ਨਵੀਂ ਦਿੱਲੀ: ਆਈਆਈਟੀ ਬੰਬੇ ਨੇ ਇੰਜੀਨੀਅਰਿੰਗ ਵਿਚ ਗ੍ਰੈਜੂਏਟ ਐਪਟੀਟਿਡ ਟੈਸਟ ਯਾਨੀ ਗੇਟ 2021 ਦੀ ਪ੍ਰੀਖਿਆ ਲਈ ਵੈਬਸਾਈਟ ਲਾਂਚ ਕੀਤੀ ਹੈ ਇਸ ਵੈਬਸਾਈਟ ਨੂੰ ਪ੍ਰੋਫੈਸਰ ਸ਼ੁਭਾਸ਼ੀਸ਼ ਚੌਧਰੀ, ਡਾਇਰੈਕਟਰ ਆਈਆਈਟੀ ਬੰਬੇ ਨੇ 07 ਅਗਸਤ ਨੂੰ ਲਾਂਚ ਕੀਤਾ। ਇਸਦੇ ਨਾਲ ਹੀ ਆਈਆਈਟੀ ਬੰਬੇ ਨੇ ਵੀ ਰਜਿਸਟਰੀ ਹੋਣ ਦੀ ਤਰੀਕ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਵਿਦਿਆਰਥੀ 14 ਸਤੰਬਰ ਤੋਂ ਗੇਟ 2021 ਦੀ ਪ੍ਰੀਖਿਆ ਲਈ ਰਜਿਸਟਰੈਸ਼ਨ ਕਰ ਸਕਦੇ ਹਨ ਰਜਿਸਟਰੀਕਰਣ ਦੀ ਆਖ਼ਰੀ ਤਰੀਕ 30 ਸਤੰਬਰ 2020 ਹੈ ਇਸ ਤੋਂ ਇਲਾਵਾ ਲੇਟ ਫੀਸਾਂ ਨਾਲ ਬਿਨੈ-ਪੱਤਰ 07 ਅਕਤੂਬਰ ਤੱਕ ਜਮ੍ਹਾ ਕੀਤੇ ਜਾ ਸਕਦੇ ਹਨ ਇਸ ਸਾਲ ਗੇਟ ਦੇ ਐਲੀਜੀਬਿਲਟੀ ਕ੍ਰਾਈਟੀਰੀਆ 'ਚ ਵੀ ਬਦਲਾਅ ਕੀਤੇ ਗਏ ਹਨ ਨਾਲ ਹੀ ਕੁਝ ਨਵੇਂ ਕੋਰਸ ਐਡ ਕੀਤੇ ਗਏ ਹਨ। ਤੁਹਾਡੀ ਜਾਣਕਾਰੀ ਲੀ ਦੱਸ ਦਈਏ ਕਿ ਗੇਟ ਇੱਕ ਆਲ ਇੰਡੀਆ ਐਗਜ਼ਾਮਿਨੇਸ਼ਨ ਹੈ ਜੋ ਦੇਸ਼ ਦੇ ਅੱਠ ਜ਼ੋਨਾਂ 'ਚ ਕੰਡਕਟ ਕੀਤਾ ਜਾਂਦਾ ਹੈ। ਗੇਟ ਪ੍ਰੀਖਿਆ ਪਾਸ ਕਰ ਲੈਣ ਵਾਲੇ ਕੈਂਡਿਡੇਟਸ ਨੂੰ ਕਾਫੀ ਕੋਰਸਾਂ 'ਚ ਐਡਮਿਸ਼ਨ ਦੇ ਨਾਲ ਕਈ ਨਾਮਵਰ ਅਦਾਰਿਆਂ ਵਿੱਚ ਨੌਕਰੀਆਂ ਦੇ ਯੋਗ ਵੀ ਮੰਨਿਆ ਜਾਂਦਾ ਹੈ। ਅਹਿਮ ਤਾਰੀਖਾਂ: ਅਰਜ਼ੀ ਸ਼ੁਰੂ ਹੋਣ ਦੀ ਮਿਤੀ - 14 ਸਤੰਬਰ 2020 ਅਰਜ਼ੀਆਂ ਭਰਨ ਦੀ ਆਖਰੀ ਤਾਰੀਖ - 30 ਸਤੰਬਰ 2020 ਅਰਜ਼ੀ ਨੂੰ ਲੇਟ ਫੀਸ ਨਾਲ ਭਰਨ ਦੀ ਆਖਰੀ ਤਾਰੀਖ - 07 ਅਕਤੂਬਰ 2020 ਜਮ੍ਹਾਂ ਅਰਜ਼ੀਆਂ ਨੂੰ ਸਬਮੀਟ ਕਰਨ ਦੀ ਮਿਤੀ - 13 ਨਵੰਬਰ 2020 ਐਡਮਿਟ ਕਾਰਡ ਡਾਊਨਲੋਡ ਕਰਨ ਦੀ ਮਿਤੀ - 08 ਜਨਵਰੀ 2021 ਪ੍ਰੀਖਿਆ ਦੀ ਮਿਤੀ - 05 ਫਰਵਰੀ ਤੋਂ 14 ਫਰਵਰੀ 2021 ਸਾਲ 2021 ਦੇ ਗੇਟ ਦੇ ਇਮਤਿਹਾਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਹਾਸਲ ਕਰਨ ਦੇ ਨਾਲ-ਨਾਲ ਤੁਰੰਤ ਅਪਡੇਟ ਪ੍ਰਾਪਤ ਕਰਨ ਲਈ ਗੇਟ ਦੀ ਅਧਿਕਾਰਤ ਵੈਬਸਾਈਟ 'ਤੇ ਨਜ਼ਰ ਰੱਖੋ। ਅਜਿਹਾ ਕਰਨ ਲਈ, ਆਧਿਕਾਰਿਕ ਵੈਬਸਾਈਟ ਦਾ ਪਤਾ gate.iitb.ac.in. ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904

Education Loan Information:

Calculate Education Loan EMI