Govt Job: ਜੇਕਰ ਤੁਸੀਂ ਸਰਕਾਰੀ ਨੌਕਰੀ ਦੀ ਤਲਾਸ਼ ਕਰ ਰਹੇ ਹੋ ਤੇ ਭਾਰਤੀ ਫੌਜ 'ਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਹੋ, ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਦਰਅਸਲ, ਭਾਰਤੀ ਸੈਨਾ ਦੇ ਵਿਭਾਗ ਮਿਲਟਰੀ ਇੰਜਨੀਅਰਿੰਗ ਸਰਵਿਸਿਜ਼ (ਐਮਈਐਸ) ਵਿੱਚ ਨੌਕਰੀ ਲਈ ਬੰਪਰ ਅਸਾਮੀਆਂ ਨਿਕਲਣ ਵਾਲੀਆਂ ਹਨ।


ਦਿਲਚਸਪੀ ਰੱਖਣ ਵਾਲੇ ਤੇ ਯੋਗ ਉਮੀਦਵਾਰ ਭਾਰਤੀ ਫੌਜ ਵਿੱਚ ਭਰਤੀ ਹੋਣ ਦਾ ਆਪਣਾ ਸੁਪਨਾ ਪੂਰਾ ਕਰ ਸਕਦੇ ਹਨ। ਭਾਰਤੀ ਫੌਜ 'ਚ ਇਨ੍ਹਾਂ ਅਸਾਮੀਆਂ 'ਤੇ ਜਲਦੀ ਹੀ ਅਰਜ਼ੀਆਂ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਅਜਿਹੀ ਸਥਿਤੀ ਵਿੱਚ, ਆਓ ਜਾਣਦੇ ਹਾਂ ਇਨ੍ਹਾਂ ਅਸਾਮੀਆਂ ਨਾਲ ਜੁੜੇ ਹੋਰ ਵੇਰਵੇ।


MES ਵਿੱਚ ਕਿੰਨੀਆਂ ਅਸਾਮੀਆਂ ਖਾਲੀ


ਭਾਰਤੀ ਫੌਜ ਦੇ ਵਿਭਾਗ ਮਿਲਟਰੀ ਇੰਜਨੀਅਰਿੰਗ ਸਰਵਿਸਿਜ਼ (MES) ਵਿੱਚ ਕੁੱਲ 41,822 ਅਸਾਮੀਆਂ ਲਈ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਜੇਕਰ ਭਾਰਤੀ ਫੌਜ ਵਿੱਚ ਇਸ ਅਸਾਮੀ ਲਈ ਯੋਗਤਾ ਦੀ ਗੱਲ ਕਰੀਏ ਤਾਂ 12ਵੀਂ ਪਾਸ ਜਾਂ ਗ੍ਰੈਜੂਏਸ਼ਨ ਉਮੀਦਵਾਰ ਅਪਲਾਈ ਕਰ ਸਕਦੇ ਹਨ। ਇਸ ਸਬੰਧੀ ਨੋਟੀਫਿਕੇਸ਼ਨ ਜਲਦੀ ਹੀ ਐਮਈਐਸ ਦੀ ਵੈੱਬਸਾਈਟ 'ਤੇ ਜਾਰੀ ਕੀਤਾ ਜਾਵੇਗਾ। ਤੁਸੀਂ ਇਸ ਦੀ ਵੈੱਬਸਾਈਟ 'ਤੇ ਜਾ ਕੇ ਇਸ ਅਸਾਮੀ ਨਾਲ ਸਬੰਧਤ ਵਿਦਿਅਕ ਯੋਗਤਾ, ਸਰੀਰਕ ਯੋਗਤਾ, ਉਮਰ ਸੀਮਾ ਤੇ ਚੋਣ ਪ੍ਰਕਿਰਿਆ ਨਾਲ ਸਬੰਧਤ ਜਾਣਕਾਰੀ ਲੈ ਸਕਦੇ ਹੋ।



MES ਵਿੱਚ ਚੋਣ ਕਿਵੇਂ ਹੋਵੇਗੀ


ਭਾਰਤੀ ਫੌਜ MES ਵਿਭਾਗ ਵਿੱਚ ਇਸ ਭਰਤੀ ਪ੍ਰਕਿਰਿਆ ਤਹਿਤ, ਚੋਣ ਲਿਖਤੀ ਪ੍ਰੀਖਿਆ, ਸਰੀਰਕ ਕੁਸ਼ਲਤਾ ਟੈਸਟ/ਸਰੀਰਕ ਮਾਪ ਟੈਸਟ/ਸਰੀਰਕ ਸਹਿਣਸ਼ੀਲਤਾ ਟੈਸਟ ਦੇ ਆਧਾਰ 'ਤੇ ਕੀਤੀ ਜਾਵੇਗੀ। ਐਮਈਐਸ ਦੁਆਰਾ ਜਾਰੀ ਇੱਕ ਛੋਟੇ ਨੋਟਿਸ ਅਨੁਸਾਰ, 41,822 ਅਸਾਮੀਆਂ ਲਈ ਭਰਤੀ ਪ੍ਰਕਿਰਿਆ ਜਲਦੀ ਹੀ ਅਧਿਕਾਰਤ ਵੈੱਬਸਾਈਟ ਦੁਆਰਾ ਸ਼ੁਰੂ ਕੀਤੀ ਜਾਵੇਗੀ।


ਇਹ ਵੀ ਪੜ੍ਹੋ: World Cup 2023: ਵਿਸ਼ਵ ਕੱਪ ਤੋਂ ਪਹਿਲਾਂ ਆਸਟ੍ਰੇਲੀਆ ਨੂੰ ਵੱਡਾ ਝਟਕਾ, ਗਲੇਨ ਮੈਕਸਵੈੱਲ ਨਾਲ ਹੋਇਆ ਹਾਦਸਾ


MES 'ਚ ਇਨ੍ਹਾਂ ਅਸਾਮੀਆਂ 'ਤੇ ਭਰਤੀ ਕੀਤੀ ਜਾਵੇਗੀ


ਭਾਰਤੀ ਫੌਜ ਵਿਭਾਗ MES ਵਿੱਚ ਇਸ ਭਰਤੀ ਪ੍ਰਕਿਰਿਆ ਵਿੱਚ ਆਰਕੀਟੈਕਟ ਕਾਡਰ (ਗਰੁੱਪ ਏ), ਬੈਰਕ ਤੇ ਸਟੋਰ ਅਫਸਰ, ਸੁਪਰਵਾਈਜ਼ਰ (ਬੈਰਕ ਤੇ ਸਟੋਰ), ਡਰਾਫਟਸਮੈਨ, ਸਟੋਰਕੀਪਰ, ਮਲਟੀ-ਟਾਸਕਿੰਗ ਸਟਾਫ (MTS) ਤੇ ਮੇਟ ਦੇ ਅਹੁਦਿਆਂ ਲਈ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਇਹ ਭਰਤੀ ਪ੍ਰਕਿਰਿਆ ਗਰੁੱਪ ਸੀ ਤਹਿਤ ਕੀਤੀ ਗਈ ਹੈ। ਇਸ ਬਾਰੇ ਹੋਰ ਜਾਣਕਾਰੀ ਇਸ ਦੀ ਅਧਿਕਾਰਤ ਵੈੱਬਸਾਈਟ mes.gov.in 'ਤੇ ਜਾ ਕੇ ਲਈ ਜਾ ਸਕਦੀ ਹੈ।


ਇਹ ਵੀ ਪੜ੍ਹੋ: Punjab News: ਸੀਐਮ ਭਗਵੰਤ ਮਾਨ ਸਣੇ ਮੰਤਰੀਆਂ ਦੀ ਗ੍ਰਾਂਟ 'ਚ ਹੋ ਸਕਦੀ ਵੱਡੀ ਕਟੌਤੀ, ਅੱਜ ਕੈਬਨਿਟ ਮੀਟਿੰਗ 'ਚ ਲੱਗੇਗੀ ਮੋਹਰ!


Education Loan Information:

Calculate Education Loan EMI