ICSE-ICE Board Exam: CBSE ਤੋਂ ਬਾਅਦ ਹੁਣ ICSE ਅਤੇ ICE ਦੇ ਵਿਦਿਆਰਥੀਆਂ ਦਾ ਇੰਤਜ਼ਾਰ ਵੀ ਖਤਮ ਹੋ ਗਿਆ ਹੈ। ਬੋਰਡ ਨੇ ਸਾਰੇ ਵਿਦਿਆਰਥੀਆਂ ਦੀ ਬੋਰਡ ਪ੍ਰੀਖਿਆਵਾਂ ਲਈ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਸਾਰੇ ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ cisce.org ਤੋਂ ਆਪਣਾ ਪੂਰਾ ਸ਼ਡਿਊਲ ਡਾਊਨਲੋਡ ਕਰ ਸਕਦੇ ਹਨ। ਇਹ Exam Schedule ICSE ਕਲਾਸ 10ਵੀਂ ਅਤੇ ISC (ਕਲਾਸ 12) ਲਈ ਜਾਰੀ ਕੀਤੀ ਗਿਆ ਹੈ।
ਨੋਟ ਕਰ ਲਓ ਆਹ ਤਰੀਕ
ਕਾਉਂਸਿਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ (ICSE) ਦੀ ਵੈੱਬਸਾਈਟ 'ਤੇ ਜਾਰੀ ਸ਼ਡਿਊਲ ਦੇ ਅਨੁਸਾਰ, 10ਵੀਂ ਬੋਰਡ ਦੀਆਂ ਪ੍ਰੀਖਿਆਵਾਂ 18 ਫਰਵਰੀ ਤੋਂ ਸ਼ੁਰੂ ਹੋਣਗੀਆਂ ਅਤੇ 27 ਮਾਰਚ ਤੱਕ ਚੱਲਣਗੀਆਂ। ਜਦਕਿ 12ਵੀਂ ਬੋਰਡ ਦੀਆਂ ਪ੍ਰੀਖਿਆਵਾਂ 13 ਫਰਵਰੀ ਤੋਂ ਸ਼ੁਰੂ ਹੋ ਕੇ 5 ਅਪ੍ਰੈਲ ਤੱਕ ਚੱਲਣਗੀਆਂ।
ਇਦਾਂ ਡਾਊਨਲੋਡ ਕਰੋ ਟਾਈਮ ਟੇਬਲ
ਸਭ ਤੋਂ ਪਹਿਲਾਂ ਤੁਹਾਨੂੰ ਅਧਿਕਾਰਤ ਵੈੱਬਸਾਈਟ cisce.org 'ਤੇ ਜਾਣਾ ਹੋਵੇਗਾ।
ਵੈੱਬਸਾਈਟ ਖੋਲ੍ਹਣ ਤੋਂ ਬਾਅਦ ਹੋਮਪੇਜ 'ਤੇ 10ਵੀਂ ਅਤੇ 12ਵੀਂ ਦੀ ਡੇਟਸ਼ੀਟ ਦੇ ਵਿਕਲਪ ਹੋਣਗੇ।
ਤੁਸੀਂ ਆਪਣੀ ਪਸੰਦ ਦੇ ਅਨੁਸਾਰ ਚੋਣ ਕਰ ਸਕਦੇ ਹੋ, ਕਲਿੱਕ ਕਰਨ ਤੋਂ ਬਾਅਦ ਸਕ੍ਰੀਨ 'ਤੇ ਡੇਟਾਸ਼ੀਟ ਦਿਖਾਈ ਦੇਵੇਗੀ।
ਇਸ ਤੋਂ ਬਾਅਦ ਤੁਸੀਂ ਉੱਥੇ ਦਿੱਤੇ ਡਾਉਨਲੋਡ ਬਟਨ 'ਤੇ ਕਲਿੱਕ ਕਰਕੇ ਪੂਰਾ ਸ਼ਡਿਊਲ ਡਾਊਨਲੋਡ ਕਰ ਸਕਦੇ ਹੋ।
ਬੋਰਡ ਨੇ ਦਿੱਤੀ ਆਹ ਜਾਣਕਾਰੀ
ਬੋਰਡ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਪ੍ਰੀਖਿਆਵਾਂ ਤੋਂ ਬਾਅਦ ਨਤੀਜੇ ਕਦੋਂ ਐਲਾਨੇ ਜਾਣਗੇ। ਇਸ ਵਿੱਚ ਦੱਸਿਆ ਗਿਆ ਹੈ ਕਿ ICSE ਅਤੇ ISC ਦੋਵਾਂ ਦੇ ਨਤੀਜੇ ਮਈ 2025 ਵਿੱਚ ਐਲਾਨੇ ਜਾਣਗੇ। ਇਸ ਤੋਂ ਇਲਾਵਾ ਬੋਰਡ ਨੇ ਪ੍ਰੀਖਿਆ ਸਬੰਧੀ ਸਾਰੀਆਂ ਹਦਾਇਤਾਂ, ਵਿਦਿਆਰਥੀਆਂ ਲਈ ਜ਼ਰੂਰੀ ਹਦਾਇਤਾਂ, ਪ੍ਰੀਖਿਆ ਦੌਰਾਨ ਅਨੁਚਿਤ ਸਾਧਨਾਂ ਦੀ ਵਰਤੋਂ, ਉੱਤਰ ਪੱਤਰੀਆਂ ਦੀ ਮੁੜ ਜਾਂਚ ਅਤੇ ਹੋਰ ਜਾਣਕਾਰੀ ਵੀ ਸਾਂਝੀ ਕੀਤੀ। ਤੁਸੀਂ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਇਹ ਸਾਰੀ ਜਾਣਕਾਰੀ ਚੰਗੀ ਤਰ੍ਹਾਂ ਪੜ੍ਹ ਸਕਦੇ ਹੋ।
ਪਿਛਲੇ ਸਾਲ ਦੇ ਮੁਕਾਬਲੇ ਜਲਦੀ ਜਾਰੀ ਹੋਈ ਡੇਟਸ਼ੀਟ
ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ICSE ਅਤੇ ICE ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਦਾ ਟਾਈਮ ਟੇਬਲ ਜਲਦੀ ਜਾਰੀ ਕਰ ਦਿੱਤਾ ਗਿਆ ਹੈ। ਪਿਛਲੇ ਸਾਲ ਬੋਰਡ ਨੇ 6 ਦਸੰਬਰ ਨੂੰ ਡੇਟਸ਼ੀਟ ਜਾਰੀ ਕੀਤੀ ਸੀ। ਹਾਲਾਂਕਿ ਪ੍ਰੀਖਿਆ ਦੇ ਮਹੀਨਿਆਂ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਬੋਰਡ ਦੀਆਂ ਪ੍ਰੀਖਿਆਵਾਂ ਫਰਵਰੀ ਤੋਂ ਅਪ੍ਰੈਲ ਦੇ ਮਹੀਨੇ 'ਚ ਹੋ ਰਹੀਆਂ ਹਨ।
Education Loan Information:
Calculate Education Loan EMI