Education Loan Information:
Calculate Education Loan EMIਆਈਸੀਐਸਈ ਬੋਰਡ ਨੇ ਵੀ 31 ਮਾਰਚ ਤੱਕ ਕੀਤੀਆਂ ਪ੍ਰਖਿਆਵਾਂ ਮੁਲਤਵੀ
ਏਬੀਪੀ ਸਾਂਝਾ | 19 Mar 2020 12:03 PM (IST)
ਸੀਬੀਐਸਈ ਬੋਰਡ ਤੋਂ ਬਾਅਦ ਹੁਣ ਆਈਸੀਐਸਈ ਬੋਰਡ ਨੇ ਵੀ 10ਵੀਂ ਤੇ 12ਵੀਂ ਦੀਆਂ ਪ੍ਰਖਿਆਵਾਂ 31 ਮਾਰਚ ਤੱਕ ਮੁਲਤਵੀ ਕਰਨ ਦਾ ਫੈਸਲਾ ਲਿਆ ਹੈ।
ਨਵੀਂ ਦਿੱਲੀ: ਸੀਬੀਐਸਈ ਬੋਰਡ ਤੋਂ ਬਾਅਦ ਹੁਣ ਆਈਸੀਐਸਈ ਬੋਰਡ ਨੇ ਵੀ 10ਵੀਂ ਤੇ 12ਵੀਂ ਦੀਆਂ ਪ੍ਰਖਿਆਵਾਂ 31 ਮਾਰਚ ਤੱਕ ਮੁਲਤਵੀ ਕਰਨ ਦਾ ਫੈਸਲਾ ਲਿਆ ਹੈ। ਕੌਂਸਲ ਫਾਰ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨਜ਼ (ਸੀਆਈਐਸਸੀਈ) ਦੇ ਮੁੱਖ ਕਾਰਜਕਾਰੀ ਗੈਰੀ ਅਰਥੂਨ ਨੇ ਪ੍ਰੀਖਿਆਵਾਂ ਕਰਨ ਦੇ ਇਹ ਆਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ 31 ਮਾਰਚ ਤੋਂ ਬਾਅਦ ਪ੍ਰਖਿਆਵਾਂ ਤੈਅ ਕੀਤੇ ਸਮੇਂ ਅਨੁਸਾਰ ਹੋਣਗੀਆਂ। ਇਹ ਫੈਸਲਾ ਕੋਰੋਨਾਵਾਇਰਸ ਦੇ ਵਧਦੇ ਫੈਲਾ ਨੂੰ ਵੇਖਦੇ ਹੋਏ ਲਿਆ ਗਿਆ ਹੈ।