CBSE: ਅਕਸਰ ਦੇਖਿਆ ਜਾਂਦਾ ਹੈ ਕਿ ਪ੍ਰਾਈਵੇਟ ਸਕੂਲਾਂ ਵਿੱਚ ਜ਼ਿਆਦਾਤਰ ਅੰਗਰੇਜ਼ੀ 'ਤੇ ਧਿਆਨ ਦਿੱਤਾ ਜਾਂਦਾ ਹੈ, ਬੱਚਿਆਂ ਨੂੰ ਕਿਹਾ ਜਾਂਦਾ ਹੈ ਕਿ ਉਸ ਨੂੰ ਅੰਗਰੇਜ਼ੀ ਜ਼ਰੂਰ ਆਉਣੀ ਚਾਹੀਦੀ ਹੈ ਪਰ ਇਸ ਚੱਕਰ ਵਿੱਚ ਉਹ ਆਪਣੀ ਮਾਤ ਭਾਸ਼ਾ ਭੁੱਲ ਜਾਂਦਾ ਹੈ।

Continues below advertisement

ਹੁਣ CBSE ਨੇ ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਨਵੀਂ ਗਾਈਡਲਾਈਨ ਜਾਰੀ ਕੀਤੀ ਹੈ, ਜਿਸ ਵਿੱਚ ਸੀਬੀਐਸਈ ਦੇ ਸਾਰੇ ਮਾਨਤਾ ਪ੍ਰਾਪਤ ਸਕੂਲਾਂ ਨੂੰ ਵਿਦਿਆਰਥੀਆਂ ਦੀ ਮਾਤ ਭਾਸ਼ਾ ਦਾ ਮੈਪ ਜਲਦੀ ਤੋਂ ਜਲਦੀ ਤਿਆਰ ਕਰਨ ਲਈ ਕਿਹਾ ਹੈ। ਇਸ ਵੇਲੇ, ਦੇਸ਼ ਭਰ ਦੇ ਸੀਬੀਐਸਈ ਸਕੂਲਾਂ ਵਿੱਚ ਪ੍ਰਾਇਮਰੀ ਕਲਾਸਾਂ ਵਿੱਚ ਅੰਗਰੇਜ਼ੀ ਮੁੱਖ ਭਾਸ਼ਾ ਹੈ ਅਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸੀਬੀਐਸਈ ਦੇਸ਼ ਦਾ ਸਭ ਤੋਂ ਵੱਡਾ ਸਕੂਲ ਬੋਰਡ ਹੈ, ਜਿਸ ਨਾਲ 30,000 ਤੋਂ ਵੱਧ ਸਕੂਲ Affiliated ਹਨ।

Continues below advertisement

CBSE ਦੇ ਸਰਕੂਲਰ ਵਿੱਚ ਕਿਹਾ ਗਿਆ ਹੈ ਕਿ ਪ੍ਰੀ-ਪ੍ਰਾਇਮਰੀ ਤੋਂ ਦੂਜੀ ਜਮਾਤ ਤੱਕ ਨੂੰ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਤਹਿਤ "ਬੁਨਿਆਦੀ ਪੜਾਅ" ਕਿਹਾ ਜਾਂਦਾ ਹੈ, ਜਿਸ ਵਿੱਚ ਬੱਚਿਆਂ ਨੂੰ ਆਪਣੀ ਘਰੇਲੂ ਭਾਸ਼ਾ, ਮਾਤ ਭਾਸ਼ਾ, ਜਾਂ ਕਿਸੇ ਜਾਣੀ-ਪਛਾਣੀ ਖੇਤਰੀ ਭਾਸ਼ਾ ਵਿੱਚ ਪੜ੍ਹਾਈ ਕਰਨੀ ਚਾਹੀਦੀ ਹੈ। ਇਹ ਭਾਸ਼ਾ, ਜਿਸਨੂੰ 'R1' ਕਿਹਾ ਜਾਂਦਾ ਹੈ, ਆਦਰਸ਼ਕ ਤੌਰ 'ਤੇ ਮਾਤ ਭਾਸ਼ਾ ਹੋਣੀ ਚਾਹੀਦੀ ਹੈ।

ਇਸ ਦੇ ਨਾਲ ਹੀ ਤੀਜੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀ R1 (ਮਾਤ ਭਾਸ਼ਾ/ਜਾਣੂ ਖੇਤਰੀ ਭਾਸ਼ਾ) ਵਿੱਚ ਸਿੱਖਣਾ ਜਾਰੀ ਰੱਖ ਸਕਦੇ ਹਨ ਜਾਂ R1 ਤੋਂ ਇਲਾਵਾ ਕਿਸੇ ਹੋਰ ਮਾਧਿਅਮ ਵਿੱਚ ਪੜ੍ਹਨ ਦਾ ਵਿਕਲਪ ਦਿੱਤਾ ਜਾ ਸਕਦਾ ਹੈ। ਹਾਲਾਂਕਿ, 22 ਮਈ ਨੂੰ ਜਾਰੀ ਕੀਤੇ ਗਏ ਇਸ ਸਰਕੂਲਰ ਵਿੱਚ ਕਿਹਾ ਗਿਆ ਹੈ ਕਿ ਮਾਤ ਭਾਸ਼ਾ ਵਿੱਚ ਪੜ੍ਹਾਈ ਜੁਲਾਈ ਤੋਂ ਸ਼ੁਰੂ ਹੋ ਸਕਦੀ ਹੈ।

ਇਹ ਪਹਿਲੀ ਵਾਰ ਹੋਇਆ ਹੈ ਜਦੋਂ ਸੀਬੀਐਸਈ ਨੇ ਸੰਕੇਤ ਦਿੱਤਾ ਹੈ ਕਿ ਉਹ ਆਪਣੇ ਸਕੂਲਾਂ ਵਿੱਚ ਮਾਤ ਭਾਸ਼ਾ-ਅਧਾਰਤ ਸਿੱਖਿਆ ਨੂੰ ਲਾਜ਼ਮੀ ਬਣਾ ਸਕਦਾ ਹੈ। ਹੁਣ ਤੱਕ, ਰਾਸ਼ਟਰੀ ਸਿੱਖਿਆ ਨੀਤੀ 2020 ਅਤੇ ਸਕੂਲ ਸਿੱਖਿਆ 2023 ਦੇ ਤਹਿਤ, ਬੋਰਡ ਨੇ ਸਿਰਫ ਸਲਾਹਕਾਰੀ ਸਰਕੂਲਰਾਂ ਰਾਹੀਂ ਇਸਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਸੀ।

ਦਰਅਸਲ, NEP 2020 ਅਤੇ NCFSE 2023 ਦੋਵੇਂ ਹੀ ਸ਼ੁਰੂਆਤੀ ਸਿੱਖਿਆ ਵਿੱਚ ਮਾਤ ਭਾਸ਼ਾ ਦੀ ਵਰਤੋਂ ਦੀ ਸਿਫ਼ਾਰਸ਼ ਕਰਦੇ ਹਨ, ਖਾਸ ਕਰਕੇ 8 ਸਾਲ ਦੀ ਉਮਰ ਤੱਕ ਦੇ ਮੁੱਢਲੇ ਪੜਾਅ ਵਿੱਚ। NCFSE 2023 ਵਿੱਚ ਕਿਹਾ ਗਿਆ ਹੈ, 'ਕਿਉਂਕਿ ਬੱਚੇ ਆਪਣੀ ਘਰੇਲੂ ਭਾਸ਼ਾ ਵਿੱਚ ਕਾਨਸੈਪਟ ਜਲਦੀ ਸਮਝ ਜਾਂਦੇ ਹਨ, ਇਸ ਲਈ ਸਿੱਖਿਆ ਦਾ ਮੁੱਖ ਮਾਧਿਅਮ ਬੱਚੇ ਦੀ ਘਰੇਲੂ ਭਾਸ਼ਾ/ਮਾਤ ਭਾਸ਼ਾ/ਜਾਣੂ ਭਾਸ਼ਾ ਹੋਵੇਗੀ।'


Education Loan Information:

Calculate Education Loan EMI