Education News: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਤੇ ਬਾਰ੍ਹਵੀਂ ਜਮਾਤਾਂ ਦੇ ਮਾਰਚ 2023 ਲਈ ਸਾਲਾਨਾ ਪ੍ਰੀਖਿਆਵਾਂ ਦੇ ਪਿਛਲੇ ਦਿਨੀਂ ਐਲਾਨੇ ਨਤੀਜਿਆਂ ਲਈ ਰੀ-ਚੈਕਿੰਗ ਤੇ ਰੀ-ਵੈਲਿਊਏਸ਼ਨ ਕਰਵਾਉਣ ਲਈ ਸ਼ਡਿਊਲ ਜਾਰੀ ਕੀਤਾ ਗਿਆ ਹੈ। ਸਕੂਲ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਸਿੱਖਿਆ ਬੋਰਡ ਵੱਲੋਂ ਦਸਵੀਂ ਤੇ ਬਾਰ੍ਹਵੀਂ ਜਮਾਤਾਂ ਦਾ ਮਾਰਚ 2023 ਦੀ ਪ੍ਰੀਖਿਆ ਦਾ ਨਤੀਜਾ ਕ੍ਰਮਵਾਰ ਬੀਤੀ 24 ਅਤੇ 26 ਮਈ ਨੂੰ ਐਲਾਨਿਆ ਜਾ ਚੁੱਕਾ ਹੈ। 


ਬੋਰਡ ਅਨੁਸਾਰ ਆਪਣੇ ਨਤੀਜਿਆਂ ਤੋਂ ਅਸੰਤੁਸ਼ਟ ਜਿਹੜੇ ਪ੍ਰੀਖਿਆਰਥੀ ਰੀ-ਚੈਕਿੰਗ ਜਾਂ ਰੀ-ਵੈਲਿਊਏਸ਼ਨ ਕਰਵਾਉਣਾ ਚਾਹੁੰਦੇ ਹਨ, ਉਹ ਇਸ ਮੰਤਵ ਲਈ ਭਲਕੇ 31 ਮਈ ਤੋਂ 14 ਜੂਨ 2023 ਤੱਕ ਆਨਲਾਈਨ ਫਾਰਮ ਤੇ ਫੀਸ ਜਮ੍ਹਾਂ ਕਰਵਾ ਸਕਦੇ ਹਨ। ਪ੍ਰੀਖਿਆਰਥੀ ਫਾਰਮ/ਫੀਸ ਭਰਨ ਮਗਰੋਂ ਇਸ ਦਾ ਪ੍ਰਿੰਟ ਆਪਣੇ ਕੋਲ ਰੱਖਣ। 



ਸੀਬੀਐਸਈ ਦੀਆਂ ਕੰਪਾਰਟਮੈਂਟ ਤੇ ਇੰਪਰੂਵਮੈਂਟ ਪ੍ਰੀਖਿਆਵਾਂ 17 ਜੁਲਾਈ ਤੋਂ 


ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਦੀਆਂ 10ਵੀਂ ਤੇ 12ਵੀਂ ਜਮਾਤ ਦੀਆਂ ਕੰਪਾਰਟਮੈਂਟ ਤੇ ਇੰਪਰੂਵਮੈਂਟ ਪ੍ਰੀਖਿਆਵਾਂ 17 ਜੁਲਾਈ ਤੋਂ ਸ਼ੁਰੂ ਹੋਣਗੀਆਂ। ਬੋਰਡ ਨੇ 10ਵੀਂ ਤੇ 12ਵੀਂ ਦੀ ਪ੍ਰੀਖਿਆ ਵਿੱਚ ਕੰਪਾਰਟਮੈਂਟ ਵਾਲੇ ਵਿਦਿਆਰਥੀਆਂ ਦੀ ਸੂਚੀ ਸਕੂਲਾਂ ਤੋਂ ਮੰਗ ਲਈ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਤੋਂ ਬੋਰਡ ਜਮਾਤਾਂ ਵਿੱਚ ਇੰਪਰੂਵਮੈਂਟ ਲਈ ਵੀ ਆਨਲਾਈਨ ਦਰਖਾਸਤਾਂ ਮੰਗੀਆਂ ਹਨ। ਇਹ ਅਰਜ਼ੀਆਂ ਪਹਿਲੀ ਜੂਨ ਤੋਂ 15 ਜੂਨ ਤਕ ਦਿੱਤੀਆਂ ਜਾ ਸਕਦੀਆਂ ਹਨ ਜਦਕਿ ਲੇਟ ਫੀਸ ਨਾਲ ਅਪਲਾਈ ਕਰਨ ਲਈ ਸਿਰਫ ਦੋ ਦਿਨ ਹੋਰ ਮਿਲਣਗੇ। 


ਸੀਬੀਐਸਈ ਦੇ ਕੰਟਰੋਲਰ ਪ੍ਰੀਖਿਆਵਾਂ ਡਾ. ਸਯਮ ਭਾਰਦਵਾਜ ਨੇ ਸਕੂਲਾਂ ਨੂੰ ਪੱਤਰ ਜਾਰੀ ਕਰ ਕੇ ਦੱਸਿਆ ਕਿ ਬੋਰਡ ਜਮਾਤਾਂ ਦੀਆਂ ਸਪਲੀਮੈਂਟਰੀ ਪ੍ਰੀਖਿਆਵਾਂ ਲਈ ਆਨਲਾਈਨ ਅਪਲਾਈ ਕਰਨ ਦਾ ਅਮਲ ਪਹਿਲੀ ਜੂਨ ਨੂੰ ਸ਼ੁਰੂ ਹੋਵੇਗਾ ਜਿਸ ਲਈ ਪ੍ਰੀਕਸ਼ਾ ਸੰਗਮ ’ਤੇ ਵਿਦਿਆਰਥੀਆਂ ਦੀ ਸੂਚੀ ਭੇਜੀ ਜਾਵੇ। ਇਸ ਲਈ ਸਿਰਫ ਰੈਗੂਲਰ ਵਿਦਿਆਰਥੀ ਹੀ ਅਪਲਾਈ ਕਰ ਸਕਣਗੇ। 


10ਵੀਂ ਜਮਾਤ ਦੇ ਜਿਨ੍ਹਾਂ ਵਿਦਿਆਰਥੀਆਂ ਦਾ ਨਤੀਜਾ ਪਾਸ ਹੈ ਉਹ ਵੱਧ ਤੋਂ ਵੱਧ ਦੋ ਵਿਸ਼ਿਆਂ ਵਿਚ ਅੰਕ ਸੁਧਾਰ ਲਈ ਪ੍ਰੀਖਿਆ ਦੇ ਸਕਦੇ ਹਨ ਜਦਕਿ 12ਵੀਂ ਜਮਾਤ ਵਿੱਚ ਇਕ ਵਿਸ਼ੇ ਵਿਚ ਹੀ ਅੰਕ ਸੁਧਾਰਨ ਦਾ ਮੌਕਾ ਮਿਲੇਗਾ। ਇਸ ਤੋਂ ਇਲਾਵਾ ਬੋਰਡ ਨੇ ਜੁਲਾਈ-ਅਗਸਤ ਵਿਚ ਹੋਣ ਵਾਲੀ ਸੈਂਟਰਲ ਟੀਚਰਜ਼ ਐਲਿਜੀਬਿਲਟੀ ਟੈਸਟ (ਸੀਟੈਟ) ਲਈ ਪੋਰਟਲ ਖੋਲ੍ਹ ਦਿੱਤਾ ਹੈ ਜਿਸ ਲਈ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਇਹ ਪ੍ਰੀਖਿਆ ਦਿਨ ਵਿਚ ਦੋ ਪੜਾਆਂ ਸਵੇਰੇ 9.30 ਤੋਂ 12 ਅਤੇ ਦੁਪਹਿਰ 2.30 ਤੋਂ 5 ਵਜੇ ਤਕ ਕਰਵਾਈ ਜਾਵੇਗੀ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


Education Loan Information:

Calculate Education Loan EMI