CLAT 2021: ਨੈਸ਼ਨਲ ਲਾਅ ਯੂਨੀਵਰਸਟੀਜ਼ ਦੇ ਕੰਸੋਟ੍ਰੀਅਮ ( CNLU) ਵੱਲੋਂ 28 ਜੁਲਾਈ 2021 ਮਤਲਬ ਅੱਜ CLAT ਰਿਜਲਟ 2021 ਜਾਰੀ ਕੀਤਾ ਜਾਵੇਗਾ, ਜਿਨ੍ਹਾਂ ਉਮੀਦਵਾਰਾਂ ਨੇ ਕਾਮਨ ਲਾਅ ਐਡਮਿਸ਼ਨ ਟੈਸਟ ਦਿੱਤਾ ਸੀ, ਉਹ ਆਪਣਾ ਨਤੀਜਾ CNLU ਦੀ ਅਧਿਕਾਰਕ ਸਾਈਟ consortiumofnlus.ac.in 'ਤੇ ਜਾ ਕੇ ਚੈੱਕ ਕਰ ਸਕਦੇ ਹਨ ਤੇ ਡਾਊਨਲੋਡ ਕਰ ਸਕਦੇ ਹਨ।


CLAT 2021 ਦੀ ਲਿਖਤੀ ਪ੍ਰੀਖਿਆ 23 ਜੂਨ ਨੂੰ ਹੋਈ ਸੀ


ਕੰਸੋਟ੍ਰੀਅਮ ਵੱਲੋਂ ਲਿਖਤੀ ਪ੍ਰੀਖਿਆ 23 ਜੂਨ 2021 ਨੂੰ ਕਰਵਾਈ ਗਈ ਸੀ। ਕੋਵਿਡ-19 ਮਹਾਂਮਾਰੀ ਵਿਚਕਾਰ ਪ੍ਰੀਖਿਆ ਆਫ਼ਲਾਈਨ ਮੋਡ 'ਚ ਕਰਵਾਈ ਗਈ ਸੀ, ਉੱਥੇ ਹੀ ਕਾਊਂਸਲਿੰਗ ਇਨਵਾਇਟ ਲਿਸਟ ਵੀ ਭਲਕੇ 29 ਜੁਲਾਈ 2021 ਨੂੰ ਜਾਰੀ ਕਰ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਕੰਸੋਟ੍ਰੀਅਮ ਨੇ ਪ੍ਰੋਵੀਜ਼ਨਲ ਆਂਸਰ ਕੀ ਜਾਰੀ ਕੀਤੀ ਸੀ ਤੇ ਇਤਰਾਜ਼ ਚੁੱਕਣ ਦੀ ਅੰਤਮ ਤਰੀਕ 24 ਜੁਲਾਈ 2021 ਸੀ।


CLAT 2021 ਰਿਜਲਟ ਕਰੋ ਚੈੱਕ


ਸਭ ਤੋਂ ਪਹਿਲਾਂ ਨੈਸ਼ਨਲ ਲਾਅ ਯੂਨੀਵਰਸਟੀਜ਼ ਦੇ ਕੰਸੋਟ੍ਰੀਅਮ ਦੀ ਅਧਿਕਾਰਤ ਸਾਈਟ consortiumofnlus.ac.in 'ਤੇ ਜਾਓ।


ਹੋਮ ਪੇਜ਼ 'ਤੇ CLAT ਨਤੀਜੇ 2021 ਲਿੰਕ 'ਤੇ ਕਲਿੱਕ ਕਰੋ।


ਲੌਗਇਨ ਡਿਟੇਲਸ ਦਰਜ ਕਰੋ ਤੇ ਸਬਮਿਟ 'ਤੇ ਕਲਿਕ ਕਰੋ।


ਤੁਹਾਡਾ CLAT ਨਤੀਜਾ 2021 ਸਕ੍ਰੀਨ 'ਤੇ ਆ ਜਾਵੇਗਾ।


ਨਤੀਜਾ ਚੈੱਕ ਕਰੋ ਤੇ ਪੰਨਾ ਡਾਊਨਲੋਡ ਕਰੋ।


ਅੱਗੇ ਦੀ ਜ਼ਰੂਰਤ ਲਈ ਇਸ ਦੀ ਇਕ ਹਾਰਡ ਕਾਪੀ ਆਪਣੇ ਕੋਲ ਰੱਖੋ।


CLAT 2021 ਦੀ ਕਾਊਂਸਲਿੰਗ ਪ੍ਰਕਿਰਿਆ 20 ਜੁਲਾਈ ਤੋਂ ਸ਼ੁਰੂ ਹੋਵੇਗੀ।


CLAT 2021 ਲਈ ਕਾਊਂਸਲਿੰਗ ਰਜਿਸਟ੍ਰੇਸ਼ਨ ਪ੍ਰਕਿਰਿਆ 29 ਜੁਲਾਈ ਤੋਂ ਸ਼ੁਰੂ ਹੋਵੇਗੀ ਅਤੇ 30 ਜੁਲਾਈ ਨੂੰ ਦੁਪਹਿਰ 12 ਵਜੇ ਤਕ ਜਾਰੀ ਰਹੇਗੀ। ਉਮੀਦਵਾਰਾਂ ਨੂੰ ਐਨਐਲਯੂ 'ਚ ਆਪਣੀਆਂ ਸੀਟਾਂ ਨੂੰ ਬਲਾਕ ਕਰਨ ਲਈ 50,000 ਰੁਪਏ ਦੇਣੇ ਪੈਣਗੇ।


ਇਸ ਦੇ ਅਧਾਰ 'ਤੇ ਪਹਿਲੀ ਸੀਟ ਅਲਾਟਮੈਂਟ ਸੂਚੀ 1 ਅਗਸਤ 2021 ਨੂੰ ਘੋਸ਼ਿਤ ਕੀਤੀ ਜਾਵੇਗੀ। ਵਿਦਿਆਰਥੀਆਂ ਨੂੰ ਸੀਐਲਏਟੀ ਦੇ ਨਤੀਜੇ 2021 ਬਾਰੇ ਵਧੇਰੇ ਅਪਡੇਟਾਂ ਲਈ ਅਧਿਕਾਰਤ ਵੈਬਸਾਈਟ 'ਤੇ ਜਾਣਾ ਚਾਹੀਦਾ ਹੈ।


Education Loan Information:

Calculate Education Loan EMI