ਪੰਜਾਬ ਯੂਨੀਵਰਸਿਟੀ (ਪੀ. ਯੂ.) ਨਾਲ ਸਬੰਧਿਤ ਕਾਲਜਾਂ ਵਿਚ ਵੀ ਫ਼ੀਸ ਵਾਧੇ ਨੂੰ ਮਨਜ਼ੂਰੀ ਮਿਲ ਗਈ ਹੈ। ਜਾਣਕਾਰੀ ਅਨੁਸਾਰ ਗ੍ਰੈਜੂਏਸ਼ਨ ਪੱਧਰ 'ਤੇ ਬੀ. ਏ. ਦੇ ਲਈ 7 ਸੈਲਫ਼ ਫਾਈਨਾਂਸ ਕੋਰਸ ਵਿਚ 12 ਅਤੇ ਹੋਰ ਕੋਰਸਾਂ ਵਿਚ ਰੂਟੀਨ ਵਜੋਂ 15 ਫ਼ੀਸਦੀ ਤੱਕ ਫ਼ੀਸ ਵਧੇਗੀ। ਇਹ ਵਧੀ ਹੋਈ ਫ਼ੀਸ ਨਵੇਂ ਸੈਸ਼ਨ ਸਾਲ 2024-25 ਵਿਚ ਲਾਗੂ ਹੋਵੇਗੀ। ਇਸ ਤੋਂ ਪਹਿਲਾ ਫਾਈਨਲ ਮਨਜ਼ੂਰੀ ਦੇ ਲਈ ਸੈਨੇਟ ਵਿਚ ਜਾਵੇਗੀ। 


ਇਹ ਫ਼ੈਸਲਾ ਪਹਿਲਾ ਕਾਲਜ ਪੱਧਰ ਦੀ ਕਮੇਟੀ 'ਤੇ ਲਿਆ ਗਿਆ। ਬਾਅਦ ਵਿਚ ਸਿੰਡੀਕੇਟ ਕਮੇਟੀ ਵਿਚ ਵੀ ਮਨਜ਼ੂਰੀ ਮਿਲ ਗਈ। ਸਿੰਡੀਕੇਟ ਕਮੇਟੀ ਵਿਚ ਇਹ ਵੀ ਚਰਚਾ ਹੋਈ ਕਿ ਕਾਲਜ 'ਚ ਪ੍ਰਿੰਸੀਪਲ ਅਤੇ ਅਧਿਆਪਕਾਂ ਦੇ ਖ਼ਾਲੀ ਅਹੁਦਿਆਂ 'ਤੇ ਵੀ ਜਲਦੀ ਭਰਤੀ ਹੋਏ।


Periods ਦੌਰਾਨ ਵਿਦਿਆਰਥਣਾਂ ਨੂੰ ਮਿਲੇਗੀ ਛੁੱਟੀ: ਪੰਜਾਬ ਯੂਨੀਵਰਸਿਟੀ (ਪੀ. ਯੂ.) ‘ਚ ਇੱਕ ਸਮੈਸਟਰ ‘ਚ ਵਿਦਿਆਰਥਣਾਂ ਨੂੰ 4 ਮਾਹਵਾਰੀ ਛੁੱਟੀਆਂ ਮਿਲਣਗੀਆਂ। ਇਸ ਸਕੀਮ ਤਹਿਤ ਕੁੜੀਆਂ ਇੱਕ ਮਹੀਨੇ ‘ਚ ਇੱਕ ਮਾਹਵਾਰੀ ਛੁੱਟੀ ਲੈ ਸਕਣਗੀਆਂ। ਇਸ ਫ਼ੈਸਲੇ ‘ਤੇ ਪੀ. ਯੂ. ਪ੍ਰਬੰਧਕਾਂ ਵੱਲੋਂ ਮੋਹਰ ਲਗਾ ਦਿੱਤੀ ਗਈ ਹੈ। ਇਹ ਛੁੱਟੀ ਸੈਸ਼ਨ 2024-25 ਤੋਂ ਦਿੱਤੀ ਜਾਵੇਗੀ। ਕੁੜੀਆਂ ਇੱਕ ਸਾਲ ਦੇ ਸੈਸ਼ਨ ਮਤਲਬ ਕਿ 2 ਸਮੈਸਟਰਾਂ ਵਿਚ ਕੁੱਲ 8 ਛੁੱਟੀਆਂ ਲੈ ਸਕਣਗੀਆਂ। ਇਹ ਨੋਟੀਫਿਕੇਸ਼ਨ ਪੀ. ਯੂ. ਪ੍ਰਬੰਧਨ ਵੱਲੋਂ ਚੇਅਰਪਰਸਨ, ਡਾਇਰੈਕਟਰ, ਕੋਆਰਡੀਨੇਟਰਾਂ ਆਫ ਡਿਪਾਰਟਮੈਂਟਲ ਇੰਸਟੀਟਿਊਟ/ਸੈਂਟਰ ਐਂਡ ਰੂਰਲ ਸੈਂਟਰ ਨੂੰ ਭੇਜ ਦਿੱਤੀ ਗਈ ਹੈ। ਹਰ ਮਹੀਨੇ 15 ਦਿਨਾਂ ਦੇ ਟੀਚਿੰਗ ਕੈਲੰਡਰ ਵਿਚ ਇੱਕ ਦਿਨ ਦੀ ਛੁੱਟੀ ਵਿਦਿਆਰਥਣਾਂ ਲੈ ਸਕਣਗੀਆਂ।


ਪ੍ਰੀਖਿਆ ਦੇ ਦਿਨਾਂ ਦੌਰਾਨ ਨਹੀਂ ਮਿਲੇਗੀ ਛੋਟ
ਨੋਟੀਫਿਕੇਸ਼ਨ ‘ਚ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਪ੍ਰੀਖਿਆ ਦੇ ਦਿਨਾਂ ‘ਚ ਕੁੜੀਆਂ ਨੂੰ ਇਹ ਛੁੱਟੀ ਨਹੀਂ ਮਿਲੇਗੀ। ਭਾਵੇਂ ਇਹ ਇੰਟਰਨਲ ਹੋਵੇ ਜਾਂ ਐਕਸਟਰਨਲ ਪ੍ਰੀਖਿਆਵਾਂ, ਮਿਡ ਸਮੈਸਟਰ ਜਾਂ ਫਾਈਨਲ ਜਾਂ ਆਖ਼ਰੀ ਸਮੈਸਟਰ ਦੀਆਂ ਪ੍ਰੀਖਿਆਵਾਂ ਹੋਣ। ਇਸ ਤੋਂ ਇਲਾਵਾ ਥਿਊਰੀ ਪ੍ਰੀਖਿਆਵਾਂ ਹੋਣ ਜਾਂ ਪ੍ਰੈਕਟੀਕਲ ਪ੍ਰੀਖਿਆਵਾਂ ਹੋਣ। ਇਹ ਛੁੱਟੀ ਚੇਅਰਪਰਸਨ ਅਤੇ ਡਾਇਰੈਕਟਰ ਵੱਲੋਂ ਦਿੱਤੀ ਜਾਵੇਗੀ। ਛੁੱਟੀ ਲੈਣ ਲਈ ਸਵੈ-ਪ੍ਰਮਾਣ ਪੱਤਰ ਦੇਣਾ ਪਵੇਗਾ। ਛੁੱਟੀ ਲੈਣ ਤੋਂ ਬਾਅਦ ਪੰਜ ਵਰਕਿੰਗ ਦਿਨਾਂ ਦੇ ਅੰਦਰ ਫਾਰਮ ਭਰ ਕੇ ਦੇਣਾ ਹੋਵੇਗਾ। ਜਿਸ ਦਿਨ ਵਿਦਿਆਰਥਣ ਛੁੱਟੀ ‘ਤੇ ਹੋਵੇਗੀ, ਸਿਰਫ਼ ਉਸ ਦਿਨ ਦੇ ਲੈਕਚਰ ਨੂੰ ਵਿਦਿਆਰਥਣ ਵੱਲੋਂ ਅਟੈਂਡ ਕੀਤੇ ਗਏ ਲੈਕਚਰਾਂ ‘ਚ ਮਹੀਨੇ ਦੇ ਅਖ਼ੀਰ ‘ਚ ਜੋੜਿਆ ਜਾਵੇਗਾ।


ਕਾਲਜਾਂ ਵਿਚ ਵੀ ਅਧਿਆਪਕਾਂ ਦੀ ਭਾਰੀ ਕਮੀ ਹੈ। ਧਿਆਨ ਰਹੇ ਕਿ ਪੀ. ਯੂ. ਤੋਂ ਪੰਜਾਬ ਅਤੇ ਚੰਡੀਗੜ੍ਹ ਦੇ ਕਰੀਬ 200 ਕਾਲਜ ਐਫੀਲਿਏਟਿਡ ਹਨ। ਦੂਜੇ ਪਾਸੇ ਪੰਜਾਬ ਦੇ ਕਾਲਜਾਂ 'ਚ ਦਾਖ਼ਲਾ ਪ੍ਰਕਿਰਿਆ ਮਈ ਮਹੀਨੇ ਤੋਂ ਸ਼ੁਰੂ ਹੋ ਸਕਦੀ ਹੈ। ਜਿਵੇਂ ਹੀ 12ਵੀਂ ਦਾ ਰਿਜ਼ਲਟ ਆ ਜਾਵੇਗਾ। ਵਿਦਿਆਰਥੀ ਕਾਲਜਾਂ 'ਚ ਆਪਣਾ ਰਜਿਸਟ੍ਰੇਸ਼ਨ ਕਰਵਾ ਸਕਣਗੇ। ਇਸ ਵਾਰ ਕੈਂਪਸ ਵਿਚ ਨਵੀਂ ਐਜੂਕੇਸ਼ਨ ਪਾਲਿਸੀ ਦੇ ਤਹਿਤ ਦਾਖ਼ਲੇ ਹੋਣਗੇ।


 


Education Loan Information:

Calculate Education Loan EMI