ਨਵੀਂ ਦਿੱਲੀ: ਬੀਤੇ ਦਿਨ ਤੋਂ ਚਰਚਾ ਦਾ ਵਿਸ਼ਾ ਬਣੀ ਸੰਨੀ ਲਿਓਨੀ ਦਾ ਪ੍ਰੀਖਿਆ ਵਿੱਚ ਅੱਵਲ ਆਉਣਾ ਹੀ ਉਸ ਲਈ ਮੁਸੀਬਤ ਬਣ ਗਿਆ ਹੈ। ਹੁਣ ਇਸ ਕਥਿਤ ਸੰਨੀ ਲਿਓਨ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਦਰਅਸਲ, ਇਹ ਕਾਰਨਾਮਾ ਸੰਨੀ ਲਿਓਨੀ ਵੱਲੋਂ ਨਹੀਂ ਕੀਤਾ ਗਿਆ, ਸਗੋਂ ਉਸ ਦੀ ਤਸਵੀਰ ਤੇ ਨਾਂਅ ਵਰਤ ਕੇ ਕਿਸੇ ਨੇ ਮਜ਼ਾਕ ਕੀਤਾ।


ਇਹ ਵੀ ਪੜ੍ਹੋ- ਸੰਨੀ ਲਿਓਨੀ ਨੇ ਦਿੱਤਾ ਇੰਜਨੀਅਰ ਦਾ ਪਰਚਾ, ਮੈਰਿਟ ਸੂਚੀ 'ਚ ਆਈ ਅੱਵਲ

ਬਿਹਾਰ ਦੇ ਜਨਤਕ ਸਿਹਤ ਇੰਜੀਨੀਅਰਿੰਗ ਵਿਭਾਗ ਦੀ ਸ਼ਿਕਾਇਤ 'ਤੇ ਉਮੀਦਵਾਰ ਖ਼ਿਲਾਫ਼ ਪੁਲਿਸ ਕੇਸ ਦਰਜ ਕੀਤਾ ਗਿਆ ਹੈ। ਪੀਐਚਈਡੀ ਦੇ ਪ੍ਰਮੁੱਖ ਸਕੱਤਰ ਜੀਤੇਂਦਰ ਸ੍ਰੀਵਾਸਤਵ ਨੇ ਦੱਸਿਆ ਕਿ ਇਹ ਛੋਟੀ ਨਹੀਂ ਬਲਕਿ ਵੱਡਾ ਜੁਰਮ ਹੈ। ਉਨ੍ਹਾਂ ਕਿਹਾ ਕਿ ਅਸੀਂ ਆਈਟੀ ਐਕਟ ਤੇ ਸੀਆਰਪੀਸੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਵਾ ਰਹੇ ਹਾਂ।


ਉੱਧਰ, ਸੰਨੀ ਲਿਓਨ ਵੱਲੋਂ ਟਾਪ ਕੀਤੇ ਜਾਣ 'ਤੇ ਬਿਹਾਰ ਦੇ ਉੱਘੇ ਸਿਆਸਤਦਾਨ ਤੇਜਸਵੀ ਯਾਦਵ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਖਾਸੀ ਨਿਖੇਧੀ ਕੀਤੀ। ਆਪਣੇ ਅੱਵਲ ਆਉਣ ਦੀ ਖ਼ੁਸ਼ੀ ਵਿੱਚ ਖੀਵੀ ਹੁੰਦੀ ਅਦਾਕਾਰਾ ਸੰਨੀ ਲਿਓਨੀ ਨੇ ਟਵੀਟ ਕੀਤਾ ਸੀ, ਪਰ ਹੁਣ ਐਫਆਈਆਰ ਦੀ ਖ਼ਬਰ ਤੋਂ ਬਾਅਦ ਉਹ ਵੀ ਚੁੱਪ ਹੈ।


ਸੰਨੀ ਲਿਓਨੀ ਦਾ ਐਡਮਿਟ ਕਾਰਡ- 


Education Loan Information:

Calculate Education Loan EMI