨੂੰ ਐਲਾਨ ਕੀਤਾ ਜਾਵੇਗਾ।


2. ਉੱਥੇ ਹੀ ਦੂਜੀ ਆਪਸ਼ਨ ਹੈ ਕਿ 12ਵੀਂ ਜਾਮਤ ਦੀ ਪ੍ਰੀਖਿਆ 90 ਮਿੰਟ ਦੇ ਲਈ ਸਿਰਫ਼ ਪ੍ਰਮੁੱਖ ਪ੍ਰਸ਼ਨ ਪੱਤਰਾਂ ਲਈ ਆਯੋਜਿਤ ਕੀਤੀ ਜਾਵੇ। ਜਿਸ ਦੌਰਾਨ ਵਿਦਿਆਰਥੀ ਆਪਣੇ ਸਕੂਲਾਂ 'ਚ ਹਾਜ਼ਰ ਹੋਣਗੇ। ਵਿਦਿਆਰਥੀਆਂ ਦੇ ਕੋਲ ਇਕ ਭਾਸ਼ਾ ਤੇ ਤਿੰਨ ਇਲੈਕਟਿਵ ਪੇਪਰ ਲਿਖਣ ਦਾ ਵਿਕਲਪ ਹੋਵੇਗਾ। ਪੇਪਰ 5 ਤੇ 6 ਦਾ ਮੁਲਾਂਕਣ ਪ੍ਰਮੁੱਖ ਪੇਪਰਾਂ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਕੀਤਾ ਜਾਵੇਗਾ।


ਪ੍ਰੀਖਿਆ ਦੋ ਵਾਰ ਯਾਨੀ 15 ਜੁਲਾਈ ਤੋਂ 1 ਅਗਸਤ ਤੇ 5 ਤੋਂ 26 ਅਗਸਤ ਤਕ ਆਯੋਜਿਤ ਕੀਤੀ ਜਾਵੇਗੀ। ਜੇਕਰ ਕੋਈ ਵਿਦਿਆਰਥੀ ਕੋਵਿਡ-19 ਦੀ ਵਜ੍ਹਾ ਨਾਲ ਪ੍ਰੀਖਿਆ 'ਚ ਸ਼ਾਮਲ ਨਹੀਂ ਹੋ ਪਾਉਂਦੇ ਤੇ ਉਨ੍ਹਾਂ ਨੂੰ ਹੋਰ ਮੌਕਾ ਮਿਲੇਗਾ।


SC 'ਚ ਪ੍ਰੀਖਿਆ ਰੱਦ ਕਰਨ ਦੀ ਮੰਗ ਵਾਲੀ ਪਟੀਸ਼ਨ 'ਤੇ ਸੋਮਵਾਰ ਹੋਈ ਸੁਣਵਾਈ


ਉੱਥੇ ਹੀ ਦੱਸ ਦੇਈਏ ਕਿ CBSC ਤੇ ICSE ਦੀ 12ਵੀਂ ਦੀ ਪ੍ਰੀਖਿਆ ਰੱਦ ਕਰਨ ਦੀ ਮੰਗ 'ਤੇ 31 ਮਈ, 2021, ਸੋਮਵਾਰ ਨੂੰ ਸੁਪਰੀਮ ਕੋਰਟ 'ਚ ਸੁਣਵਾਈ ਹੋਈ ਸੀ। ਕੋਰਟ ਨੇ ਮਾਮਲੇ ਦੀ ਸੁਣਵਾਈ 3 ਜੂਨ ਤਕ ਲਈ ਟਾਲ ਦਿੱਤੀ ਹੈ। ਕੇਂਦਰ ਵੱਲੋਂ ਅਟਾਰਨੀ ਜਨਰਲ ਵੇਣੂਗੋਪਾਲ ਨੇ ਕਿਹਾ ਕਿ ਸਰਕਾਰ 2 ਦਿਨ 'ਚ ਅੰਤਿਮ ਫੈਸਲਾ ਲੈ ਲਵੇਗੀ। ਇਸ ਲਈ ਸੁਣਵਾਈ ਵੀਰਵਾਰ ਲਈ ਟਾਲ ਦਿੱਤੀ। ਕੇਂਦਰ ਨੇ ਕੋਰਟ ਨੂੰ ਦੋ ਦਿਨ ਦੇ ਅੰਦਰ ਆਪਣੇ ਆਖਰੀ ਫੈਸਲੇ ਤੋਂ ਜਾਣੂ ਦੀ ਗੱਲ ਕੀਤੀ।


Education Loan Information:

Calculate Education Loan EMI