Uk Visa is Original or Fake: ਅੱਜਕੱਲ੍ਹ ਜ਼ਿਆਦਾਤਰ ਨੌਜਵਾਨ ਵਿਦੇਸ਼ ਜਾਣ ਦੇ ਚਾਹਵਾਨ ਹੁੰਦੇ ਹਨ। ਇਸ ਵਿਚਾਲੇ ਅਸੀ ਉਨ੍ਹਾਂ ਲਈ ਅਹਿਮ ਖਬਰ ਲੈ ਕੇ ਆਏ। ਇਸ ਗੱਲ ਤੋਂ ਹਰ ਕੋਈ ਜਾਣੂ ਹੈ ਕਿ ਯੂਕੇ ਸਰਕਾਰ ਨੇ ਗੈਰ-ਕਾਨੂੰਨੀ ਪ੍ਰਵਾਸ ਨੂੰ ਰੋਕਣ ਦੇ ਉਦੇਸ਼ ਨਾਲ ਐਲਪੀਯੂ ਵਿਖੇ 'ਵੀਜ਼ਾ ਧੋਖਾਧੜੀ ਤੋਂ ਬਚੋ' ਜਾਗਰੂਕਤਾ ਪ੍ਰੋਗਰਾਮ ਸ਼ੁਰੂ ਕੀਤਾ ਹੈ। ਹੁਣ ਤੁਸੀਂ ਵਟਸਐਪ 'ਤੇ ਜਾਣ ਸਕੋਗੇ ਕਿ ਯੂਕੇ ਦਾ ਵੀਜ਼ਾ ਅਸਲੀ ਹੈ ਜਾਂ ਨਕਲੀ। ਦਰਅਸਲ, ਇੱਕ ਵਟਸਐਪ ਨੰਬਰ 7065251380 ਜਾਰੀ ਕੀਤਾ ਗਿਆ ਹੈ, ਜਿਸ ਰਾਹੀਂ ਤੁਸੀਂ ਵੀਜ਼ਾ ਅਤੇ ਕਾਨੂੰਨੀ ਤੌਰ 'ਤੇ ਯੂਕੇ ਦੀ ਯਾਤਰਾ ਨਾਲ ਸਬੰਧਤ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਲੋਕ ਵਟਸਐਪ ਨੰਬਰ ਰਾਹੀਂ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਣਗੇ।
ਹੁਣ ਲੋਕਾਂ ਨੂੰ ਇਹ ਵੀ ਪਤਾ ਚੱਲ ਸਕੇਗਾ ਕਿ ਟ੍ਰੈਵਲ ਏਜੰਟ ਵੱਲੋਂ ਦਿੱਤਾ ਗਿਆ ਵੀਜ਼ਾ ਜਾਂ ਦਸਤਾਵੇਜ਼ ਅਸਲੀ ਹੈ ਜਾਂ ਨਕਲੀ। ਯੂਕੇ ਦੀ ਡਿਪਟੀ ਹਾਈ ਕਮਿਸ਼ਨਰ ਕ੍ਰਿਸਟੀਨਾ ਸਕਾਟ, ਚੰਡੀਗੜ੍ਹ ਵਿੱਚ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਕੈਰੋਲੀਨ ਰੋਵੇਟ, ਐਲਪੀਯੂ ਦੇ ਚਾਂਸਲਰ ਡਾ. ਅਸ਼ੋਕ ਮਿੱਤਲ, ਪ੍ਰੋ-ਚਾਂਸਲਰ ਡਾ. ਰਸ਼ਮੀ ਮਿੱਤਲ ਲਾਂਚਿੰਗ ਪ੍ਰੋਗਰਾਮ ਵਿੱਚ ਮੌਜੂਦ ਸਨ।
ਦੱਸਿਆ ਜਾ ਰਿਹਾ ਹੈ ਕਿ ਇਸ ਪ੍ਰੋਗਰਾਮ ਦਾ ਉਦੇਸ਼ ਪੰਜਾਬ ਵਿੱਚ ਹੋ ਰਹੇ ਵੀਜ਼ਾ ਧੋਖਾਧੜੀ ਦੇ ਮਾਮਲਿਆਂ ਬਾਰੇ ਜਾਗਰੂਕਤਾ ਵਧਾਉਣਾ ਹੈ, ਕਿਉਂਕਿ ਲੋਕਾਂ ਨਾਲ ਧੋਖਾਧੜੀ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ, ਜਿਸ ਦਾ ਤਾਜ਼ਾ ਮਾਮਲਾ ਅਮਰੀਕਾ ਤੋਂ ਲੋਕਾਂ ਨੂੰ ਡਿਪੋਰਟ ਕੀਤੇ ਜਾਣ ਦਾ ਦੇਖਣ ਨੂੰ ਮਿਲਿਆ। ਏਜੰਟਾਂ ਦੀ ਧੋਖਾਧੜੀ ਦਾ ਸ਼ਿਕਾਰ ਹੋਏ ਲੋਕਾਂ ਨੂੰ ਵਿੱਤੀ ਅਤੇ ਮਾਨਸਿਕ ਤਣਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤਰ੍ਹਾਂ ਦੀ ਜਾਗਰੂਕਤਾ ਨਾਲ, ਲੋਕ ਹਰ ਤਰ੍ਹਾਂ ਦੇ ਨੁਕਸਾਨ ਤੋਂ ਬਚ ਜਾਣਗੇ। ਇਸ ਦੌਰਾਨ, ਐਲਪੀਯੂ ਵਿੱਚ ਮੌਜੂਦ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਨਾਲ ਸਬੰਧਤ ਘੱਟੋ-ਘੱਟ ਇੱਕ ਵਿਅਕਤੀ ਨੂੰ ਯੂਕੇ ਜਾਣ ਦੇ ਕਾਨੂੰਨੀ ਤਰੀਕਿਆਂ ਬਾਰੇ ਦੱਸਣ। ਇਹ ਸੁਨੇਹਾ ਪੰਜਾਬ ਦੇ ਹਰ ਘਰ ਅਤੇ ਦੇਸ਼ ਦੇ ਹਰ ਕੋਨੇ ਤੱਕ ਪਹੁੰਚੇਗਾ।
ਇਨ੍ਹਾਂ ਗੱਲਾਂ ਵੱਲ ਦਿਓ ਧਿਆਨ
ਲੋਕਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਉਹ ਯੂਕੇ ਵਿੱਚ ਨੌਕਰੀਆਂ ਦੇ ਝੂਠੇ ਵਾਅਦਿਆਂ ਤੋਂ ਸਾਵਧਾਨ ਰਹਿਣ ਅਤੇ ਆਈਲੈਟਸ ਦੀ ਕੋਈ ਲੋੜ ਨਹੀਂ, ਅਜਿਹੇ ਦਾਅਵਿਆਂ 'ਤੇ ਵਿਸ਼ਵਾਸ ਨਾ ਕਰਨ ਦੀ ਅਪੀਲ ਵੀ ਕੀਤੀ ਗਈ ਹੈ। ਕਿਉਂਕਿ ਅਕਸਰ ਦੇਖਿਆ ਜਾਂਦਾ ਹੈ ਕਿ ਟ੍ਰੈਵਲ ਏਜੰਟ ਉੱਥੇ ਜ਼ਿਆਦਾ ਫੀਸ ਲੈਂਦੇ ਹਨ ਜਿੱਥੇ IELTS ਦੀ ਕੋਈ ਲੋੜ ਨਹੀਂ ਹੁੰਦੀ।
ਇੰਝ ਹੁੰਦਾ ਨੁਕਸਾਨ
• ਕਰਜ਼ੇ ਦਾ ਵਧਦਾ ਬੋਝ।
• ਸਰੀਰਕ ਸ਼ੋਸ਼ਣ ਅਤੇ ਹੋਰ ਖ਼ਤਰਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
• ਜੇਕਰ ਤੁਸੀਂ ਵੀਜ਼ਾ ਧੋਖਾਧੜੀ ਕਰਦੇ ਫੜੇ ਜਾਂਦੇ ਹੋ, ਤਾਂ ਤੁਹਾਨੂੰ ਅਮਰੀਕਾ ਵਿੱਚ 10 ਸਾਲਾਂ ਲਈ ਦਾਖਲ ਹੋਣ ਤੋਂ ਰੋਕ ਦਿੱਤਾ ਜਾਵੇਗਾ।
Education Loan Information:
Calculate Education Loan EMI