CBSE Datesheet: ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE)  ਨੇ ਦਸਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਇਸ ਵਾਰ ਬੋਰਡ ਪ੍ਰੀਖਿਆਵਾਂ 15 ਫਰਵਰੀ ਤੋਂ ਸ਼ੁਰੂ ਹੋਣਗੀਆਂ ਤੇ ਦੋ ਅਪਰੈਲ ਤਕ ਚੱਲਣਗੀਆਂ। ਇਹ ਪ੍ਰੀਖਿਆਵਾਂ 55 ਦਿਨ ਚੱਲਣਗੀਆਂ। ਬੋਰਡ ਨੇ ਦੋ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਵਿਚ ਗੈਪ ਵੀ ਰੱਖਿਆ ਹੈ ਤਾਂ ਕਿ ਵਿਦਿਆਰਥੀਆਂ ਦੇ ਤਣਾਅ ਨੂੰ ਘੱਟ ਕੀਤਾ ਜਾ ਸਕੇ। ਬੋਰਡ ਪ੍ਰੀਖਿਆਵਾਂ ਸਵੇਰੇ ਸਾਢੇ ਦਸ ਵਜੇ ਸ਼ੁਰੂ ਹੋਣਗੀਆਂ। ਬੋਰਡ ਨੇ ਤਿਆਰੀ ਪ੍ਰੀਖਿਆਵਾਂ, ਜੇਈਈ ਮੇਨਜ਼ ਤੇ ਹੋਰ ਪ੍ਰੀਖਿਆਵਾਂ ਦੀਆਂ ਮਿਤੀਆਂ ਧਿਆਨ ਵਿਚ ਰੱਖ ਕੇ ਡੇਟਸ਼ੀਟ ਤਿਆਰ ਕੀਤੀ ਹੈ। 



ਹਾਸਲ ਜਾਣਕਾਰੀ ਅਨੁਸਾਰ ਦਸਵੀਂ ਜਮਾਤ ਦੀ ਪ੍ਰੀਖਿਆ 15 ਫਰਵਰੀ ਨੂੰ ਸ਼ੁਰੂ ਹੋਵੇਗੀ ਤੇ ਆਖਰੀ ਪ੍ਰੀਖਿਆ 13 ਮਾਰਚ ਨੂੰ ਹੋਵੇਗੀ ਜਦਕਿ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ 15 ਫਰਵਰੀ ਤੋਂ ਸ਼ੁਰੂ ਹੋਵੇਗੀ ਤੇ ਆਖਰੀ ਪ੍ਰੀਖਿਆ ਦੋ ਅਪਰੈਲ ਨੂੰ ਹੋਵੇਗੀ। ਦਸਵੀਂ ਜਮਾਤ ਦਾ ਪਹਿਲੀ ਪ੍ਰੀਖਿਆ 15 ਫਰਵਰੀ ਨੂੰ ਪੇਂਟਿੰਗ, 16 ਨੂੰ ਬਿਊਟੀ ਐਂਡ ਵੈਲਨੈਸ, ਖੇਤੀਬਾੜੀ, 17 ਨੂੰ ਭਾਰਤੀ ਸੰਗੀਤ, 19 ਨੂੰ ਸੰਸਕ੍ਰਿਤ, 20 ਨੂੰ ਉਰਦੂ, ਬੰਗਾਲੀ, ਤਾਮਿਲ, ਤੇਲਗੂ, ਮਰਾਠੀ, ਗੁਜਰਾਤੀ, 21 ਨੂੰ ਹਿੰਦੀ ਦੀ ਪ੍ਰੀਖਿਆ ਹੋਏਗੀ। 



ਇਸੇ ਤਰ੍ਹਾਂ 23 ਨੂੰ ਵਿਦੇਸ਼ੀ ਭਾਸ਼ਾਵਾਂ ਤੇ ਸਥਾਨਕ ਭਾਸ਼ਾਵਾਂ, 24 ਨੂੰ ਪੰਜਾਬੀ, ਸਿੰਧੀ, ਮਲਿਆਲਮ, 26 ਨੂੰ ਅੰਗਰੇਜ਼ੀ, 28 ਨੂੰ ਹੈਲਥ ਕੇਅਰ, 2 ਮਾਰਚ ਨੂੰ ਵਿਗਿਆਨ, 4 ਨੂੰ ਹੋਮ ਸਾਇੰਸ, 5 ਨੂੰ ਜਰਮਨ, ਰਸ਼ੀਅਨ ਤੇ ਹੋਰ ਭਾਸ਼ਾਵਾਂ, 7 ਨੂੰ ਸ਼ੋਸ਼ਲ ਸਾਇੰਸ, 11 ਨੂੰ ਗਣਿਤ ਸਟੈਂਡਰਡ ਤੇ ਬੇਸਿਕ, 13 ਮਾਰਚ ਨੂੰ ਕੰਪਿਊਟਰ ਐਪਲੀਕੇਸ਼ਨ, ਇਨਫਰਮੇਸ਼ਨ ਟੈਕਨਾਲੋਜੀ, ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਆਖਰੀ ਪ੍ਰੀਖਿਆ ਹੋਵੇਗੀ।


ਬਾਰ੍ਹਵੀਂ ਜਮਾਤ ਦੀ ਪਹਿਲੀ ਪ੍ਰੀਖਿਆ 15 ਫਰਵਰੀ ਨੂੰ ਐਂਟਰਪਨਿਓਰਸ਼ਿਪ, 16 ਨੂੰ ਬਾਇਟੈਕਨਾਲੋਜੀ, ਸ਼ਾਰਟਹੈਂਡ, ਫੂਡ ਨਿਊਟਰੀਸ਼ਨ, ਲਾਇਬ੍ਰੇਰੀ, ਬੈਂਕਿੰਗ, 17 ਨੂੰ ਇੰਜਨੀਅਰਿੰਗ ਗਰਾਫਿਕਸ, ਕਥਕ, ਡਾਟਾ ਸਾਇੰਸ ਆਦਿ, 19 ਨੂੰ ਹਿੰਦੀ ਇਲੈਕਟਿਵ ਤੇ ਕੋਰ, 20 ਨੂੰ ਫੂਡ ਪ੍ਰੋਡਕਸ਼ਨ, ਡਿਜ਼ਾਈਨ, 21 ਨੂੰ ਹਿੰਦੋਸਤਾਨੀ ਮਿਊਜ਼ਿਕ, ਹੈਲਥ ਕੇਅਰ, ਕੋਸਟ ਅਕਾਊਂਟਿੰਗ, 22 ਨੂੰ ਅੰਗਰੇਜ਼ੀ ਇਲੈਕਟਿਵ ਤੇ ਕੋਰ, 23 ਨੂੰ ਰਿਟੇਲ, ਵੈਬ ਐਪਲੀਕੇਸ਼ਨ, ਮਲਟੀਮੀਡੀਆ, 24 ਨੂੰ ਕੰਪਿਊਟਰ ਐਪਲੀਕੇਸ਼ਨ, 26 ਨੂੰ ਟੈਕਸੇਸ਼ਨ, ਆਰਟੀਫੀਸ਼ੀਅਲ ਇੰਟੈਲੀਜੈਂਸ, 27 ਨੂੰ ਕਮਿਸਟਰੀ ਦੀ ਪ੍ਰੀਖਿਆ ਹੋਏਗੀ। 


ਇਸੇ ਤਰ੍ਹਾਂ 28 ਨੂੰ ਫਾਇਨਾਸ਼ੀਅਲ ਮਾਰਕੀਟ ਮੈਨੇਜਮੈਂਟ, ਬਿਊਟੀ ਐਂਡ ਵੈਲਨੈਸ, ਮੈਡੀਕਲ ਡਾਇਗਨੋਸਿਟਿਕ, 29 ਨੂੰ ਜਿਓਗਰਾਫੀ, ਪਹਿਲੀ ਮਾਰਚ ਨੂੰ ਯੋਗਾ, 4 ਨੂੰ ਫਿਜ਼ੀਕਸ, 5 ਮਾਰਚ ਨੂੰ ਹਿੰਦੋਸਤਾਨੀ ਮਿਊਜ਼ਿਕ ਵੋਕਲ, 7 ਨੂੰ ਲੀਗਲ ਸਟੱਡੀਜ਼, 9 ਨੂੰ ਗਣਿਤ, 12 ਨੂੰ ਫਿਜ਼ੀਕਲ ਐਜੂਕੇਸ਼ਨ, 13 ਨੂੰ ਹੋਮ ਸਾਇੰਸ, 14 ਨੂੰ ਪੰਜਾਬੀ ਤੇ ਹੋਰ ਭਾਸ਼ਾਵਾਂ, 18 ਨੂੰ ਇਕਨਾਮਿਕਸ, 19 ਨੂੰ ਬਾਇਓਲੋਜੀ, 22 ਨੂੰ ਪੋਲੀਟੀਕਲ ਸਾਇੰਸ, 23 ਨੂੰ ਅਕਾਊਂਟੈਂਸੀ, 27 ਨੂੰ ਬਿਜ਼ਨਸ ਸਟੱਡੀਜ਼, 28 ਨੂੰ ਹਿਸਟਰੀ, 2 ਅਪਰੈਲ ਨੂੰ ਕੰਪਿਊਟਰ ਸਾਇੰਸ, ਇਨਫਰਮੇਸ਼ਨ ਟੈਕਨਾਲੋਜੀ, ਇਨਫਰਮੈਟਿਕਸ ਪ੍ਰੈਕਟਿਸ ਦੀ ਆਖਰੀ ਪ੍ਰੀਖਿਆ ਹੋਵੇਗੀ।


Education Loan Information:

Calculate Education Loan EMI