Central Board of Secondary Education: CBSE ਨੇ ਜਮਾਤ ਨੌਵੀਂ ਅਤੇ ਬਾਰ੍ਹਵੀਂ ਦਾ ਸਿਲੇਬਸ ਜਾਰੀ ਕਰ ਦਿੱਤਾ ਹੈ। ਦੱਸ ਦਈਏ ਕਿ ਸਿਲੇਬਸ ਸੈਕੰਡਰੀ (ਜਮਾਤ 9ਵੀਂ ਅਤੇ 10ਵੀਂ) ਅਤੇ ਸੀਨੀਅਰ ਸੈਕੰਡਰੀ (ਜਮਾਤ 11ਵੀਂ ਅਤੇ 12ਵੀਂ) ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ। ਵਿਦਿਆਰਥੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਪਣੇ-ਆਪਣੇ ਵਿਸ਼ੇ ਦਾ ਸਿਲੇਬਸ ਦੇਖ ਸਕਦੇ ਹਨ।


ਦਸਵੀਂ ਜਮਾਤ ਲਈ CBSE ਪੰਜ ਕੰਪਲਸਰੀ ਸਬਜੈਕਟ ਅਤੇ 2 ਆਪਸ਼ਨਲ ਸਬਜੈਕਟ ਰੱਖਦਾ ਹੈ, ਜਦ ਕਿ 12 ਜਮਾਤ ਵਿੱਚ ਭਾਸ਼ਾ, ਹਿਊਮੈਨਿਟੀ, ਮੈਥ, ਵਿਗਿਆਨ, ਸਕਿਲ, ਸਬਜੈਕਟ, ਜਨਰਲ ਸਟਡੀਜ਼ ਅਤੇ ਹੈਲਥ ਐਂਡ ਫਿਜ਼ਿਕਲ ਐਜੂਕੇਸ਼ਨ ਸਮੇਤ ਸੱਤ ਕੋਰ ਏਰੀਆ ਸ਼ਾਮਲ ਹੈ।


10ਵੀਂ ਅਤੇ 12ਵੀਂ ਜਮਾਤ ਵਾਲੇ 2024-25 ਦਾ ਸਿਲੇਬਸ ਇਦਾਂ ਚੈੱਕ ਕਰੋ


CBSE ਦੀ ਅਧਿਕਾਰਤ ਵੈੱਬਸਾਈਟ www.cbseacademic.nic.in 'ਤੇ ਜਾਓ।


ਹੁਣ ਤੁਸੀਂ 'ਅਕਾਦਮਿਕ' ਟੈਬ 'ਤੇ ਜਾਓ।


ਤੁਹਾਨੂੰ 'Secondary and Senior School Curriculum for the session 2024-25' ਦੇ ਨਾਲ ਲਿੰਕ ਮਿਲੇਗਾ, ਉਸ ‘ਤੇ ਕਲਿੱਕ ਕਰੋ


ਹੁਣ ਤੁਹਾਡੇ ਸਾਹਮਣੇ ਇੱਕ ਪੇਜ ਖੁੱਲ੍ਹ ਜਾਵੇਗਾ, ਇਸ ਪੇਜ ‘ਤੇ ਪੀਡੀਐਫ ਫਾਈਲ ਖੋਲ੍ਹਣ ਲਈ ਲਿੰਕ ਮਿਲੇਗਾ, ਉਸ ‘ਤੇ ਕਲਿੱਕ ਕਰੋ।


ਹੁਣ ਤੁਸੀਂ ਉਸ ਨੂੰ ਚੈੱਕ ਕਰ ਸਕਦੇ ਹੋ ਅਤੇ ਡਾਊਨਲੋਡ ਵੀ ਕਰ ਸਕਦੇ ਹੋ


ਹੁਣ ਤੁਸੀਂ ਇਸ ਦਾ ਪ੍ਰਿੰਟ ਆਊਟ ਲੈ ਲਓ ਤਾਂ ਕਿ ਸਿਲੇਬਸ ਦੀ ਪੂਰੀ ਜਾਣਕਾਰੀ ਤੁਹਾਡੇ ਕੋਲ ਰਹੇ।


ਇਹ ਵੀ ਪੜ੍ਹੋ: CBSE Class 10th Result: CBSE ਬੋਰਡ 10ਵੀਂ ਦਾ ਨਤੀਜਾ ਇਸ ਦਿਨ ਜਾਰੀ ਹੋਵੇਗਾ, ਜਾਣੋ ਪਾਸ ਹੋਣ ਲਈ ਚਾਹੀਦੇ ਕਿੰਨੇ ਨੰਬਰ


ਨੋਟੀਫਿਕੇਸ਼ਨ ਚੈੱਕ ਕਰਨ ਲਈ ਇਹ ਹੈ ਡਾਇਰੈਕਟ ਲਿੰਕ https://cbseacademic.nic.in/web_material/Circulars/2024/29_Circular_2024.pdf ਹੈ


CBSE ਵੈੱਬਸਾਈਟ ਦੇ ਸਿਲੇਬਸ ਵਾਲੇ ਸੈਕਸ਼ਨ 'ਤੇ ਜਾਓ।


ਜਮਾਤ 9-10ਵੀਂ ਦੇ ਸਿਲੇਬਸ ਦੇ ਲਈ 'Secondary Curriculum (IX-X) ‘ਤੇ ਕਲਿੱਕ ਕਰੋ।


ਤੁਸੀਂ ਜਿਹੜੇ ਵਿਸ਼ੇ ਦਾ ਸਿਲੇਬਸ ਦੇਖਣਾ ਚਾਹੁੰਦੇ ਹੋ, ਉਸ ‘ਤੇ ਕਲਿੱਕ ਕਰੋ


ਉਸ ਤੋਂ ਬਾਅਦ ਉਸ ਵਿਸ਼ੇ ਦਾ ਸਿਲੇਬਸ ਡਾਊਨਲੋਡ ਕਰੋ


ਇਸ ਤੋਂ ਬਾਅਦ ਤੁਸੀਂ ਆਪਣੇ ਸਿਲੇਬਸ ਦਾ ਪ੍ਰਿੰਟ ਵੀ ਲੈ ਸਕਦੇ ਹੋ


ਸਿਲੇਬਸ ਚੈੱਕ ਕਰਨ ਲਈ ਡਾਇਰੈਕਟ ਲਿੰਕ  https://cbseacademic.nic.in/curriculum_2025.html  ਹੈ।


ਹਾਲ ਹੀ ਵਿੱਚ ਇੱਕ ਘੋਸ਼ਣਾ ਵਿੱਚ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ ਦੱਸਿਆ ਹੈ ਕਿ ਨੈਸ਼ਨਲ ਕਾਉਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ (NCERT) ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਆਉਣ ਵਾਲੇ ਵਿਦਿਅਕ ਸਾਲ 2024-25 ਲਈ ਤੀਜੀ ਅਤੇ ਛੇਵੀਂ ਜਮਾਤ ਲਈ ਨਵਾਂ ਸਿਲੇਬਸ ਅਤੇ Text book ਜਾਰੀ ਕਰੇਗੀ। ਬਾਕੀ ਕਲਾਸਾਂ ਦਾ ਪਹਿਲਾਂ ਵਾਲਾ ਹੀ ਸਿਲੇਬਸ ਅਤੇ Text book ਰਹਿਣਗੀਆਂ।


ਸਾਰੀਆਂ ਮਾਨਤਾ ਪ੍ਰਾਪਤ ਸੰਸਥਾਵਾਂ ਨੂੰ ਭੇਜੇ ਇੱਕ ਨੋਟਿਸ ਵਿੱਚ, ਸੀਬੀਐਸਈ ਨੇ ਕਿਹਾ ਕਿ ਐਨਸੀਈਆਰਟੀ ਨੇ 18 ਮਾਰਚ ਨੂੰ ਇੱਕ ਪੱਤਰ ਵਿੱਚ ਤੀਜੀ ਅਤੇ ਛੇਵੀਂ ਜਮਾਤ ਲਈ ਨਵੇਂ ਸਿਲੇਬਸ ਅਤੇ ਪਾਠ ਪੁਸਤਕਾਂ ਦੇ ਚੱਲ ਰਹੇ ਡੈਵਲੈਪਮੈਂਟ ਦਾ ਖੁਲਾਸਾ ਕੀਤਾ ਹੈ।


ਇਹ ਵੀ ਪੜ੍ਹੋ: School of eminence: 2 ਲੱਖ ਵਿਦਿਆਰਥੀ ਦੇਣਗੇ ਸਕੂਲ ਆਫ ਐਮੀਨੈਂਸ ਦਾ ਐਂਟਰੈਂਸ ਟੈਸਟ, ਸਿਰਫ ਵੈੱਬਸਾਈਟ 'ਤੇ ਮਿਲਣਗੇ ਰੋਲ ਨੰਬਰ


 


Education Loan Information:

Calculate Education Loan EMI