ਨਵੀਂ ਦਿੱਲੀ: ਬੁੱਧਵਾਰ ਸ਼ਾਮ ਨੂੰ 6.30 ਵਜੇ ਤੱਕ ਦਿੱਲੀ ਯੂਨੀਵਰਸਿਟੀ (delhi university) ਵਿਖੇ 1,41,537 ਵਿਦਿਆਰਥੀਆਂ ਨੇ ਅੰਡਰਗ੍ਰੈਜੁਏਟ ਕੋਰਸਾਂ ਵਿੱਚ ਰਜਿਸਟਰਡ ਕੀਤਾ। ਇਨ੍ਹਾਂ ਚੋਂ 45,884 ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਫੀਸ ਵੀ ਅਦਾ ਕੀਤੀ ਹੈ। ਇਸ ਦੇ ਨਾਲ ਹੀ 47,112 ਵਿਦਿਆਰਥੀਆਂ ਨੇ ਪੀਜੀ ਕੋਰਸਾਂ ਵਿਚ ਰਜਿਸਟ੍ਰੇਸ਼ਨ ਕੀਤੀ ਹੈ। ਇਸ ਤੋਂ ਇਲਾਵਾ 6,059 ਵਿਦਿਆਰਥੀਆਂ ਨੇ ਐਮਫਿਲ ਅਤੇ ਪੀਐਚਡੀ ਕੋਰਸਾਂ ਵਿਚ ਰਜਿਸਟਰ ਕੀਤਾ ਹੈ।


ਈਡਬਲੂਯੂਐਸ ਸ਼੍ਰੇਣੀ ਵਿੱਚ ਮੁਕਾਬਲਤਨ ਘੱਟ ਰਜਿਸਟਰੀਆਂ ਹੋਈਆਂ ਹਨ। ਈਡਬਲਯੂਐਸ ਸ਼੍ਰੇਣੀ ਅਧੀਨ 748 ਵਿਦਿਆਰਥੀਆਂ ਨੇ ਅੰਡਰਗ੍ਰੈਜੁਏਟ ਕੋਰਸ, 526 ਵਿਦਿਆਰਥੀ ਪੀਜੀ ਕੋਰਸਾਂ ਅਤੇ 47 ਐਮਫਿਲ ਅਤੇ ਪੀਐਚਡੀ ਕੋਰਸਾਂ ਵਿੱਚ ਦਾਖਲਾ ਲਿਆ ਹੈ। ਦੱਸ ਦਈਏ ਕਿ ਵਿਦਿਆਰਥੀਆਂ ਕੋਲ ਅਪਲਾਈ ਕਰਨ ਲਈ 4 ਜੁਲਾਈ ਤੱਕ ਦਾ ਸਮਾਂ ਹੈ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

Education Loan Information:

Calculate Education Loan EMI