ਰਾਂਚੀ: ਅਕਸਰ ਕਿਹਾ ਜਾਂਦਾ ਹੈ ਕਿ ਪੜ੍ਹਨ ਦੀ ਕੋਈ ਉਮਰ ਨਹੀਂ ਹੁੰਦੀ।ਇਸ ਗੱਲ ਨੂੰ ਝਾਰਖੰਡ ਦੇ ਸਿੱਖਿਆ ਮੰਤਰੀ ਨੇ ਸੱਚ ਕਰ ਵਿਖਾਇਆ ਹੈ।ਝਾਰਖੰਡ ਦੇ ਮੰਤਰੀ ਜਗਰਨਾਥ ਮਾਹਤੋ ਨੇ ਸੋਮਵਾਰ ਨੂੰ ਡੁਮਰੀ ਹਲਕੇ ਅਧੀਨ ਇਕ ਸਰਕਾਰੀ ਇੰਟਰ ਕਾਲਜ ਵਿੱਚ 11ਵੀਂ ਕਲਾਸ 'ਚ ਐਡਮੀਸ਼ਨ ਲੈ ਲਈ।


53 ਸਾਲਾ ਮੰਤਰੀ ਨੇ ਬੋਕਾਰੋ ਜ਼ਿਲੇ ਵਿਚ ਦੇਵੀ ਮਹਿਤੋ ਸਮਾਰਕ ਇੰਟਰ ਕਾਲਜ ਨਵਾਦੀਹ 'ਚ ਆਰਟਸ ਵਿਸ਼ੇ ਦੀ ਚੋਣ ਕੀਤੀ ਹੈ। ਮੰਤਰੀ ਨੇ ਕਿਹਾ ਕਿ ਜਦ ਉਸ ਨੇ ਸਿੱਖਿਆ ਮੰਤਰੀ ਦੇ ਅਹੁੱਦੇ ਲਈ ਸਹੁੰ ਚੁੱਕੀ ਤਾਂ ਕਈ ਲੋਕ ਉਸਦੇ 10ਵੀਂ ਪਾਸ ਹੋਣ ਤੇ ਮਜ਼ਾਕ ਉਡਾਉਣ ਲੱਗੇ।ਲੋਕਾਂ ਵਲੋਂ ਲਗਾਤਾਰ
ਟਿੱਪਣੀਆਂ ਅਤੇ ਭਾਰੀ ਅਲੋਚਨਾ ਤੋਂ ਤੰਗ ਆ ਮਹਿਤੋ ਨੇ ਦੁਬਾਰਾ ਪੜ੍ਹਾਈ ਕਰਨ ਦਾ ਫੈਸਲਾ ਕੀਤਾ।

ਮਾਹਤੋ ਨੇ ਪੱਤਰਕਾਰਾਂ ਨੂੰ ਕਿਹਾ, "ਮੈਂ ਆਪਣੀ ਪੜ੍ਹਾਈ ਪੂਰੀ ਕਰਾਂਗਾ, ਕਲਾਸਾਂ ਵਿਚ ਜਾਵਾਂਗਾ ਅਤੇ ਨਾਲ ਨਾਲ ਖੇਤੀਬਾੜੀ ਦਾ ਕੰਮ ਕਰਾਂਗਾ ਅਤੇ ਲੋਕਾਂ ਦੀ ਸੇਵਾ ਕਰਾਂਗਾ। ਸਿੱਖਿਆ ਅਤੇ ਸਿੱਖਣ ਦੀ ਕੋਈ ਉਮਰ ਨਹੀਂ ਹੈ। ਮੈਂ ਲੋਕਾਂ ਨੂੰ ਸਭ ਕੁਝ ਕਰਨ ਲਈ ਪ੍ਰੇਰਿਤ ਕਰਾਂਗਾ।"ਮੰਤਰੀ ਨੇ 1995 'ਚ 10ਵੀਂ ਕਲਾਸ ਪਾਸ ਕੀਤੀ ਸੀ।

Education Loan Information:

Calculate Education Loan EMI