ਨਵੀਂ ਦਿੱਲੀ: ‘ਸੈਂਟਰਲ ਬੋਰਡ ਆੱਫ਼ ਸਕੂਲ ਐਜੂਕੇਸ਼ਨ’ (ਸੀਬੀਐੱਸਈ CBSE) ਦੀ 10ਵੀਂ ਤੇ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੀ ਡੇਟਸ਼ੀਟ ਦਾ ਐਲਾਨ ਭਲਕੇ ਮੰਗਲਵਾਰ 22 ਦਸੰਬਰ, 2020 ਨੂੰ ਕੀਤੇ ਜਾਣ ਦੀ ਸੰਭਾਵਨਾ ਹੈ। ਸੀਬੀਐੱਸਈ ਨੇ ਇਹ ਪ੍ਰੀਖਿਆਵਾਂ ਪੈਨ ਤੇ ਪੇਪਰ ਮੋਡ ਵਿੱਚ ਹੀ ਹੋਣੀਆਂ ਹਨ। ਇਸ ਦੌਰਾਨ CBSE ਨੇ ਕਿਹਾ ਹੈ ਕਿ 10ਵੀਂ, 12ਵੀਂ ਦੀਆਂ 2021 ਦੀਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਨੂੰ ਅੰਤਿਮ ਰੂਪ ਦੇਣਾ ਹਾਲੇ ਬਾਕੀ ਹੈ।
ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰੀਆਲ ਨੇ ਭਲਕੇ 22 ਦਸੰਬਰ ਨੂੰ ਹੀ ਆਪਣੇ ਟਵਿਟਰ ਅਤੇ ਫ਼ੇਸਬੁੱਕ ਲਾਈਵ ਰਾਹੀਂ ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਇੱਕ ਵੈੱਬੀਨਾਰ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ 18 ਦਸੰਬਰ ਨੂੰ ਵੀ ਅਜਿਹਾ ਇੱਕ ਵੈੱਬੀਨਾਰ ਕੀਤਾ ਸੀ।
ਕੇਂਦਰੀ ਸਿੱਖਿਆ ਮੰਤਰੀ ਭਲਕੇ 22 ਦਸੰਬਰ ਨੂੰ ਸ਼ਾਮੀਂ ਚਾਰ ਵਜੇ ਟਵਿਟਰ ਤੇ ਫ਼ੇਸਬੁੱਕ ਲਾਈਵ ਰਾਹੀਂ ਗੱਲ ਕਰਨਗੇ। ਤਦ ਤੱਕ #EducationMinisterGoesLive ਹੈਸ਼ਟੈਗ ਦੀ ਵਰਤੋਂ ਕਰ ਕੇ ਆਪਣੇ ਸੁਆਲ ਪੱਛਦੇ ਰਹਿਣ ਲਈ ਵੀ ਕਿਹਾ ਗਿਆ ਸੀ।
ਭਲਕੇ ਦੇ ਵੈੱਬੀਨਾਰ ਤੋਂ ਬਾਅਦ ਦੇਸ਼ ਦੇ ਵੱਖੋ-ਵੱਖਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਹੋਣ ਵਾਲੀਆਂ ਪ੍ਰੀਖਿਆਵਾਂ ਦੀ ਸਮੀਖਿਆ ਕੀਤੀ ਜਾਵੇਗੀ।

Education Loan Information:
Calculate Education Loan EMI