IBPS Clerk Recruitment 2024: ਬੈਂਕ ਨੌਕਰੀਆਂ ਦੀ ਤਲਾਸ਼ ਕਰ ਰਹੇ ਨੌਜਵਾਨਾਂ ਲਈ ਖੁਸ਼ਖਬਰੀ ਹੈ। ਇੰਸਟੀਚਿਊਟ ਆਫ ਬੈਂਕਿੰਗ ਪਰਸੋਨਲ ਸਿਲੈਕਸ਼ਨ (IBPS) ਨੇ 11 ਜਨਤਕ ਖੇਤਰ ਦੇ ਬੈਂਕਾਂ ਲਈ ਕਲਰਕ ਦੀਆਂ 6000 ਤੋਂ ਵੱਧ ਖਾਲੀ ਅਸਾਮੀਆਂ ਦੀ ਭਰਤੀ ਕੀਤੀ ਹੈ। IBPS ਕਲਰਕ CRP XIV ਨੋਟੀਫਿਕੇਸ਼ਨ ਦੇ ਅਨੁਸਾਰ, ਕੁੱਲ 6128 ਅਸਾਮੀਆਂ ਹਨ। ਹਰ ਸਾਲ IBPS ਬੈਂਕ ਕਲਰਕ, ਪੀਓ ਅਤੇ ਆਫਿਸ ਅਸਿਸਟੈਂਟ ਵਰਗੀਆਂ ਅਸਾਮੀਆਂ ਲਈ ਬੰਪਰ ਭਰਤੀ ਕਰਦਾ ਹੈ।
IBPS ਕਲਰਕ ਭਰਤੀ ਨੋਟੀਫਿਕੇਸ਼ਨ 30 ਜੂਨ ਨੂੰ ਜਾਰੀ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਇਸ ਭਰਤੀ ਲਈ ਆਨਲਾਈਨ ਅਰਜ਼ੀਆਂ 1 ਜੁਲਾਈ ਤੋਂ ਸ਼ੁਰੂ ਹੋ ਗਈਆਂ ਹਨ। ਅਪਲਾਈ ਕਰਨ ਦੀ ਆਖਰੀ ਮਿਤੀ 21 ਜੁਲਾਈ ਹੈ। ਅਰਜ਼ੀ ਫਾਰਮ ਨੂੰ IBPS ਦੀ ਵੈੱਬਸਾਈਟ ibps.in 'ਤੇ ਜਾ ਕੇ ਭਰਨਾ ਹੋਵੇਗਾ। ਬਿਨੈ-ਪੱਤਰ ਫੀਸ ਜਮ੍ਹਾ ਕਰਵਾਉਣ ਦੀ ਆਖਰੀ ਮਿਤੀ ਵੀ 21 ਜੁਲਾਈ ਹੈ।
IBPS Clerk Bharti 2024: ਕੌਣ ਕਰ ਸਕਦਾ ਹੈ ਅਪਲਾਈ ?
IBPS ਕਲਰਕ ਭਰਤੀ ਲਈ, ਉਮੀਦਵਾਰਾਂ ਨੂੰ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਣਾ ਜ਼ਰੂਰੀ ਹੈ। ਨਾਲ ਹੀ ਉਮਰ ਸੀਮਾ 20 ਤੋਂ 28 ਸਾਲ ਹੈ। ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਨਿਯਮਾਂ ਅਨੁਸਾਰ ਉਪਰਲੀ ਉਮਰ ਸੀਮਾ ਵਿੱਚ ਛੋਟ ਮਿਲੇਗੀ। ਅਪਲਾਈ ਕਰਨ ਲਈ ਜਨਰਲ ਕੈਟਾਗਰੀ ਦੇ ਵਿਦਿਆਰਥੀਆਂ ਨੂੰ 850 ਰੁਪਏ ਅਤੇ ਰਿਜ਼ਰਵ ਕੈਟਾਗਰੀ ਦੇ ਉਮੀਦਵਾਰਾਂ ਨੂੰ 175 ਰੁਪਏ ਐਪਲੀਕੇਸ਼ਨ ਫੀਸ ਦੇਣੀ ਪਵੇਗੀ।
IBPS Clerk Bharti 2024: ਕਦੋਂ ਹੋਵੇਗੀ IBPS ਕਲਰਕ ਭਰਤੀ ਪ੍ਰੀਖਿਆ ?
IBPS ਕਲਰਕ ਭਰਤੀ ਪ੍ਰੀਖਿਆ ਲਈ ਪ੍ਰੀ-ਪ੍ਰੀਖਿਆ ਸਿਖਲਾਈ 12 ਤੋਂ 17 ਅਗਸਤ 2024 ਤੱਕ ਆਯੋਜਿਤ ਕੀਤੀ ਜਾਵੇਗੀ। ਇਸ ਤੋਂ ਬਾਅਦ ਪ੍ਰੀਲਿਮ ਪ੍ਰੀਖਿਆ ਲਈ ਕਾਲ ਲੈਟਰ ਜਾਰੀ ਕੀਤੇ ਜਾਣਗੇ। ਪ੍ਰੀਲਿਮ ਪ੍ਰੀਖਿਆ ਵੀ ਅਗਸਤ ਵਿੱਚ ਹੀ ਹੋਵੇਗੀ। ਹਾਲਾਂਕਿ ਇਸਦੀ ਤਰੀਕ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ।
ਕਲਰਕ ਭਰਤੀ ਪ੍ਰੀਲਿਮ ਪ੍ਰੀਖਿਆ ਦਾ ਨਤੀਜਾ ਸਤੰਬਰ ਵਿੱਚ ਜਾਰੀ ਕੀਤਾ ਜਾਵੇਗਾ। ਇਸ ਤੋਂ ਬਾਅਦ ਮੁੱਖ ਪ੍ਰੀਖਿਆ ਸਤੰਬਰ ਜਾਂ ਅਕਤੂਬਰ ਵਿੱਚ ਕਰਵਾਈ ਜਾਵੇਗੀ। ਮੁੱਖ ਪ੍ਰੀਖਿਆ ਤੋਂ ਬਾਅਦ, ਆਰਜ਼ੀ ਅਲਾਟਮੈਂਟ ਸੂਚੀ ਅਪ੍ਰੈਲ 2025 ਵਿੱਚ ਜਾਰੀ ਕੀਤੀ ਜਾਵੇਗੀ।
ਨੋਟੀਫਿਕੇਸ਼ਨ ਦੇਖਣ ਲਈ ਇੱਥੇ ਕਲਿੱਕ ਕਰੋ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Education Loan Information:
Calculate Education Loan EMI