ਨਵੀਂ ਦਿੱਲੀ: 12ਵੀਂ ਤੋਂ ਬਾਅਦ ਦਿੱਲੀ ਯੂਨੀਵਰਸਿਟੀ (ਡੀਯੂ) ‘ਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਲਈ ਵੱਡੀ ਖ਼ਬਰ ਹੈ। 12ਵੀਂ ਦੇ ਨਤੀਜੇ ਆਉਣ ਮਗਰੋਂ ਡੀਯੂ ‘ਚ ਪੜ੍ਹਾਈ ਦਾ ਸੁਫਨ ਪੂਰਾ ਕਰਨ ਲਈ ਹੁਣ ਵਿਦਿਆਰਥੀਆਂ ਨੂੰ ਪਹਿਲਾਂ ਪ੍ਰਵੇਸ਼ ਪ੍ਰੀਖਿਆ ਪਾਸ ਕਰਨੀ ਪਵੇਗੀ। ਇਸ ਤੋਂ ਪਹਿਲਾਂ ਸਿਰਫ 12ਵੀਂ ‘ਚ ਆਏ ਚੰਗੇ ਨੰਬਰ ਹੀ ਮਾਇਨੇ ਰੱਖਦੇ ਸੀ। ਮੈਰਿਟ ਦੇ ਅਧਾਰ ‘ਤੇ ਦਾਖਲਾ ਦਿੱਤਾ ਜਾਂਦਾ ਸੀ।

ਹੁਣ ਡੀਯੂ ‘ਚ ਦਾਖਲੇ ਲਈ ਸਿਰਫ 99 ਫੀਸਦ ਨੰਬਰ ਹਾਸਲ ਕਰਨਾ ਹੀ ਕਾਫੀ ਨਹੀਂ ਹੋਵੇਗਾ। ਯੂਨੀਵਰਸਿਟੀ ਵੱਲੋਂ ਕੀਤਾ ਇਹ ਬਦਲਾਅ ਵਿਦਿਆਰਥੀਆਂ ਲਈ ਝਟਕਾ ਜ਼ਰੂਰ ਹੋ ਸਕਦਾ ਹੈ। ਰਿਪੋਰਟਾਂ ਮੁਤਾਬਕ ਯੂਨੀਵਰਸੀਟੀ ਅਗਲੇ ਸੈਸ਼ਨ ਯਾਨੀ 2019 ਲਈ ਪ੍ਰਵੇਸ਼ ਪ੍ਰੀਖਿਆ ਕਰਾਉਣ ਦੀ ਯੋਜਨਾ ਬਣਾ ਰਹੀ ਹੈ।

ਯੂਨੀਵਰਸਿਟੀ ‘ਚ ਹਰ ਕੋਰਸ ਲਈ ਪ੍ਰਵੇਸ਼ ਪ੍ਰੀਖਿਆ ਹੋਵੇਗੀ। ਯੂਨੀਵਰਸਿਟੀ ਦਾ ਇਹ ਕਦਮ ਬੱਚਿਆਂ ‘ਚ ਤਨਾਅ ਨੂੰ ਘੱਟ ਕਰਨ ‘ਚ ਵੀ ਕਾਰਗਾਰ ਸਾਬਤ ਹੋ ਸਕਦਾ ਹੈ। ਉਂਝ ਯੂਨੀਵਰਸਿਟੀ ਦੀ ਇਹ ਯੋਜਨਾ ਲੰਬੇ ਸਮੇਂ ਤੋਂ ਵਿਚਕਾਰ ਹੀ ਲਟਕੀ ਹੋਈ ਸੀ।

Education Loan Information:

Calculate Education Loan EMI