ਨਵੀਂ ਦਿੱਲੀ: ਸੀਬੀਐਸਈ ਨੇ 10ਵੀਂ ਜਮਾਤ ਦੇ ਰਿਜਲਟ ਕੰਪਿਊਟੇਸ਼ਨ ਲਈ ਮਾਰਕਸ ਡਿਸਟ੍ਰੀਬਿਊਸ਼ਨ ਫਾਰਮੂਲਾ ਜਾਰੀ ਕੀਤਾ ਸੀ। ਉੱਥੇ ਹੀ ਸੀਬੀਐਸਈ ਵੱਲੋਂ ਜੁਲਾਈ ਮਹੀਨੇ 'ਚ 2020-21 ਸੈਸ਼ਨ ਲਈ ਪ੍ਰੀਖਿਆ ਲਏ ਬਗੈਰ 10ਵੀਂ ਜਮਾਤ ਦੇ ਨਤੀਜੇ ਐਲਾਨੇ ਜਾਣ ਦੀ ਸੰਭਾਵਨਾ ਹੈ। ਫਿਲਹਾਲ ਕਈ ਸਵਾਲ ਜਿਵੇਂ, ਜੇ ਕੋਈ ਉਮੀਦਵਾਰ ਕਿਸੇ ਵੀ ਅਸੈਸਮੈਂਟ 'ਚ ਮੌਜੂਦ ਨਹੀਂ ਹੁੰਦਾ ਹੈ ਤਾਂ ਸਕੂਲ ਵਿਦਿਆਰਥੀ ਦਾ ਮੁਲਾਂਕਣ ਕਿਵੇਂ ਕਰਨਗੇ? ਕੀ ਹੋਵੇਗਾ ਜੇ ਮਾਪੇ ਪ੍ਰੀਖਿਆ ਦੀ ਕਾਪੀ ਦੇਖਣਾ ਚਾਹੁੰਦੇ ਹਨ ਜਾਂ ਬੋਰਡ ਨਤੀਜਿਆਂ ਦੇ ਐਲਾਨ ਤੋਂ ਬਾਅਦ ਨੰਬਰਾਂ ਦੀ ਤਸਦੀਕ ਕਰਨੀ ਹੋਵੇ? ਸੀਬੀਐਸਈ ਨਤੀਜਾ ਕਿਵੇਂ ਐਲਾਨੇਗਾ? ਆਦਿ ਸਾਰੇ ਸਵਾਲ ਮਾਪਿਆਂ ਦੇ ਨਾਲ-ਨਾਲ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਪ੍ਰੇਸ਼ਾਨ ਕਰ ਰਹੇ ਹੋਣਗੇ।

 ਅਜਿਹੇ 'ਚ ਸੀਬੀਐਸਈ ਨੇ ਆਮ ਤੌਰ 'ਤੇ ਪੁੱਛੇ ਜਾਣ ਵਾਲੇ ਸਵਾਲ ਜਾਰੀ ਕੀਤੇ ਹਨ। ਆਓ ਜਾਣਦੇ ਹਾਂ ਕੁਝ ਚੁਣੇ ਹੋਏ ਸਵਾਲ :-
1. ਸੀਬੀਐਸਈ ਦਸਵੀਂ ਜਮਾਤ ਦਾ ਨਤੀਜਾ ਕਿਵੇਂ ਐਲਾਨੇਗਾ?

ਦਸਵੀਂ ਜਮਾਤ ਦਾ ਨਤੀਜਾ ਬੋਰਡ ਨੋਟੀਫਿਕੇਸ਼ਨ ਨੰਬਰ ਸੀਬੀਐਸਈ/ਸੀਈ/2021 ਮਿਤੀ 01.05.2021 ਵੱਲੋਂ ਵਿਕਸਤ ਇਕ ਆਬਜੈਕਟਿਵ ਕ੍ਰਾਈਟੇਰੀਅਨ ਦੇ ਅਧਾਰ 'ਤੇ ਐਲਾਨਿਆ ਜਾਵੇਗਾ।

2. ਜੇ ਕੋਈ ਉਮੀਦਵਾਰ ਕਿਸੇ ਮੁਲਾਂਕਣ 'ਚ ਸ਼ਾਮਲ ਨਹੀਂ ਹੁੰਦਾ ਤਾਂ ਸਕੂਲ ਵੱਲੋਂ ਵਿਦਿਆਰਥੀ ਦਾ ਮੁਲਾਂਕਣ ਕਿਵੇਂ ਕੀਤਾ ਜਾਵੇਗਾ?

ਜੇ ਕੋਈ ਉਮੀਦਵਾਰ ਸਕੂਲ ਵੱਲੋਂ ਕਰਵਾਏ ਗਏ ਕਿਸੇ ਵੀ ਮੁਲਾਂਕਣ 'ਚ ਸ਼ਾਮਲ ਨਹੀਂ ਹੁੰਦਾ ਤਾਂ ਸਕੂਲ ਇਕ ਆਫ਼ਲਾਈਨ/ਆਨਲਾਈਨ ਜਾਂ ਟੈਲੀਫ਼ੋਨਿਕ ਵਨ-ਟੂ-ਵਨ ਅਸੈਸਮੈਂਟ ਕਰਵਾ ਸਕਦਾ ਹੈ ਤੇ ਰਿਕਮੈਂਡੇਸ਼ਨ ਨੂੰ ਪ੍ਰਮਾਣਿਤ ਕਰਨ ਲਈ ਦਸਤਾਵੇਜ਼ੀ ਸਬੂਤ ਰਿਕਾਰਡ ਕਰ ਸਕਦਾ ਹੈ। ਇਸ ਅਧਾਰ 'ਤੇ ਵਿਦਿਆਰਥੀਆਂ ਦਾ ਨਿਰਪੱਖ ਮੁਲਾਂਕਣ ਕੀਤਾ ਜਾ ਸਕਦਾ ਹੈ।


ਇਹ ਵੀ ਪੜ੍ਹੋ:ਖੁਸ਼ਖ਼ਬਰੀ! ਹੁਣ ਭਾਰਤੀ ਨੌਜਵਾਨ ਅਸਾਨੀ ਨਾਲ ਜਾ ਸਕਣਗੇ ਬ੍ਰਿਟੇਨ, ਦੋਵਾਂ ਦੇਸ਼ਾਂ ਵਿਚਾਲੇ ਅਹਿਮ ਸਮਝੌਤਾ

3. ਜੇ ਕੋਈ ਉਮੀਦਵਾਰ ਉਦੇਸ਼ ਮਾਪਦੰਡਾਂ ਦੇ ਅਧਾਰ 'ਤੇ ਐਲਾਨੇ ਗਏ ਨਤੀਜੇ ਤੋਂ ਸੰਤੁਸ਼ਟ ਨਹੀਂ ਹੁੰਦਾ ਤਾਂ ਸੀਬੀਐਸਈ ਵੱਲੋਂ ਸਬੰਧਤ ਉਮੀਦਵਾਰ ਨੂੰ ਕਿਹੜਾ ਉਪਾਅ ਦਿੱਤਾ ਜਾਵੇਗਾ?

ਜੇ ਕੋਈ ਵੀ ਉਮੀਦਵਾਰ ਜੋ ਨਿਰਧਾਰਤ ਅੰਕਾਂ ਤੋਂ ਸੰਤੁਸ਼ਟ ਨਹੀਂ ਹੈ ਤਾਂ ਉਸ ਨੂੰ ਸੀਬੀਐਸਈ ਵੱਲੋਂ ਪ੍ਰੀਖਿਆ ਕਰਾਉਣ ਦੀਆਂ ਸ਼ਰਤਾਂ ਅਨੁਕੂਲ ਹੋਣ 'ਤੇ ਪ੍ਰੀਖਿਆ 'ਚ ਬੈਠਣ ਦਾ ਮੌਕਾ ਦਿੱਤਾ ਜਾਵੇਗਾ।


 



4. ਜੇ ਮਾਪੇ ਪ੍ਰੀਖਿਆ ਦੀ ਕਾਪੀ ਵੇਖਣਾ ਚਾਹੁੰਦੇ ਹਨ ਜਾਂ ਬੋਰਡ ਦੇ ਨਤੀਜੇ ਘੋਸ਼ਿਤ ਹੋਣ ਤੋਂ ਬਾਅਦ ਉਹ ਮਾਕਸ ਦੀ ਵੈਰੀਫ਼ਿਕੇਸ਼ਨ ਕਰਨਾ ਚਾਹੁੰਦੇ ਹਨ ਤਾਂ ਸਕੂਲਾਂ ਨੂੰ ਕੀ ਕਰਨ ਦੀ ਲੋੜ ਹੈ?

ਮੌਜੂਦਾ ਸਾਲ ਲਈ ਅਜਿਹੀ ਕੋਈ ਸਹੂਲਤ ਉਪਲੱਬਧ ਨਹੀਂ ਹੈ। ਕਿਰਪਾ ਕਰਕੇ ਪਾਲਿਸੀ ਨੂੰ ਧਿਆਨ ਨਾਲ ਪੜ੍ਹੋ ਅਤੇ ਮਾਪਿਆਂ ਨੂੰ ਸੂਚਿਤ ਕਰੋ।

5. ਕੀ ਸੀਬੀਐਸਈ ਸਕੂਲਾਂ ਦੀ ਮਦਦ ਲਈ ਕੋਈ ਆਨਲਾਈਨ ਸਹੂਲਤ ਪ੍ਰਦਾਨ ਕਰੇਗਾ?



 

ਸਕੂਲਾਂ ਦੀ ਸਹੂਲਤ ਲਈ ਸੀਬੀਐਸਈ ਇਕ ਆਨਲਾਈਨ ਪ੍ਰਣਾਲੀ ਪ੍ਰਦਾਨ ਕਰੇਗਾ, ਜਿਸ 'ਚ ਸਕੂਲ ਅੰਕ ਦਰਜ ਕਰ ਸਕਦੇ ਹਨ ਅਤੇ ਜਾਂਚ ਕਰ ਸਕਦੇ ਹਨ ਕਿ ਅਲਾਟ ਕੀਤੇ ਗਏ ਅੰਕ ਇਤਿਹਾਸਕ ਵੰਡ ਦੇ ਅਨੁਕੂਲ ਹਨ ਜਾਂ ਨਹੀਂ। ਜੇ ਕੋਈ ਮਿਸਮੈਚ ਮਿਲਦਾ ਹੈ ਤਾਂ ਰਿਜਲਟ ਕਮੇਟੀ ਨੂੰ ਸਬੰਧਤ ਅਤੇ ਉਦੇਸ਼ ਮਾਪਦੰਡਾਂ ਅਨੁਸਾਰ, ਜਿਵੇਂ ਵੀ ਮਾਮਲਾ ਹੋਵੇ, ਮਾਰਕਸ ਨੂੰ ਰਿਵਾਈਜ਼ ਕਰਨਾ ਹੋਵੇਗਾ, ਜੋ Rational ਦਸਤਾਵੇਜ਼ਾਂ 'ਚ ਵੀ ਦਰਜ ਕੀਤਾ ਜਾਣਾ ਚਾਹੀਦਾ ਹੈ।

6. ਜੇ ਸਕੂਲ ਇੰਟਰਨਲ ਮੁਲਾਂਕਣ ਕੰਡਕਟ ਕਰਦਾ ਹੈ, ਜੋ ਕਿ ਸੀਬੀਐਸਈ ਨੀਤੀ ਦੇ ਅਨੁਕੂਲ ਨਹੀਂ ਹੈ ਤਾਂ ਅੰਕ ਕਿਵੇਂ ਦਿੱਤੇ ਜਾਣਗੇ?

ਇਕ ਵਾਰ ਨਤੀਜਾ ਕਮੇਟੀ ਟੈਸਟਾਂ ਜਾਂ ਪ੍ਰੀਖਿਆਵਾਂ ਦੇ ਅਧਾਰ 'ਤੇ ਅੰਕਾਂ ਨੂੰ ਅੰਤਮ ਰੂਪ ਦੇ ਦੇਵੇਗੀ ਤਾਂ ਇਹ ਨਿਸ਼ਚਿਤ ਕਰਨਾ ਪਵੇਗਾ ਕਿ ਵਿਦਿਆਰਥੀਆਂ ਦੇ ਅੰਕ ਬੋਰਡ ਦੁਆਰਾ ਦਿੱਤੇ ਗਏ ਅੰਕ ਦੀ ਵਿਆਪਕ ਵੰਡ ਨਾਲ ਇਕਸਾਰ ਹੋਣ।

ਇਹ ਵੀ ਪੜ੍ਹੋ: 25 ਪੈਸੇ ਦਾ ਸਿੱਕਾ ਬਦਲ ਸਕਦਾ ਤੁਹਾਡੀ ਕਿਸਮਤ, ਘਰ ਬੈਠੇ ਬਣਾ ਦੇਵੇਗਾ ਲੱਖਪਤੀ

ਦੱਸ ਦੇਈਏ ਕਿ ਸੀਬੀਐਸਈ 10ਵੀਂ ਬੋਰਡ ਦੀ ਪ੍ਰੀਖਿਆ ਦੇ ਨਤੀਜੇ ਛੇਤੀ ਹੀ ਸੀਬੀਐਸਈ ਦੀ ਆਨਲਾਈਨ ਵੈਬਸਾਈਟ 'ਤੇ ਘੋਸ਼ਿਤ ਕਰੇਗਾ। ਇਸ ਦੇ ਨਾਲ ਹੀ ਸੀਬੀਐਸਈ ਨੇ 12ਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਹੈ, ਜਿਸ ਦੇ ਲਈ ਫਿਲਹਾਲ ਅੰਤਮ ਫ਼ੈਸਲੇ ਦਾ ਐਲਾਨ ਨਹੀਂ ਕੀਤਾ ਗਿਆ ਹੈ। ਵਿਦਿਆਰਥੀਆਂ ਨੂੰ ਤਾਜ਼ਾ ਅਪਡੇਟਾਂ ਲਈ ਸੀਬੀਐਸਈ ਦੀ ਵੈਬਸਾਈਟ cbse.gov.in 'ਤੇ ਵਿਜਿਟ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।


 


ਇਹ ਵੀ ਪੜ੍ਹੋ: ਸੈਕੰਡ ਹੈਂਡ ਬਾਈਕ ਖ਼ਰੀਦਣ ਜਾ ਰਹੇ ਹੋ, ਤਾਂ ਇਹ ਪੰਜ ਨੁਕਤੇ ਜ਼ਰੂਰ ਚੇਤੇ ਰੱਖੋ



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ


Education Loan Information:

Calculate Education Loan EMI