Kerala :  ਕੇਰਲ ਦਾ ਇੱਕ ਕਿਸਾਨ ਇਜ਼ਰਾਈਲ (Israel) ਦੀ ਖੇਤੀ ਤਕਨੀਕ (Agricultural Technology) ਦਾ ਅਧਿਐਨ ਕਰਨ ਲਈ ਰਾਜ ਸਰਕਾਰ ਦੇ ਵਫ਼ਦ ਵਿੱਚੋਂ ਗਾਇਬ ਹੋ ਗਿਆ ਸੀ , ਜੋ ਹੁਣ ਭਾਰਤ ਪਰਤ ਆਇਆ ਹੈ। 48 ਸਾਲਾ ਕਿਸਾਨ ਬੀਜੂ ਕੁਰੀਅਨ (Biju Kurian) ਨੇ ਸੂਬਾ ਸਰਕਾਰ ਤੋਂ ਮੁਆਫੀ ਮੰਗੀ ਹੈ। 

 



ਦਰਅਸਲ, ਕਿਸਾਨ ਬੀਜੂ ਆਧੁਨਿਕ ਖੇਤੀ ਤਕਨੀਕਾਂ ਦਾ ਅਧਿਐਨ ਕਰਨ ਲਈ ਇਜ਼ਰਾਈਲ ਗਿਆ ਸੀ ,ਜਿੱਥੇ ਉਹ ਲਾਪਤਾ ਹੋ ਗਿਆ ਸੀ। ਅੱਜ (27 ਫਰਵਰੀ) ਸਵੇਰੇ ਬੀਜੂ ਸਵੇਰੇ 5 ਵਜੇ ਕਾਲੀਕਟ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰੇ, ਜਿੱਥੇ ਉਨ੍ਹਾਂ ਨੇ ਕੇਰਲ ਸਰਕਾਰ ਦੇ ਖੇਤੀਬਾੜੀ ਮੰਤਰੀ ਪੀ ਪ੍ਰਸਾਦ ਅਤੇ ਦੌਰੇ ਦੀ ਅਗਵਾਈ ਕਰ ਰਹੇ ਅਧਿਕਾਰੀਆਂ ਤੋਂ ਮੁਆਫੀ ਮੰਗੀ।

 

 ਇਹ ਵੀ ਪੜ੍ਹੋ : ਰਵਨੀਤ ਬਿੱਟੂ ਨੂੰ ਬੰਬ ਨਾਲ ਉਡਾਉਣ ਦੀ ਧਮਕੀ,ਕਿਹਾ ਜੇ ਅੰਮ੍ਰਿਤਪਾਲ ਦੇ ਖ਼ਿਲਾਫ਼ ਬੋਲਿਆ ਤਾਂ ਹੋਵੇਗਾ ਦਾਦੇ ਵਾਲੇ ਹਾਲ

ਕਿਸੇ ਦੀ ਮਦਦ ਨਾਲ ਬੀਜੂ ਨੇ ...

ਸਮਾਚਾਰ ਏਜੰਸੀ ਪੀ.ਟੀ.ਆਈ ਦੀ ਰਿਪੋਰਟ ਮੁਤਾਬਕ ਬੀਜੂ ਨੇ ਕਿਹਾ ਕਿ ਉਹ ਯੇਰੂਸ਼ਲਮ ਅਤੇ ਬੈਥਲਹਮ ਦੇ ਪਵਿੱਤਰ ਸਥਾਨਾਂ 'ਤੇ ਗਏ ਸਨ। ਉਸ ਨੇ ਦਾਅਵਾ ਕੀਤਾ ਕਿ ਉਸ ਨੂੰ ਖ਼ਬਰਾਂ ਤੋਂ ਪਤਾ ਲੱਗਾ ਹੈ ਕਿ ਉਹ ਲਾਪਤਾ ਹੋ ਗਿਆ ਹੈ। ਬੀਜੂ ਨੇ ਦੱਸਿਆ ਕਿ ਉਸ ਕੋਲ ਉੱਥੇ ਇੰਟਰਨੈੱਟ ਦੀ ਸਹੂਲਤ ਨਹੀਂ ਸੀ ਅਤੇ ਨਾ ਹੀ ਉਹ ਇੰਟਰਨੈਸ਼ਨਲ ਕਾਲ ਕਰ ਸਕਦਾ ਸੀ, ਜਿਸ ਕਾਰਨ ਉਸ ਨੇ ਕਿਸੇ ਦੀ ਮਦਦ ਨਾਲ ਆਪਣੇ ਪਰਿਵਾਰ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਦੱਸਿਆ ਕਿ ਉਹ ਠੀਕ ਅਤੇ ਸੁਰੱਖਿਅਤ ਹੈ।


 12 ਫਰਵਰੀ ਨੂੰ ਇਜ਼ਰਾਈਲ ਗਿਆ ਸੀ ਇਹ ਵਫ਼ਦ 


ਬੀਜੂ ਨੇ ਦੱਸਿਆ ਕਿ ਉਹ ਆਪਣੇ ਭਰਾ ਦੀ ਮਦਦ ਨਾਲ ਭਾਰਤ ਪਰਤਿਆ ਸੀ। ਉਸ ਨੇ ਇਹ ਵੀ ਕਿਹਾ ਕਿ ਉਸ ਦਾ ਵੀਜ਼ਾ 8 ਮਈ ਤੱਕ ਵੈਲਿਡ ਸੀ, ਜਿਸ ਕਾਰਨ ਉੱਥੇ ਰਹਿਣ ਵਿਚ ਕੋਈ ਦਿੱਕਤ ਨਹੀਂ ਆਈ। ਇਸ ਦੇ ਨਾਲ ਹੀ ਬੀਜੂ ਦੇ ਕਥਿਤ ਤੌਰ 'ਤੇ ਲਾਪਤਾ ਹੋਣ ਦੀ ਖ਼ਬਰ ਤੋਂ ਬਾਅਦ ਸੂਬੇ ਦੇ ਖੇਤੀਬਾੜੀ ਮੰਤਰੀ ਨੇ ਕਿਹਾ ਸੀ ਕਿ ਸਰਕਾਰ ਇਸ ਘਟਨਾ ਦੀ ਜਾਂਚ ਕਰੇਗੀ। ਵਫ਼ਦ 12 ਫਰਵਰੀ ਨੂੰ ਇਜ਼ਰਾਈਲ ਗਿਆ ਸੀ ਅਤੇ ਬੀਜੂ ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ 17 ਫਰਵਰੀ ਨੂੰ ਲਾਪਤਾ ਪਾਇਆ ਗਿਆ ਸੀ।

Education Loan Information:

Calculate Education Loan EMI