CBSE Exam Guidelines: CBSE ਬੋਰਡ ਦੀਆਂ ਪ੍ਰੀਖਿਆਵਾਂ ਕੱਲ੍ਹ ਤੋਂ ਸ਼ੁਰੂ ਹੋਣਗੀਆਂ। ਇਸ ਵਾਰ ਇਮਤਿਹਾਨ ਦੋ ਟਰਮ ਵਿੱਚ ਲਏ ਜਾ ਰਹੇ ਹਨ। ਮੰਗਲਵਾਰ ਤੋਂ ਸ਼ੁਰੂ ਹੋਣ ਵਾਲੀਆਂ ਪ੍ਰੀਖਿਆਵਾਂ ਲਗਪਗ ਇੱਕ ਮਹੀਨਾ ਚੱਲਣਗੀਆਂ ਪਰ ਇੱਕ ਵਾਰ ਫਿਰ ਇਮਤਿਹਾਨਾਂ 'ਤੇ ਕੋਰੋਨਾ ਦਾ ਖ਼ਤਰਾ ਮੰਡਰਾ ਰਿਹਾ ਹੈ।

ਇਸ ਨਾਲ ਨਜਿੱਠਣ ਲਈ ਸੀਬੀਐਸਈ ਵੱਲੋਂ ਦਿਸ਼ਾ-ਨਿਰਦੇਸ਼ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। ਕੋਰੋਨਾ ਇਨਫੈਕਸ਼ਨ ਦੇ ਖਤਰੇ ਨੂੰ ਦੇਖਦੇ ਹੋਏ ਬੋਰਡ ਨੇ ਨਿਰਦੇਸ਼ ਦਿੱਤੇ ਹਨ ਕਿ ਸਾਰੇ ਵਿਦਿਆਰਥੀ ਮਾਸਕ ਪਾ ਕੇ ਪ੍ਰੀਖਿਆ ਕੇਂਦਰ 'ਚ ਆਉਣ, ਨਹੀਂ ਤਾਂ ਉਨ੍ਹਾਂ ਨੂੰ ਪ੍ਰੀਖਿਆ ਹਾਲ 'ਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਬੋਰਡ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪ੍ਰੀਖਿਆ ਕੇਂਦਰਾਂ ਵਿੱਚ ਇੱਕ ਕਮਰੇ ਵਿੱਚ ਸਿਰਫ਼ 18 ਵਿਦਿਆਰਥੀ ਹੀ ਬੈਠ ਸਕਣਗੇ।

ਬੋਰਡ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪ੍ਰੀਖਿਆ ਕੇਂਦਰਾਂ ਦੇ ਮੁੱਖ ਗੇਟ 'ਤੇ ਵਿਦਿਆਰਥੀਆਂ ਦੀ ਥਰਮਲ ਸਕਰੀਨਿੰਗ ਕੀਤੀ ਜਾਵੇਗੀ। ਨਾਲ ਹੀ, ਉਹ ਸੈਨੀਟਾਈਜ਼ੇਸ਼ਨ ਤੋਂ ਬਾਅਦ ਹੀ ਅੰਦਰ ਦਾਖਲ ਹੋ ਸਕਣਗੇ। ਵਿਦਿਆਰਥੀਆਂ ਨੂੰ ਪ੍ਰਸ਼ਨ ਪੱਤਰ ਪੜ੍ਹਨ ਲਈ ਸਮਾਂ ਦਿੱਤਾ ਜਾਵੇਗਾ। ਵਿਦਿਆਰਥੀ ਗਲਤੀ ਨਾਲ ਵੀ ਪ੍ਰੀਖਿਆ ਹਾਲ ਦੇ ਅੰਦਰ ਕੋਈ ਪਾਬੰਦੀਸ਼ੁਦਾ ਵਸਤੂ ਲੈ ਕੇ ਨਾ ਆਉਣ।

ਪ੍ਰੀਖਿਆ ਕੇਂਦਰ ਵਿੱਚ ਮੋਬਾਈਲ ਫ਼ੋਨ, ਬਲੂਟੁੱਥ ਜਾਂ ਈਅਰਫ਼ੋਨ ਨਾ ਲਿਆਓਣ ਦੀ ਹਦਾਇਤ ਹੈ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਦਿਆਰਥੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਵਿਦਿਆਰਥੀਆਂ ਨੂੰ ਪ੍ਰੀਖਿਆ ਕੇਂਦਰ ਵਿੱਚ ਪਾਣੀ ਦੀ ਬੋਤਲ ਅਤੇ ਸੈਨੀਟਾਈਜ਼ਰ ਲਿਆਉਣਾ ਹੋਵੇਗਾ ਅਤੇ ਉਨ੍ਹਾਂ ਨੂੰ ਦੋ ਗਜ਼ ਦੀ ਦੂਰੀ 'ਤੇ ਚੱਲਣਾ ਹੋਵੇਗਾ। ਸੀਬੀਐਸਈ ਵੱਲੋਂ ਵਿਦਿਆਰਥੀਆਂ ਲਈ ਐਡਮਿਟ ਕਾਰਡ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ।

ਜਿਨ੍ਹਾਂ ਸਕੂਲਾਂ ਵਿੱਚ ਸੀਬੀਐਸਈ ਬੋਰਡ ਦੀਆਂ ਪ੍ਰੀਖਿਆਵਾਂ ਹੋਣ ਜਾ ਰਹੀਆਂ ਹਨ, ਉੱਥੇ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਬੋਰਡ ਨੇ ਕਿਹਾ ਹੈ ਕਿ ਸੀਟ 'ਤੇ ਰੋਲ ਨੰਬਰ ਲਿਖਣ ਤੋਂ ਲੈ ਕੇ ਕਾਪੀ ਪੇਪਰ ਦੀ ਵਿਵਸਥਾ ਸਹੀ ਢੰਗ ਨਾਲ ਕੀਤੀ ਜਾਵੇ।


Education Loan Information:

Calculate Education Loan EMI