ਨਵੀਂ ਦਿੱਲੀ: ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (CBSE) ਦੀ 12ਵੀਂ ਜਮਾਤ ਦੀ ਪ੍ਰੀਖਿਆ ਨੂੰ ਮੁਲਤਵੀ ਕਰਨ ਵਾਲੀਆਂ ਪਟੀਸ਼ਨਾਂ 'ਤੇ ਸੁਪਰੀਮ ਕੋਰਟ 3 ਜੂਨ ਨੂੰ ਸੁਣਵਾਈ ਕਰੇਗੀ। ਕੇਂਦਰ ਨੇ ਵੀ ਪ੍ਰੀਖਿਆ ਬਾਰੇ ਫ਼ੈਸਲਾ ਲੈਣ ਲਈ ਦੋ ਦਿਨ ਦਾ ਸਮਾਂ ਵੀ ਮੰਗਿਆ ਹੈ। ਹਾਲਾਂਕਿ ਇਹ ਪ੍ਰੀਖਿਆਵਾਂ ਕਰਵਾਉਣ ਲਈ ਸਿੱਖਿਆ ਮੰਤਰਾਲੇ ਨੇ ਖਰੜਾ ਤਿਆਰ ਕੀਤਾ ਹੈ। ਇੰਤਜ਼ਾਰ ਸਿਰਫ਼ ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਤੋਂ ਹਰੀ ਝੰਡੀ ਮਿਲਣ ਦਾ ਹੈ।

ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਇਹ ਪ੍ਰੀਖਿਆਵਾਂ 24 ਜੁਲਾਈ ਤੋਂ 15 ਅਗਸਤ ਵਿਚਕਾਰ ਕਰਵਾਉਣ ਦੀ ਯੋਜਨਾ ਹੈ। ਸਾਰੇ ਸੂਬਿਆਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ 12ਵੀਂ ਬੋਰਡ ਦੀ ਪ੍ਰੀਖਿਆ ਲਈ ਤਿੰਨ ਪ੍ਰਸਤਾਵ ਵੀ ਤਿਆਰ ਕੀਤੇ ਗਏ ਹਨ, ਪਰ ਇਹ ਫਾਈਨਲ ਨਹੀਂ ਹਨ ਤੇ ਹੋਰ ਰਾਹ ਵੀ ਲੱਭੇ ਜਾ ਸਕਦੇ ਹਨ। ਹੁਣ ਸਭ ਕੁਝ ਪੀਐਮਓ 'ਤੇ ਨਿਰਭਰ ਕਰਦਾ ਹੈ, ਜੋ ਖੁਦ ਪ੍ਰੀਖਿਆ ਨੂੰ ਲੈ ਕੇ ਬਹੁਤ ਗੰਭੀਰ ਹਨ ਤੇ ਲਗਾਤਾਰ ਐਕਟਿਵ ਵੀ ਹਨ।

ਸੂਤਰਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ 'ਚ ਪ੍ਰੀਖਿਆਵਾਂ ਬਾਰੇ ਫ਼ੈਸਲਾ ਲੈਣ ਲਈ ਦੋ ਦਿਨ ਦਾ ਸਮਾਂ ਮੰਗਿਆ ਹੈ। ਹਾਲਾਂਕਿ ਸਿੱਖਿਆ ਵਿਭਾਗ ਵੱਲੋਂ ਵਿਚਾਰ-ਵਟਾਂਦਰੇ ਤੋਂ ਬਾਅਦ ਤਿਆਰ ਕੀਤਾ ਗਿਆ ਖਰੜਾ ਮੰਗਲਵਾਰ ਨੂੰ ਹੀ ਕੇਂਦਰ ਦੇ ਸਾਹਮਣੇ ਰੱਖਿਆ ਜਾਵੇਗਾ। ਹੁਣ ਇਹ ਪ੍ਰਧਾਨ ਮੰਤਰੀ ਦੇ ਜਵਾਬ 'ਤੇ ਨਿਰਭਰ ਕਰਦਾ ਹੈ ਕਿ ਤਰੀਕਾਂ ਦਾ ਐਲਾਨ ਕਦੋਂ ਕੀਤਾ ਜਾਵੇਗਾ।

ਸੂਤਰ ਦੱਸਦੇ ਹਨ ਕਿ ਪੀਐਮਓ ਇਸ ਮਾਮਲੇ ਨੂੰ ਲੈ ਕੇ ਗੰਭੀਰ ਹੈ ਤੇ ਦੂਜੇ ਪਾਸੇ ਸੁਪਰੀਮ ਕੋਰਟ ਤੋਂ ਵੀ ਸਮਾਂ ਮੰਗਿਆ ਗਿਆ ਹੈ, ਜਿਸ ਦੀ ਸੁਣਵਾਈ 3 ਜੂਨ ਨੂੰ ਹੋਣੀ ਹੈ। ਅਜਿਹੀ ਸਥਿਤੀ 'ਚ ਜੇ ਤਰੀਖਾਂ ਤੇ ਪ੍ਰੀਖਿਆ ਦੇ ਤਰੀਕਿਆਂ ਸਬੰਧੀ ਪੀਐਮਓ ਵੱਲੋਂ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਤਰੀਖਾਂ ਦਾ ਐਲਾਨ ਅਗਲੇ ਸੋਮਵਾਰ ਨੂੰ ਵੀ ਕੀਤਾ ਜਾ ਸਕਦਾ ਹੈ।

ਸਿੱਖਿਆ ਮੰਤਰਾਲੇ ਨੇ ਪ੍ਰੀਖਿਆ ਲਈ ਤਿਆਰ ਕੀਤੇ 3 ਪ੍ਰਸਤਾਵ
12ਵੀਂ ਦੇ ਮੁੱਖ ਵਿਸ਼ਿਆਂ ਦੀ ਪ੍ਰੀਖਿਆ ਲਈ ਜਾ ਸਕਦੀ ਹੈ। ਸਾਇੰਸ, ਕਾਮਰਸ ਤੇ ਆਰਟਸ ਦੇ ਸਿਰਫ਼ 3 ਮੁੱਖ ਵਿਸ਼ਿਆਂ ਦੀ ਪ੍ਰੀਖਿਆ ਲੈਣ ਤੋਂ ਬਾਅਦ ਬਾਕੀ ਵਿਸ਼ਿਆਂ 'ਚ ਮੁੱਖ ਵਿਸ਼ਿਆਂ 'ਚ ਪ੍ਰਾਪਤ ਅੰਕ ਦੇ ਅਧਾਰ 'ਤੇ ਮਾਰਕਿੰਗ ਫਾਰਮੂਲਾ ਵੀ ਬਣਾਇਆ ਜਾ ਸਕਦਾ ਹੈ।

30 ਮਿੰਟ ਦੀ ਪ੍ਰੀਖਿਆ ਹੋਵੇਗੀ ਤੇ ਉਨ੍ਹਾਂ 'ਚ ਆਬਜੈਕਟਿਵ ਸਵਾਲ ਪੁੱਛੇ ਜਾਣਗੇ। ਇਸ ਪ੍ਰੀਖਿਆ 'ਚ ਵਿਸ਼ਿਆਂ ਦੀ ਗਿਣਤੀ ਵੀ ਸੀਮਤ ਰਹੇਗੀ, ਪਰ ਇਸ ਬਾਰੇ ਸਪੱਸ਼ਟ ਤੌਰ 'ਤੇ ਕੁਝ ਨਹੀਂ ਦੱਸਿਆ ਗਿਆ ਹੈ।

ਜੇ ਦੇਸ਼ 'ਚ ਕੋਰੋਨਾ ਦੀ ਲਾਗ ਦੀ ਸਥਿਤੀ 'ਚ ਸੁਧਾਰ ਨਹੀਂ ਹੁੰਦਾ ਤਾਂ 9ਵੀਂ, 10ਵੀਂ ਤੇ 11ਵੀਂ ਤਿੰਨਾਂ ਦਾ ਇੰਟਰਨਲ ਅਸੈਸਮੈਂਟ ਕੀਤਾ ਜਾਵੇਗਾ। ਇਸ ਤੋਂ ਬਾਅਦ ਇਸ ਦੇ ਆਧਾਰ 'ਤੇ ਹੀ 12ਵੀਂ ਦਾ ਨਤੀਜਾ ਜਾਰੀ ਕਰ ਦਿੱਤਾ ਜਾਵੇਗਾ ਪਰ ਇਸ ਪ੍ਰਸਤਾਵ ਸਬੰਧੀ ਫ਼ਾਰਮੂਲੇ ਨੂੰ ਅਜੇ ਸਪੱਸ਼ਟ ਨਹੀਂ ਕੀਤਾ ਗਿਆ ਹੈ।


 


 




 





 


 


Education Loan Information:

Calculate Education Loan EMI