ਮੁੰਬਈ: ਕੋਰੋਨਾ ਦੇ ਲੰਬੇ ਲੌਕਡਾਊਨ ਅਤੇ ਉਸ ਤੋਂ ਬਾਅਦ ਅਨਲੌਕ-1 ਦੀ ਪ੍ਰਕਿਰਿਆ ਦੇ ਵਿਚਕਾਰ, ਦੇਸ਼ ‘ਚ ਹੌਲੀ-ਹੌਲੀ ਕੁਝ ਖੁੱਲ੍ਹ ਰਿਹਾ ਹੈ। ਹਾਲਾਂਕਿ, ਦੇਸ਼ ਭਰ ਵਿੱਚ ਵਿੱਦਿਅਕ ਸੰਸਥਾਵਾਂ ਅਜੇ ਵੀ ਬੰਦ ਹਨ। ਅਜਿਹੀ ਸਥਿਤੀ ਵਿੱਚ ਦੇਸ਼ ਦੇ ਮਸ਼ਹੂਰ ਵਿਦਿਅਕ ਸੰਸਥਾ ਆਈਆਈਟੀ ਮੁੰਬਈ ਨੇ ਇੱਕ ਇਤਿਹਾਸਕ ਫੈਸਲਾ ਲਿਆ ਹੈ। ਆਈਆਈਟੀ ਮੁੰਬਈ ਦੇਸ਼ ਦਾ ਪਹਿਲਾ ਸੰਸਥਾਨ ਬਣਨ ਜਾ ਰਿਹਾ ਹੈ, ਜੋ ਆਪਣਾ ਪੂਰਾ ਵਿੱਦਿਅਕ ਸੈਸ਼ਨ ਆਨਲਾਈਨ ਸ਼ੁਰੂ ਕਰਨ ਜਾ ਰਿਹਾ ਹੈ।

ਲੌਕਡਾਊਨ ਤੋਂ ਬਾਅਦ ਰੁੱਕਿਆ ਹੋਇਆ ਸੀ ਆਈਆਈਟੀ ਦਾ ਅਕਾਦਮਿਕ ਸੈਸ਼ਨ:

ਲੌਕਡਾਊਨ ਲਾਗੂ ਹੋਣ ਤੋਂ ਬਾਅਦ ਆਈਆਈਟੀ ਦਾ ਅਕੈਡਮੀ ਸੈਸ਼ਨ ਰੁਕ ਗਿਆ ਸੀ। ਲੰਬੇ ਸਮੇਂ ਤੋਂ ਅਜਿਹੀ ਸਥਿਤੀ ਦੇ ਵਿਚਕਾਰ ਆਈਆਈਟੀ ਮੁੰਬਈ ਨੇ ਹੁਣ ਫੈਸਲਾ ਲਿਆ ਹੈ ਕਿ ਫੇਸ-ਟੂ-ਫੇਸ ਸਾਰੇ ਲੈਕਚਰ ਰੱਦ ਕਰ ਦਿੱਤੇ ਜਾਣਗੇ ਅਤੇ ਆਉਣ ਵਾਲਾ ਸੈਸ਼ਨ ਪੂਰਾ ਆਨ ਲਾਈਨ ਆਵੇਗਾ।

ਆਈਆਈਟੀ ਮੁੰਬਈ ਦੇ ਡਾਇਰੈਕਟਰ ਪ੍ਰੋਫੈਸਰ ਸ਼ੁਭ ਅਸ਼ੀਸ਼ ਚੌਧਰੀ ਨੇ ਕਿਹਾ ਕਿ ਲੰਬੇ ਵਿਚਾਰ ਵਟਾਂਦਰੇ ਤੋਂ ਬਾਅਦ ਹੁਣ ਇਹ ਫੈਸਲਾ ਆਈਆਈਟੀਜ਼ ਨੇ ਲਿਆ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਆਈਆਈਟੀ ਦੀ ਪਹਿਲੀ ਤਰਜੀਹ ਹਨ ਅਤੇ ਵਿਦਿਆਰਥੀਆਂ ਦੀ ਰੱਖਿਆ ਲਈ ਆਨਲਾਈਨ ਕਲਾਸਾਂ ਦਾ ਫੈਸਲਾ ਕੀਤਾ ਗਿਆ ਹੈ।

ਐਲੂਮਨੀ ਐਸੋਸੀਏਸ਼ਨ ਲੈਪਟਾਪ ਅਫੋਰਡ ਨਾ ਕਰ ਪਾਉਣ ਵਾਲੇ ਵਿਦਿਆਰਥੀਆਂ ਦੀ ਕਰੇਗੀ ਮਦਦ:

ਸੰਸਥਾ ਵਿੱਚ ਬਹੁਤ ਸਾਰੇ ਵਿਦਿਆਰਥੀ ਹਨ ਜੋ ਲੈਪਟਾਪ ਅਤੇ ਹੋਰ ਤਕਨੀਕੀ ਸਰੋਤਾਂ ਅਫੋਰਡ ਨਹੀਂ ਕਰ ਸਕਦੇ। ਅਜਿਹੀ ਸਥਿਤੀ ਵਿੱਚ ਆਈਆਈਟੀ ਐਲੂਮਨੀ 5 ਕਰੋੜ ਦੇ ਫੰਡ ਨਾਲ ਉਨ੍ਹਾਂ ਵਿਦਿਆਰਥੀਆਂ ਨੂੰ ਟੈਕਨਾਲੋਜੀ ਅਤੇ ਸਰੋਤ ਮੁਹੱਈਆ ਕਰਵਾਉਣ ਦਾ ਟੀਚਾ ਰੱਖਿਆ ਗਿਆ ਹੈ, ਤਾਂ ਜੋ ਜਿਹੜੇ ਵਿਦਿਆਰਥੀ ਸਾਧਨ ਨਹੀਂ ਲੈ ਸਕਦੇ ਉਨ੍ਹਾਂ ਦੀ ਮਦਦ ਕੀਤੀ ਜਾ ਸਕੇ।

ਇਹ ਵੀ ਪੜ੍ਹੋ:

DU Admission 2020:ਰਜਿਸਟ੍ਰੀਕਰਣ ਅਗਲੇ ਹਫਤੇ ਹੋ ਜਾਏਗਾ ਬੰਦ, ਜਾਣੋ ਕੀ ਹੈ ਆਖਰੀ ਤਾਰੀਖ

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

Education Loan Information:

Calculate Education Loan EMI