ਨਵੀਂ ਦਿੱਲੀ: ਨੈਸ਼ਨਲ ਲਾਅ ਯੂਨੀਵਰਸਿਟੀਜ਼ ਦੇ ਕੰਸੌਰਸ਼ੀਅਮ (ਸੀਐਨਐਲਯੂ CNLU) ਨੇ CLAT ਦੇ ਨਤੀਜੇ 2021 ਜਾਰੀ ਕੀਤੇ ਹਨ। ਉਹ ਉਮੀਦਵਾਰ ਜੋ ਕੌਮਨ ਲਾਅ ਐਡਮਿਸ਼ਨ ਟੈਸਟ CLAT ਲਈ ਦਾਖਲ ਹੋਏ ਸਨ ਉਹ ਅਧਿਕਾਰਤ ਪੋਰਟਲ ਤੇ ਲੌਗ–ਇਨ ਕਰਕੇ ਸੀਐਲਏਟੀ 2021 (CLAT 2021) ਦੇ ਨਤੀਜੇ ਦੀ ਜਾਂਚ ਕਰ ਸਕਦੇ ਹਨ। CLAT 2021 ਦਾ ਨਤੀਜਾ ਇੱਕ ਸਕੋਰ ਕਾਰਡ ਦੇ ਰੂਪ ਵਿੱਚ ਜਾਰੀ ਕੀਤਾ ਗਿਆ ਹੈ। ਸੀਐਲਐਲਯੂ (CLLU) ਦੀ ਅਧਿਕਾਰਤ ਸਾਈਟ 'ਤੇ ਜਾ ਕੇ consortiumofnlus.ac.in


ਅੱਜ ਜਾਰੀ ਹੋਵੇਗੀ ਕਾਉਂਸਲਿੰਗ ਇਨਵਾਈਟ ਲਿਸਟ


ਲਿਖਤੀ ਪ੍ਰੀਖਿਆ 23 ਜੂਨ 2021 ਨੂੰ ਕਨਸੌਰਸ਼ੀਅਮ ਦੁਆਰਾ ਲਈ ਗਈ ਸੀ। ਪ੍ਰੀਖਿਆ ਔਫ਼ਲਾਈਨ ਤਰੀਕੇ ਨਾਲ ਲਈ ਗਈ ਸੀ। ਕੋਵਿਡ-19 ਮਹਾਂਮਾਰੀ ਦੌਰਾਨ ਨਤੀਜਾ ਜਾਰੀ ਹੋਣ ਦੇ ਨਾਲ, ਕਾਉਂਸਲਿੰਗ ਇਨਵਾਈਟ ਲਿਸਟ ਵੀ 29 ਜੁਲਾਈ 2021 ਨੂੰ ਜਾਰੀ ਕੀਤੀ ਜਾਏਗੀ। ਇਸ ਤੋਂ ਪਹਿਲਾਂ, ਕਨਸੌਰਸ਼ੀਅਮ ਨੇ ਆਰਜ਼ੀ ਆਂਸਰ-ਕੀ ਜਾਰੀ ਕੀਤੀ ਸੀ ਤੇ ਇਤਰਾਜ਼ ਉਠਾਉਣ ਦੀ ਆਖ਼ਰੀ ਤਰੀਕ 24 ਜੁਲਾਈ, 2021 ਸੀ।


CLAT 2021 ਦੇ ਨਤੀਜਾ ਕਿਵੇਂ ਕਰੀਏ ਚੈੱਕ


ਸਭ ਤੋਂ ਪਹਿਲਾਂ, ਨੈਸ਼ਨਲ ਲਾਅ ਯੂਨੀਵਰਸਟੀਜ਼ ਦੇ ਕੰਸੌਰਸ਼ੀਅਮ ਦੀ ਅਧਿਕਾਰਤ ਸਾਈਟ, consortiumofnlus.ac.in ਉੱਤੇ ਜਾਓ


· ਹੋਮ ਪੇਜ 'ਤੇ CLAT ਰਿਜ਼ਲਟ 2021 ਲਿੰਕ' ਤੇ ਕਲਿੱਕ ਕਰੋ


· ਲੌਗ–ਇਨ ਵੇਰਵੇ ਦਰਜ ਕਰੋ ਅਤੇ ਸਬਮਿਟ ’ਤੇ ਕਲਿਕ ਕਰੋ


· ਤੁਹਾਡਾ CLAT ਨਤੀਜਾ 2021 ਸਕ੍ਰੀਨ 'ਤੇ ਦਿਖਾਈ ਦੇਵੇਗਾ


· ਨਤੀਜਾ ਚੈੱਕ ਕਰੋ ਅਤੇ ਪੇਜ ਡਾਊਨਲੋਡ ਕਰ ਲਵੋ


· ਅੱਗੇ ਦੀ ਜ਼ਰੂਰਤ ਲਈ ਇਸ ਦੀ ਇਕ ਹਾਰਡ–ਕਾਪੀ ਆਪਣੇ ਕੋਲ ਰੱਖੋ


CLAT 2021 ਕਾਉਂਸਲਿੰਗ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਰਹੀ ਹੈ


CLAT 2021 ਲਈ ਕਾਊਂਸਲਿੰਗ ਰਜਿਸਟ੍ਰੇਸ਼ਨ ਪ੍ਰਕਿਰਿਆ ਅੱਜ 29 ਜੁਲਾਈ ਤੋਂ ਸ਼ੁਰੂ ਹੋਵੇਗੀ ਭਾਵ 30 ਜੁਲਾਈ ਨੂੰ ਦੁਪਹਿਰ 12 ਵਜੇ ਤੱਕ ਜਾਰੀ ਰਹੇਗੀ। ਉਮੀਦਵਾਰਾਂ ਨੂੰ ਐਨਐਲਯੂ ਵਿੱਚ ਆਪਣੀਆਂ ਸੀਟਾਂ ਰੋਕਣ ਲਈ 50,000 ਰੁਪਏ ਅਦਾ ਕਰਨੇ ਪੈਣਗੇ। ਇਸ ਦੇ ਅਧਾਰ ਤੇ, ਪਹਿਲੀ ਅਲਾਟਮੈਂਟ ਸੀਟ–ਲਿਸਟ ਦਾ ਐਲਾਨ 1 ਅਗਸਤ 2021 ਨੂੰ ਕੀਤਾ ਜਾਵੇਗਾ।


ਦੂਜੀ, ਤੀਜੀ, ਚੌਥੀ ਤੇ ਪੰਜਵੀਂ ਅਲਾਟਮੈਂਟ ਸੂਚੀਆਂ ਕ੍ਰਮਵਾਰ 9, 13, 17 ਅਤੇ 20 ਅਗਸਤ ਨੂੰ ਜਾਰੀ ਕੀਤੀਆਂ ਜਾਣਗੀਆਂ।


ਇਹ ਵੀ ਪੜ੍ਹੋ: JNU Entrance Exams 2021: JNU 'ਚ ਦਾਖਲਾ ਪ੍ਰੀਖਿਆ ਦੀਆਂ ਤਰੀਕਾਂ ਦਾ ਐਲਾਨ, 20 ਤੋਂ 23 ਸਤੰਬਰ ਤੱਕ ਹੋਣਗੀਆਂ ਦਾਖਲਾ ਪ੍ਰੀਖਿਆ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904


Education Loan Information:

Calculate Education Loan EMI