Teaching Staff Annual Confidence Report: ਪੰਜਾਬ ਦੇ ਸਰਕਾਰੀ ਅਧਿਆਪਕਾਂ ਲਈ ਵੱਡੀ ਖਬਰ ਹੈ। ਇਸ ਵਾਰ ਪੰਜਾਬ ਸਕੂਲ ਸਿੱਖਿਆ ਵਿਭਾਗ ਵਿੱਚ ਅਧਿਆਪਕਾਂ ਦੀ ਸਾਲਾਨਾ ਗੁਪਤ ਰਿਪੋਰਟ (ACR) ਆਨਲਾਈਨ ਭਰੀ ਜਾਵੇਗੀ। ਇਸ ਨਾਲ ਵਿਭਾਗ ਦੇ ਕਰਮਚਾਰੀਆਂ ਦੀਆਂ ਤਰੱਕੀਆਂ ਆਦਿ ਦੀ ਪ੍ਰਕਿਰਿਆ ਨੂੰ ਤੈਅ ਸਮੇਂ ਵਿੱਚ ਆਸਾਨੀ ਨਾਲ ਪੂਰਾ ਕੀਤਾ ਜਾ ਸਕੇਗਾ। ਏਸੀਆਰ ਭਰਨ ਲਈ ਪੋਰਟਲ ਖੋਲ੍ਹ ਦਿੱਤਾ ਗਿਆ ਹੈ।



 


ਡੇਢ ਲੱਖ ਤੋਂ ਵੱਧ ਅਧਿਆਪਕ ਹੋਣਗੇ ਸ਼ਾਮਲ 


ਹੁਣ ਸਮੂਹ ਟੀਚਿੰਗ ਸਟਾਫ (ਪ੍ਰਿੰਸੀਪਲ, ਲੈਕਚਰਾਰ ਕੇਡਰ, ਹੈੱਡ ਮਾਸਟਰ, ਮਾਸਟਰ ਕੇਡਰ ਐਚਟੀ., ਸੀਐਚਟੀ, ਈਟੀਟੀ, ਜ਼ਿਲ੍ਹਾ ਸਿੱਖਿਆ ਸਿਖਲਾਈ ਸੰਸਥਾਵਾਂ ਦੇ ਟੀਚਿੰਗ ਸਟਾਫ਼) ਨੂੰ ਏਸੀਆਰ ਭਰਨੀ ਪਵੇਗੀ। ਇਹ ਪੂਰੀ ਪ੍ਰਕਿਰਿਆ ਵੱਖ-ਵੱਖ ਪੜਾਵਾਂ ਵਿੱਚੋਂ ਲੰਘੇਗੀ। ਇਸ ਵਿੱਚ ਡੇਢ ਲੱਖ ਤੋਂ ਵੱਧ ਅਧਿਆਪਕ ਸ਼ਾਮਲ ਹੋਣਗੇ। ਇਸ ਤਰ੍ਹਾਂ ਸਿੱਖਿਆ ਵਿਭਾਗ ਵੱਲੋਂ ਆਨਲਾਈਨ ਏਸੀਆਰ ਭਰਨ ਲਈ ਸਮਾਂ ਸੀਮਾ ਤੈਅ ਕੀਤੀ ਗਈ ਹੈ।


ਨਾਨ-ਟੀਚਿੰਗ ਸਟਾਫ਼ ਦੀ ਏਸੀਆਰ ਭਰਨ ਦਾ ਕੰਮ ਸ਼ੁਰੂ ਹੋ ਚੁੱਕਾ



ਇਸ ਵਿੱਚ ਕਸਟੋਡੀਅਨ ਵੱਲੋਂ 25 ਜੁਲਾਈ ਤੱਕ ਏਸੀਆਰ ਬਣਾਈ ਜਾਵੇਗੀ। 26 ਜੁਲਾਈ ਤੋਂ 19 ਅਗਸਤ ਤੱਕ ਕਰਮਚਾਰੀ ਸਵੈ-ਮੁਲਾਂਕਣ ਭਰਨਗੇ। ਰਿਪੋਰਟਿੰਗ ਅਧਿਕਾਰੀ ਵੱਲੋਂ ਮੁਲਾਂਕਣ ਦਾ ਸਮਾਂ 20 ਅਗਸਤ ਤੋਂ 13 ਸਤੰਬਰ ਤੱਕ ਨਿਸ਼ਚਿਤ ਕੀਤਾ ਗਿਆ ਹੈ। ਏਸੀਆਰ ਦੀ ਸਮੀਖਿਆ 14 ਸਤੰਬਰ ਤੋਂ 7 ਅਕਤੂਬਰ ਤੱਕ ਸਮੀਖਿਆ ਅਧਿਕਾਰੀ ਦੁਆਰਾ ਕੀਤੀ ਜਾਵੇਗੀ। ਅਧਿਕਾਰੀ ਵੱਲੋਂ 8 ਅਕਤੂਬਰ ਤੋਂ 31 ਅਕਤੂਬਰ ਤੱਕ ਏਸੀਆਰ ਪ੍ਰਵਾਨ ਕੀਤੀ ਜਾਏਗੀ।


ਹਾਲਾਂਕਿ ਇਸ ਵਾਰ ਨਾਨ-ਟੀਚਿੰਗ ਸਟਾਫ਼ ਦੀ ਏਸੀਆਰ ਭਰਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਇਹ ਸਾਰੀ ਪ੍ਰਕਿਰਿਆ ਆਨਲਾਈਨ ਕੀਤੀ ਗਈ ਹੈ। ਨਵੀਂ ਸਰਕਾਰ ਬਣਨ ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


Education Loan Information:

Calculate Education Loan EMI