IBPS Clerk Main Result 2022 : ਇੰਸਟੀਚਿਊਟ ਆਫ ਬੈਂਕਿੰਗ ਪਰਸੋਨਲ ਸਿਲੈਕਸ਼ਨ (IBPS) ਨੇ ਅੱਜ ਯਾਨੀ ਸ਼ੁੱਕਰਵਾਰ ਨੂੰ ibps.in 'ਤੇ IBPS ਕਲਰਕ ਮੇਨ ਪ੍ਰੀਖਿਆ 2021 ਦਾ ਨਤੀਜਾ ਐਲਾਨ ਦਿੱਤਾ ਹੈ।


ਦਸ ਦਈਏ ਕਿ 25 ਜਨਵਰੀ 2022 ਇਸ ਲਈ ਇਮਤਿਹਾਨ ਆਯੋਜਿਤ ਕੀਤਾ ਗਿਆ ਸੀ। ਉਮੀਦਵਾਰ ਰਜਿਸਟ੍ਰੇਸ਼ਨ ਨੰਬਰ ਜਾਂ ਰੋਲ ਨੰਬਰ ਅਤੇ ਜਨਮ ਮਿਤੀ ਦੀ ਵਰਤੋਂ ਕਰਦੇ ਹੋਏ ਲਿੰਕ ਦੇ ਬਿਲਕੁਲ ਹੇਠਾਂ ਆਈਬੀਪੀਐਸ ਕਲਰਕ ਮੇਨਜ਼ ਰਿਜ਼ਲਟ ਲਿੰਕ ਰਾਹੀਂ IBPS ਨਤੀਜਾ ਡਾਊਨਲੋਡ ਕਰ ਸਕਦੇ ਹਨ। ਚੁਣਿਆ ਗਿਆ ਉਮੀਦਵਾਰ ਦੇਸ਼ ਭਰ ਵਿੱਚ ਆਰਜ਼ੀ ਅਲਾਟਮੈਂਟ ਲਈ ਪੇਸ਼ ਹੋਵੇਗਾ। ਅਸਥਾਈ ਤੌਰ 'ਤੇ ਅਲਾਟ ਕੀਤੇ ਗਏ ਉਮੀਦਵਾਰਾਂ ਦੀ ਸੂਚੀ (ਰਜਿਸਟ੍ਰੇਸ਼ਨ ਨੰਬਰ ਕ੍ਰਮ ਵਿੱਚ ਰਾਜ ਅਨੁਸਾਰ/ਯੂਟੀ ਅਨੁਸਾਰ) 01 ਮਈ 2022 ਨੂੰ ਜਾਂ ਇਸ ਤੋਂ ਪਹਿਲਾਂ IBPS ਦੀ ਵੈੱਬਸਾਈਟ, www.ibps.in 'ਤੇ ਉਪਲਬਧ ਹੋਵੇਗੀ।


ਦੇਖੋ ਆਈਬੀਪੀਐੱਸ ਕਲਰਕ ਮੇਨ ਰਿਜ਼ਲਟ


ਉਮੀਦਵਾਰ IBPS ਦੀ ਅਧਿਕਾਰਤ ਵੈੱਬਸਾਈਟ: ibps.in ਤੋਂ IBPS ਕਲਰਕ ਮੇਨ ਨਤੀਜਾ ਡਾਊਨਲੋਡ ਕਰ ਸਕਦੇ ਹਨ। ਨਤੀਜੇ ਦਾ ਲਿੰਕ ਹੋਮਪੇਜ 'ਤੇ ਉਪਲਬਧ ਹੋਵੇਗਾ ਤਾਂ ਜੋ ਉਮੀਦਵਾਰ ਇਸ ਤੱਕ ਆਸਾਨੀ ਨਾਲ ਪਹੁੰਚ ਕਰ ਸਕਣ।


ਬੈਂਕ ਆਫ਼ ਇੰਡੀਆ, ਕੇਨਰਾ ਬੈਂਕ, ਇੰਡੀਅਨ ਓਵਰਸੀਜ਼ ਬੈਂਕ, ਯੂਕੋ ਬੈਂਕ, ਸੈਂਟਰਲ ਬੈਂਕ ਆਫ਼ ਇੰਡੀਆ, ਬੈਂਕ ਆਫ਼ ਬੜੌਦਾ, ਪੰਜਾਬ ਨੈਸ਼ਨਲ ਬੈਂਕ, ਯੂਨੀਅਨ ਬੈਂਕ ਆਫ਼ ਇੰਡੀਆ, ਇੰਡੀਅਨ ਬੈਂਕ,ਪੰਜਾਬ ਐਂਡ ਸਿੰਧ ਬੈਂਕ, ਅਤੇ ਬੈਂਕ ਆਫ ਮਹਾਰਾਸ਼ਟਰ ਸਮੇਤ ਦੇਸ਼ ਭਰ ਦੇ ਵੱਖ-ਵੱਖ ਬੈਂਕਾਂ ਵਿੱਚ ਕੁੱਲ 7885 ਕਲਰਕ ਅਲਾਟ ਕੀਤੇ ਜਾਣਗੇ। 


IBPS ਕਲਰਕ ਮੇਨ ਅੰਕ 2022


ਹੇਠਾਂ ਦਿੱਤੀ ਪ੍ਰਕਿਰਿਆ ਨਾਲ ਤੁਸੀਂ ਆਪਣੇ ਅੰਕ ਜਾਂ ਸਕੋਰ ਦੇਖ ਸਕਦੇ ਹੋ


IBPS ਕਲਰਕ ਮੇਨ ਨਤੀਜਾ 2022 ਨੂੰ ਕਿਵੇਂ ਡਾਊਨਲੋਡ ਕਰਨਾ ਹੈ


ਸਟੈੱਪ 1: IBPS ਦੀ ਅਧਿਕਾਰਤ ਵੈੱਬਸਾਈਟ - ibps.in 'ਤੇ ਜਾਓ


ਸਟੈੱਪ -2: 'ਸੀਆਰਪੀ-ਕਲਰਕ-11 ਲਈ ਔਨਲਾਈਨ ਮੁੱਖ ਪ੍ਰੀਖਿਆ ਦਾ ਨਤੀਜਾ ਦੇਖਣ ਲਈ ਇੱਥੇ ਕਲਿੱਕ ਕਰੋ।


ਸਟੈੱਪ 3: ਡਿਟੇਲ ਐਂਟਰ ਕਰੋ। 


ਸਟੈੱਪ 4: ਆਈਬੀਪੀਐਸ ਕਲਰਕ ਨਤੀਜਾ ਡਾਊਨਲੋਡ ਕਰੋ। 


IBPS ਕਲਰਕ ਪ੍ਰੀ ਇਮਤਿਹਾਨ 26 ਨਵੰਬਰ ਅਤੇ 19 ਦਸੰਬਰ 2021 ਨੂੰ ਆਯੋਜਿਤ ਕੀਤਾ ਗਿਆ ਸੀ ਅਤੇ ਨਤੀਜਾ 13 ਜਨਵਰੀ 2022 ਨੂੰ ਘੋਸ਼ਿਤ ਕੀਤਾ ਗਿਆ ਸੀ। ਉਹਨਾਂ ਦੇ ਪ੍ਰੀਲਿਮ ਨਤੀਜੇ ਦੇ ਆਧਾਰ 'ਤੇ, ਉਹਨਾਂ ਨੂੰ ਮੇਨ ਪ੍ਰੀਖਿਆ ਲਈ ਬੁਲਾਇਆ ਗਿਆ ਸੀ।


 


Education Loan Information:

Calculate Education Loan EMI