Punjab Police Recruitment 2021: ਪੰਜਾਬ ਪੁਲਿਸ 'ਚ ਸਬ ਇੰਸਪੈਕਟਰ ਦੀਆਂ 560 ਖਾਲੀ ਅਸਾਮੀਆਂ 'ਤੇ ਭਰਤੀ ਲਈ ਆਨਲਾਈਨ ਅਪਲਾਈ ਕਰਨ ਦੀ ਪ੍ਰਕਿਰਿਆ ਅੱਜ 27 ਜੁਲਾਈ ਮਤਲਬ ਅੱਜ ਬੰਦ ਹੋਣ ਜਾ ਰਹੀ ਹੈ। ਜਿਹੜੇ ਉਮੀਦਵਾਰਾਂ ਨੇ ਹਾਲੇ ਅਪਲਾਈ ਨਹੀਂ ਕੀਤਾ, ਉਹ ਤੁਰੰਤ ਪੰਜਾਬ ਪੁਲਿਸ ਦੀ ਸਰਕਾਰੀ ਵੈੱਬਸਾਈਟ http://punjabpolice.gov 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। ਪੰਜਾਬ ਪੁਲਿਸ SI ਭਰਤੀ 2021 ਵੈਕੰਸੀ ਡਿਟੇਲਸਸਬ ਇੰਸਪੈਕਟਰਾਂ ਦੀਆਂ 560 ਅਸਾਮੀਆਂ 'ਚੋਂ 87 ਅਸਾਮੀਆਂ ਜ਼ਿਲ੍ਹਾ ਪੁਲਿਸ ਕਾਡਰ ਲਈ, 97 ਅਸਾਮੀਆਂ ਆਰਮਡ ਪੁਲਿਸ ਕਾਡਰ ਲਈ, 87 ਇੰਟੈਲੀਜੈਂਸ ਕਾਡਰ ਲਈ ਤੇ 289 ਅਸਾਮੀਆਂ ਇਨਵੈਸਟੀਗੇਸ਼ਨ ਕਾਡਰ ਦੀਆਂ ਹਨ। ਪੰਜਾਬ ਪੁਲਿਸ SI ਭਰਤੀ 2021 ਲਈ ਉਮਰ ਹੱਦਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ 18 ਤੋਂ 28 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਪੰਜਾਬ ਪੁਲਿਸ SI ਭਰਤੀ 2021 ਐਪਲੀਕੇਸ਼ਨ ਫੀਸਜਨਰਲ ਕੈਟਾਗਰੀ ਦੇ ਉਮੀਦਵਾਰਾਂ ਨੂੰ 1500 ਰੁਪਏ ਦੀ ਅਰਜ਼ੀ ਫੀਸ ਦੇਣੀ ਪਵੇਗੀ। ਸਾਬਕਾ ਫ਼ੌਜੀਆਂ (ESM)/ਈਐਸਐਮ ਦੇ Lineal Descendants ਨੂੰ ਅਪਲਾਈ ਕਰਨ ਲਈ ਫੀਸ ਵਜੋਂ 700 ਰੁਪਏ ਦੇਣੇ ਪੈਣਗੇ। ਉੱਥੇ ਹੀ ਸਾਰੇ ਸੂਬਿਆਂ ਦੇ ਐਸ.ਸੀ./ਐਸ.ਟੀ. ਤੇ ਪੰਜਾਬ ਸੂਬੇ ਦੀਆਂ ਪੱਛੜੀਆਂ ਸ਼੍ਰੇਣੀਆਂ ਨੂੰ ਫੀਸ ਵਜੋਂ 900 ਰੁਪਏ ਦੇਣੇ ਪੈਣਗੇ। ਈਡਬਲਿਯੂਐਸ ਕੈਟਾਗਰੀ ਦੇ ਉਮੀਦਵਾਰਾਂ ਨੂੰ ਐਪਲੀਕੇਸ਼ਨ ਫੀਸ ਵਜੋਂ 900 ਰੁਪਏ ਦੇਣੇ ਪੈਣਗੇ। ਪੰਜਾਬ ਪੁਲਿਸ SI ਭਰਤੀ 2021 ਚੋਣ ਪ੍ਰਕਿਰਿਆਚੋਣ ਕੰਪਿਊਟਰ ਅਧਾਰਤ ਟੈਸਟ, ਦਸਤਾਵੇਜ਼ ਪੁਸ਼ਟੀਕਰਣ, ਸਰੀਰਕ ਮਾਪ ਟੈਸਟ ਅਤੇ ਸਰੀਰਕ ਸਕ੍ਰੀਨਿੰਗ ਟੈਸਟ 'ਤੇ ਅਧਾਰਤ ਹੋਵੇਗੀ। ਸਰੀਰਕ ਮਾਪ ਅਤੇ ਸਰੀਰਕ ਜਾਂਚ ਟੈਸਟ ਦੋਵਾਂ ਦਾ ਮੁਲਾਂਕਣ ਕੀਤਾ ਜਾਵੇਗਾ। ਪੰਜਾਬ ਪੁਲਿਸ SI ਭਰਤੀ 2021 ਲਈ ਕਿਵੇਂ ਕਰੀਏ ਅਪਲਾਈਪੰਜਾਬ ਪੁਲਿਸ ਇੰਟੈਲੀਜੈਂਸ ਕਾਡਰ 'ਚ ਜ਼ਿਲ੍ਹਾ ਪੁਲਿਸ, ਆਰਮਡ ਪੁਲਿਸ, ਇਨਵੈਸਟੀਗੇਸ਼ਨ ਕਾਡਰ ਅਤੇ 'ਇੰਟੈਲੀਜੈਂਸ ਅਫਸਰ' 'ਚ ਸਬ-ਇੰਸਪੈਕਟਰ ਦੀ ਭਰਤੀ ਲਈ ਇਕ ਆਮ ਬਿਨੈ-ਪੱਤਰ ਜਮ੍ਹਾ ਕਰਨਾ ਪਵੇਗਾ। ਉਮੀਦਵਾਰਾਂ ਨੂੰ ਪਹਿਲਾਂ ਰਜਿਸਟ੍ਰੇਸ਼ਨ ਫਾਰਮ ਭਰਨਾ ਪਵੇਗਾ, ਫਿਰ ਬਿਨੈ-ਪੱਤਰ ਫ਼ਾਰਮ ਭਰਨਾ ਪਵੇਗਾ, ਜਿਸ ਲਈ ਫੀਸ ਦਾ ਭੁਗਤਾਨ ਵੀ ਕਰਨਾ ਪਵੇਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Education Loan Information:
Calculate Education Loan EMI