ਚੰਡੀਗੜ੍ਹ: ਉੱਘੇ ਸਿੱਖ ਵਿਦਵਾਨ ਤੇ ਇਤਿਹਾਸਕਾਰ ਡਾ. ਕਿਰਪਾਲ ਸਿੰਘ ਦਾ ਨਹੀਂ ਰਹੇ। ਉਨ੍ਹਾਂ ਚੰਡੀਗੜ੍ਹ ਸਥਿਤ ਆਪਣੀ ਰਿਹਾਇਸ਼ 'ਚ ਛੋਟੀ ਜਿਹੀ ਬਿਮਾਰੀ ਤੋਂ ਬਾਅਦ ਅੱਜ ਸਵੇਰੇ ਆਖ਼ਰੀ ਸਾਹ ਲਏ। ਉਹ ਆਪਣੇ ਪਿੱਛੇ ਦੋ ਪੁੱਤਰ ਤੇ ਇੱਕ ਧੀ ਛੱਡ ਗਏ ਹਨ।

ਇਹ ਵੀ ਪੜ੍ਹੋ- CM ਦੀ ਕਮੇਟੀ ਨੇ ਮੰਨਿਆ 12ਵੀਂ ਜਮਾਤ ਦੇ ਇਤਿਹਾਸ ਦੇ ਸਿਲੇਬਸ 'ਚੋਂ ਸਿੱਖ ਧਰਮ 'ਮਨਫ਼ੀ'

95 ਸਾਲਾਂ ਦੀ ਉਮਰ ਭੋਗ ਸਦੀਵੀ ਵਿਛੋੜਾ ਦੇਣ ਵਾਲੇ ਡਾ. ਕਿਰਪਾਲ ਸਿੰਘ ਹਾਲ ਹੀ ਵਿੱਚ 12ਵੀਂ ਜਮਾਤ ਦੀ ਇਤਿਹਾਸ ਦੀ ਪੁਸਤਕ ਨੂੰ ਸੋਧਣ ਲਈ ਗਠਿਤ ਕਮੇਟੀ ਕਾਰਨ ਚਰਚਾ ਵਿੱਚ ਆਏ ਸਨ। ਕਿਰਪਾਲ ਸਿੰਘ ਹੀ ਉਹ ਇਤਿਹਾਸਕਾਰ ਸਨ ਜਿਨ੍ਹਾਂ ਨੇ ਸ਼ੁਰੂਆਤ ਵਿੱਚ ਦੇਸ਼ ਵੰਡ ਬਾਰੇ ਲਿਖਿਆ ਸੀ। ਡਾ. ਕਿਰਪਾਲ ਸਿੰਘ ਨੇ ਸਿੱਖ ਤੇ ਪੰਜਾਬ ਇਤਿਹਾਸ ਵਿੱਚ ਆਪਣਾ ਜ਼ਿਕਰਯੋਗ ਯੋਗਦਾਨ ਪਾਇਆ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਹੋਰਨਾਂ ਸ਼ਖ਼ਸੀਅਤਾਂ ਨੇ ਡਾ. ਕਿਰਪਾਲ ਸਿੰਘ ਦੇ ਅਕਾਲ ਚਲਾਣੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।


Education Loan Information:

Calculate Education Loan EMI