ਨਵੀਂ ਦਿੱਲੀ: ਸੀਆਈਐਸਸੀਈ ਤੋਂ 10ਵੀਂ ਤੇ 12ਵੀਂ ਕਲਾਸ ਦੀਆਂ ਬੋਰਡਾਂ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਅੱਜ ਵੱਡਾ ਦਿਨ ਹੈ। ਕੌਂਸਲ ਵੱਲੋਂ ਆਈਸੀਐਸਈ (10ਵੀਂ) ਤੇ ਆਈਐਸਸੀ (12ਵੀਂ) ਕਲਾਸ ਦੀਆਂ ਬੋਰਡ ਪ੍ਰੀਖਿਆਵਾਂ ਦੇ ਆਈਸੀਐਸਈ ਤੇ ਆਈਐਸਸੀ ਨਤੀਜੇ 2020 ਦਾ ਐਲਾਨੇ ਜਾਣੇ ਹਨ।

ਆਈਸੀਐਸਈ, 10ਵੀਂ ਕਲਾਸ ਤੇ ਆਈਐਸਸੀ ਦਾ ਨਤੀਜਾ 2020, 12ਵੀਂ ਕਲਾਸ ਦਾ ਐਲਾਨ ਅੱਜ 10 ਜੁਲਾਈ ਨੂੰ ਦੁਪਹਿਰ 3 ਵਜੇ ਕੀਤਾ ਜਾਵੇਗਾ। ਸੀਆਈਐਸਸੀਈ ਦੇ 10ਵੀਂ ਤੇ 12ਵੀਂ ਦੇ ਨਤੀਜੇ 2020 ਦੇ ਐਲਾਨ ਕੌਂਸਲ ਦੇ ਨਤੀਜੇ ਪੋਰਟਲ, results.cisce.org ‘ਤੇ ਜਾਰੀ ਕੀਤੇ ਜਾਣਗੇ।

ਹਾਲਾਂਕਿ, ਵਿਦਿਆਰਥੀ ਆਈਸੀਐਸਈ ਨਤੀਜੇ 2020 10ਵੀਂ ਕਲਾਸ ਤੇ ਆਈਐਸਸੀ ਨਤੀਜੇ 2020 12ਵੀਂ ਕਲਾਸ ਨਾਲ ਸਬੰਧਤ ਅਪਡੇਟਾਂ ਕੌਂਸਲ ਦੀ ਅਧਿਕਾਰਤ ਵੈੱਬਸਾਈਟ, cisce.org 'ਤੇ ਵੇਖ ਸਕਣਗੇ। ਇਸ ਤੋਂ ਇਲਾਵਾ ਵਿਦਿਆਰਥੀ ਆਪਣਾ ਸੀਆਈਐਸਸੀਈ ਆਈਸੀਐਸਈ ਤੇ ਆਈਐਸਸੀ ਦਾ ਨਤੀਜਾ 2020 ਐਸਐਮਐਸ ਵੀ ਵੇਖ ਸਕਣਗੇ।

ਇਸ ਵਾਰ ਕੌਂਸਲ ਵੱਲੋਂ 10ਵੀਂ ਤੇ 12ਵੀਂ ਦੇ ਨਤੀਜੇ ਵਿੱਚ ਨਵੀਂ ਵਿਵਸਥਾ ਕੀਤੀ ਗਈ ਹੈ ਜਿਸ ‘ਚ ਵਿਦਿਆਰਥੀ ਡਿਜੀਲੋਕਰ ਤੋਂ ਆਪਣੀ ਡਿਜੀਟਲ ਮਾਰਕਸ਼ੀਟ ਤੇ ਪਾਸ ਸਰਟੀਫਿਕੇਟ ਵੀ ਡਾਊਨਲੋਡ ਕਰ ਸਕਦੇ ਹਨ। ਡਿਜੀਲੋਕਰ ਵਿਖੇ ਵਿਦਿਆਰਥੀਆਂ ਦੇ ਡਿਜੀਟਲ ਸਾਈਨ ਦਸਤਾਵੇਜ਼ ਨਤੀਜੇ ਜਾਰੀ ਹੋਣ ਤੋਂ 48 ਘੰਟੇ ਬਾਅਦ ਉਪਲਬਧ ਹੋਣਗੇ। ਦੱਸ ਦਈਏ ਕਿ ਡਿਜੀਲੋਕਰ ਤੋਂ ਆਪਣੀ ਮਾਰਕਸੀਟ ਨੂੰ ਡਾਊਨਲੋਡ ਕਰਨ ਲਈ, ਵਿਦਿਆਰਥੀਆਂ ਨੂੰ ਡਿਜੀਲੋਕਰ ਵਿਚ ਸਾਈਨ ਅਪ ਕਰਨਾ ਪਏਗਾ।

ਇਸ ਦੇ ਲਈ ਉਨ੍ਹਾਂ ਕੋਲ ਵੈਧ ਮੋਬਾਈਲ ਨੰਬਰ ਹੋਣਾ ਚਾਹੀਦਾ ਹੈ। ਡਿਜੀਲੌਕਰ ਖਾਤਾ ਬਣਾਉਣ ਲਈ ਰਜਿਸਟ੍ਰੀਕਰਣ ਦੌਰਾਨ ਬੋਰਡ ਦੁਆਰਾ ਇੱਕ ਓਟੀਪੀ ਮੋਬਾਈਲ ਨੰਬਰ 'ਤੇ ਭੇਜਿਆ ਜਾਵੇਗਾ। ਓਟੀਪੀ ਜਾਂਚ ਤੋਂ ਬਾਅਦ ਵਿਦਿਆਰਥੀਆਂ ਨੂੰ ਯੂਜ਼ਰ ਆਈਡੀ ਅਤੇ ਪਾਸਵਰਡ ਦਿੱਤਾ ਜਾਵੇਗਾ। ਇੱਕ ਵਾਰ ਉਪਭੋਗਤਾ ID ਤੇ ਪਾਸਵਰਡ ਉਪਲਬਧ ਹੋ ਜਾਣ ‘ਤੇ ਵਿਦਿਆਰਥੀ ਆਪਣੇ 'ਡਿਜੀਟਲੀ ਸਾਈਂਡ ਦਸਤਾਵੇਜ਼' ਡਾਊਨਲੋਡ ਕਰ ਸਕਦੇ ਹਨ।

ਜਾਣੋ ਪੂਰਾ ਤਰੀਕਾ:

ਆਈਸੀਐਸਈ ਨਤੀਜੇ 2020 10ਵੀਂ ਤੇ 12ਵੀਂ ਕਲਾਸ ਵੇਖਣ ਲਈ ਵਿਦਿਆਰਥੀਆਂ ਨੂੰ ਅਧਿਕਾਰਤ ਵੈਬਸਾਈਟ cisce.org ‘ਤੇ ਜਾਣਾ ਪਏਗਾ।

ਨਵੇਂ ਪੇਜ ‘ਤੇ ਵਿਦਿਆਰਥੀ ਆਪਣੀ ਕਲਾਸਾਂ ਆਈਸੀਐਸਈ ਜਾਂ ਆਈਐਸਸੀ ਚੋਂ ਇੱਕ ਦੀ ਚੋਣ ਕਰੋ।

ਆਪਣੀ ਯੂਨੀਕ ਆਈਡੀ, ਇੰਡੈਕਸ ਨੰਬਰ ਅਤੇ ਕੈਪਚਰ ਕੋਡ ਭਰੋ।

ਵਿਦਿਆਰਥੀ ਨਤੀਜੇ ਪੋਰਟਲ Cisce.org. ‘ਤੇ ਸਿੱਧੇ ਵਿਜ਼ੀਟ ਕਰਕੇ ਵੀ ਵੇਖ ਸਕਦੇ ਹਨ।

SMS ਰਾਹੀਂ ਰਿਜ਼ਲਟ ਵੇਖਣ ਲਈ ਵਿਦਿਆਰਥੀਆਂ ਨੂੰ ਆਪਣੀ ਕਲਾਸ ਅਤੇ ਯੂਨੀਕ ਆਈਡੀ ਨੂੰ ISC 1234567 ਫਾਰਮੈਟ ਵਿੱਚ ਟਾਈਪ ਕਰਕੇ 09248082833 'ਤੇ ਭੇਜਣਾ ਪਏਗਾ। ਇਸ ਤੋਂ ਬਾਅਦ ਵਿਦਿਆਰਥੀ ਮੋਬਾਈਲ 'ਤੇ ਵੀ ਆਪਣੇ ਨਤੀਜੇ ਵੇਖ ਸਕਣਗੇ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

Education Loan Information:

Calculate Education Loan EMI