Education Loan Information:
Calculate Education Loan EMIਵਿਦਿਆਰਥੀਆਂ 'ਤੇ ਘਟੇਗਾ ਪੜ੍ਹਾਈ ਦਾ ਬੋਝ, ਸਿਲੇਬਸ ਘਟਾਉਣ ਦੀ ਤਿਆਰੀ
ਏਬੀਪੀ ਸਾਂਝਾ | 07 May 2020 03:22 PM (IST)
ਨਵੇਂ ਵਿਦਿਅਕ ਸੈਸ਼ਨ ਵਿੱਚ ਵਿਦਿਆਰਥੀਆਂ ਤੇ ਪੜ੍ਹਾਈ ਦਾ ਬੋਝ ਘਟੇਗਾ।ਸਰਕਾਰ ਸਿਲੇਬਸ ਨੂੰ ਘਟਾਉਣ ਤੇ ਕੰਮ ਕਰ ਰਹੀ ਹੈ।
ਨਵੀਂ ਦਿੱਲੀ: ਨਵੇਂ ਵਿਦਿਅਕ ਸੈਸ਼ਨ ਵਿੱਚ ਵਿਦਿਆਰਥੀਆਂ ਲਈ ਸਿਲੇਬਸ ਘੱਟ ਕੀਤਾ ਜਾ ਰਿਹਾ ਹੈ। ਇਹ ਖੁਲਾਸਾ ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਨੇ ਮੰਗਲਵਾਰ ਨੂੰ ਵੈਬੀਨਾਰ ਵਿੱਚ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਕੀਤਾ। ਵੈਬਿਨਾਰ ਦੇ ਦੌਰਾਨ, ਐਚਆਰਡੀ ਮੰਤਰੀ ਨੂੰ ਵਿਦਿਆਰਥੀਆਂ ਨੇ ਬੋਰਡ ਦੀਆਂ ਪੈਂਡਿੰਗ ਪ੍ਰੀਖਿਆਵਾਂ ਤੇ ਐਨਟਰੈਂਸ ਐਗਜ਼ਾਮ ਨਾਲ ਜੁੜੇ ਪ੍ਰਸ਼ਨ ਪੁੱਛੇ। ਵਿਦਿਆਰਥੀਆਂ ਅਤੇ ਮਾਪਿਆਂ ਨੇ ਸਿਲੇਬਸ ਨੂੰ ਘਟਾਉਣ ਦੀ ਬੇਨਤੀ ਕੀਤੀ ਸੀ ਕਿਉਂਕਿ ਨਵਾਂ ਅਕਾਦਮਿਕ ਸੈਸ਼ਨ ਕੋਰੋਨੋਵਾਇਰਸ ਕਾਰਨ ਦੇਰੀ ਨਾਲ ਸ਼ੁਰੂ ਹੋਇਆ। ਇਸ ਲਈ, ਮਨੁੱਖੀ ਵਿਕਾਸ ਵਿਭਾਗ ਦੇ ਮੰਤਰੀ ਨੇ ਵੈਬੀਨਾਰ ਵਿੱਚ ਕਿਹਾ, ਸੀਬੀਐਸਈ ਨਵੇਂ ਅਕਾਦਮਿਕ ਸੈਸ਼ਨ ਲਈ ਸਮੇਂ ਦੇ ਘਾਟੇ ਦਾ ਮੁਲਾਂਕਣ ਕਰੇਗਾ। ਪ੍ਰੀਖਿਆ ਦਾ ਦਬਾਅ ਘਟਾਉਣ ਲਈ ਸਿਲੇਬਸ ਘਟਾਉਣ ਦਾ ਸੁਝਾਅ ਦਿੱਤਾ ਜਾਵੇਗਾ। ਬੋਰਡ ਦੀ ਸਿਲੇਬਸ ਕਮੇਟੀ ਨੇ ਪਹਿਲਾਂ ਹੀ ਸਿਲੇਬਸ ਘਟਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ। ਨਵੇਂ ਸੈਸ਼ਨ ਵਿੱਚ ਦਾਖਲਾ ਲੈਣ ਵਾਲੇ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੂੰ ਕੇਂਦਰ ਸਰਕਾਰ ਵੱਲੋਂ ਰਾਹਤ ਦਿੱਤੀ ਗਈ ਹੈ। ਵਿਦਿਅਕ ਸੈਸ਼ਨ 2020-21 ਵਿੱਚ ਆਈਆਈਟੀ, ਐਨਆਈਟੀ ਅਤੇ ਆਈਆਈਟੀ ਦੀਆਂ ਫੀਸਾਂ ਵਿਚ ਕੋਈ ਵਾਧਾ ਨਹੀਂ ਕੀਤਾ ਜਾਵੇਗਾ। ਇਹ ਜਾਣਕਾਰੀ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਨੇ ਦਿੱਤੀ।